29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਸਮਾਗਮਾਂ ਅੰਦਰ ਭਾਰੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ

ਅਜੀਤ ਡੈਸਕ 02-09-2025

ਫ਼ਾਜ਼ਿਲਕਾ, 1 ਸਤੰਬਰ (ਦਵਿੰਦਰ ਪਾਲ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਰਾਤਰੀ ਦੇ ਵਿਸ਼ੇਸ਼ ਸਮਾਗਮ ਸੰਗਤਾਂ ਵਲੋਂ ਬੜੇ ਸ਼ਰਧਾਪੂਰਵਕ ਮਨਾਏ ਗਏ | ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਰਾਗੀ ਜਥੇ ਭਾਈ ਜਸਪ੍ਰੀਤ ਸਿੰਘ, ਭਾਈ ਹਰਸਿਮਰਨਜੀਤ ਸਿੰਘ ਕਥਾ ਵਾਚਕ, ਬੀਬੀ ਤਿ੍ਪਤ ਕੌਰ ਦੇ ਜਥਿਆਂ ਨੇ ਗੁਰਬਾਣੀ ਦੀ ਅੰਮਿ੍ਤ ਵਰਖਾ ਕੀਤੀ | ਉਪਰੰਤ ਵਿਸ਼ੇਸ਼ ਤੌਰ 'ਤੇ ਪੁੱਜੇ ਕੌਮ ਦੇ ਵਿਦਵਾਨ ਭਾਈ ਭੁਪਿੰਦਰ ਸਿੰਘ ਦੇ ਜਥੇ ਨੇ ਕੀਰਤਨ ਦਾ ਪ੍ਰਵਾਹ ਚਲਾਉਂਦਿਆਂ ਸੰਗਤਾਂ ਨੂੰ ਸਹਿਜ ਪਾਠ ਰੋਜ਼ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੌਜਵਾਨਾਂ ਨੂੰ ਪਤਿਤ ਪੁਣੇ ਤੋਂ, ਨਸ਼ਿਆਂ ਤੋਂ ਹੱਟ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ, ਮੈਨੇਜਰ ਭਾਈ ਕੰਵਲਜੀਤ ਸਿੰਘ, ਜਰਨੈਲ ਸਿੰਘ ਤਨੇਜਾ, ਸੀਨੀਅਰ ਉਪ ਪ੍ਰਧਾਨ ਹਰਦਿਆਲ ਸਿੰਘ ਕਾਠਪਾਲ, ਉਪ ਪ੍ਰਧਾਨ ਅਮਰਜੀਤ ਸਿੰਘ ਸੰਧੂ, ਜਨਰਲ ਸਕੱਤਰ ਡਾ.ਬਲਬੀਰ ਸਿੰਘ, ਖ਼ਜ਼ਾਨਚੀ ਪ੍ਰਭਜੀਤ ਸਿੰਘ ਕਾਠਪਾਲ, ਸਹਾਇਕ ਖ਼ਜ਼ਾਨਚੀ ਦਵਿੰਦਰ ਸਿੰਘ ਅਹੂਜਾ, ਗੁਰਮੀਤ ਸਿੰਘ ਰਾਣੂ, ਅਮਰ ਸਿੰਘ ਕਾਠਪਾਲ, ਐਡਵੋਕੇਟ ਲਖਵਿੰਦਰ ਹਾਂਡਾ, ਐਡਵੋਕੇਟ ਅਮਰਜੀਤ ਸ਼ਰਮਾ, ਨਰੈਣ ਸਿੰਘ ਬੈਂਕ ਵਾਲੇ, ਜਗਜੀਤ ਸਿੰਘ ਦੁਰੇਜਾ, ਅਮਨ ਦੁਰੇਜਾ, ਸੁਖਵਿੰਦਰ ਸਿੰਘ ਪੱਪੀ, ਮਾ.ਸਰਬਜੀਤ ਸਿੰਘ, ਅਮਰੀਕ ਸਿੰਘ, ਰਘਬੀਰ ਸਿੰਘ ਸ਼ਾਹ, ਗੁਰਜਿੰਦਰ ਸਿੰਘ ਬੰਟੀ, ਮਾ.ਸਹਿਜਪਾਲ ਸਿੰਘ, ਜੋਗਿੰਦਰ ਸਿੰਘ ਨਾਮਧਾਰੀ, ਗੁਰਪ੍ਰੀਤ ਸਿੰਘ ਜੱਗਾ, ਬਲਜੀਤ ਸਿੰਘ ਪੱਤਰਕਾਰ, ਹਰਭਜਨ ਸਿੰਘ ਪਰੂਥੀ, ਸੁਖਵਿੰਦਰ ਸਿੰਘ ਪਰਦੇਸੀ, ਡਾ.ਦਵਿੰਦਰ ਸਿੰਘ ਬੱਘਾ, ਹਰਮੰਦਰ ਸਿੰਘ ਬੱਸਾਂ ਵਾਲੇ , ਅਮਿੰਦਰ ਸਿੰਘ ਕਾਠਪਾਲ ਆਦਿ ਨੇ ਪੂਰਨ ਸੇਵਾ ਨਿਭਾਈ | ਗੁਰੂ ਦੇ ਲੰਗਰ ਅਤੁੱਟ ਵਰਤੇ |

ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਮੈਡੀਕਲ ਸਹੂਲਤਾਂ ਦੀ ਪਹੁੰਚ ਹਰ ਇਕ ਲੋੜਵੰਦ ਤੱਕ ਯਕੀਨੀ ਬਣਾਈ ਜਾਵੇ- ਘਣਸ਼ਿਆਮ ਥੋਰੀ ਅਗਲੀ ਖ਼ਬਰ ਜ਼ਿਲ੍ਹੇ 'ਚ ਪ੍ਰੈਗਾਬਾਲਿਨ 75 ਐਮ. ਜੀ. ਤੋਂ ਵੱਧ ਮਾਤਰਾ ਦੇ ਕੈਪਸੂਲ/ ਟੈਬਲੇਟਸ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ-ਜ਼ਿਲ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।