ਫ਼ਾਜ਼ਿਲਕਾ, 21 (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਸਜਰਾਣਾ ਦੇ ਵਾਸੀ ਅਰਵਿੰਦ ਕੰਬੋਜ 11 ਸਾਲਾਂ ਬਾਅਦ ਲੈਫ਼ਟੀਨੈਂਟ ਬਣ ਕੇ ਜਦ ਪਿੰਡ ਪੁੱਜਿਆ ਤਾਂ ਉਸ ਨੇ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਖੇਡ ਮੈਦਾਨ ਨੂੰ ਨਤਮਸਤਕ ਹੋ ਕੇ ਨਮਨ ਕਰਦਿਆਂ ਕਿਹਾ ਕਿ ਇਹ ਉਹ ਧਰਤੀ 'ਤੇ ਮੈਦਾਨ ਜਿਸ ਨੇ ਉਸ ਦੇ ਇਨ੍ਹਾਂ ਉਚਾਈਆਂ ਵੱਲ ਚੱਲਣ ਦਾ ਸਫ਼ਰ ਸ਼ੁਰੂ ਕੀਤਾ ਸੀ | ਸ੍ਰੀ ਕੰਬੋਜ ਨੇ ਕਿਹਾ ਕਿ ਉਹ ਆਪਣੇ ਮਿਥੇ ਟੀਚੇ ਅਨੁਸਾਰ 2014 'ਚ ਭਾਰਤੀ ਫ਼ੌਜ ਵਿਚ ਕਰੈਲੀਕਰ ਪੋਸਟ 'ਤੇ ਭਰਤੀ ਹੋਇਆ ਸੀ | ਉਸ ਤੋਂ ਬਾਅਦ ਏ.ਸੀ.ਸੀ. ਕਮਿਸ਼ਨ ਲਈ ਕੋਸ਼ਿਸ਼ ਕੀਤੀ ਕਿ ਉਹ ਫ਼ੌਜ ਦੀ ਭਰਤੀ ਵਿਚ ਸ਼ਾਮਿਲ ਹੋ ਜਾਵੇ | ਤਿੰਨ ਵਾਰ ਉਸ ਨੂੰ ਸਫਲਤਾ ਨਹੀਂ ਮਿਲੀ | ਜਦ ਉਸ ਨੇ ਸਰਵਿਸ ਕਮਿਸ਼ਨ ਅਫ਼ਸਰ ਲਈ ਪ੍ਰੀਖਿਆ ਦਿੱਤੀ ਤਾਂ ਉਹ ਲੈਫ਼ਟੀਨੈਂਟ ਬਣ ਗਿਆ | ਉਸ ਨੇ ਦੱਸਿਆ ਕਿ ਤਿੰਨ ਵਾਰ ਅਸਫਲ ਹੋਣ ਮੌਕੇ ਉਸ ਦੇ ਮਾਪਿਆਂ ਨੇ ਉਸ ਨੂੰ ਹੌਸਲਾ ਰੱਖਣ 'ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਉਹ ਫਿਰ ਤਰੱਕੀ ਪਾ ਸਕਿਆ | ਉਸ ਨੇ ਦੱਸਿਆ ਕਿ ਉਸ ਦੇ ਪਿਤਾ ਜੋ ਕਿ ਫ਼ੌਜ ਦੇ ਸੇਵਾਮੁਕਤ ਸੂਬੇਦਾਰ ਹਨ | ਉਸ ਦਾ ਚਚੇਰਾ ਭਰਾ ਵੀ ਫ਼ੌਜ ਵਿਚ ਡਿਊਟੀ ਨਿਭਾ ਰਿਹਾ ਹੈ | ਇਤਨਾ ਹੀ ਨਹੀਂ ਉਸ ਦੇ ਹੋਰ ਵੀ ਕਈ ਪਰਿਵਾਰਿਕ ਮੈਂਬਰ ਫ਼ੌਜ ਅਤੇ ਪੁਲਿਸ ਵਿਚ ਭਰਤੀ ਹਨ |