29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਆਈਡੀਬੀਆਈ ਬੈਂਕ ਵਿਚ ਲੱਗੀ ਅਚਾਨਕ ਅੱਗ

ਕਪੂਰਥਲਾ, 29 ਅਗਸਤ (ਅਮਨਜੋਤ ਸਿੰਘ ਵਾਲੀਆ) - ਸ਼ਨੀਵਾਰ ਸਵੇਰੇ ਚਾਰ ਬੱਤੀ ਚੌਕ ਨੇੜੇ ਰੇਲਵੇ ਰੋਡ 'ਤੇ ਸਥਿਤ ਆਈਡੀਬੀਆਈ ਬੈਂਕ ਵਿਚ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ, ਜਿਸ ਨਾਲ ਸਾਇਰਨ ਵੱਜਣ 'ਤੇ ਸਿਕਿਉਰਟੀ ਗਾਰਡ...

ਅਜੀਤ ਡੈਸਕ 29-08-2026

ਕਪੂਰਥਲਾ, 29 ਅਗਸਤ (ਅਮਨਜੋਤ ਸਿੰਘ ਵਾਲੀਆ) - ਸ਼ਨੀਵਾਰ ਸਵੇਰੇ ਚਾਰ ਬੱਤੀ ਚੌਕ ਨੇੜੇ ਰੇਲਵੇ ਰੋਡ 'ਤੇ ਸਥਿਤ ਆਈਡੀਬੀਆਈ ਬੈਂਕ ਵਿਚ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ, ਜਿਸ ਨਾਲ ਸਾਇਰਨ ਵੱਜਣ 'ਤੇ ਸਿਕਿਉਰਟੀ ਗਾਰਡ ਨੇ ਮੈਨੇਜਰ ਨੂੰ ਸੂਚਿਤ ਕੀਤਾ ਅਤੇ ਫਾਇਰਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰਬ੍ਰਿਗੇਡ ਤੁਰੰਤ ਮੌਕੇ ਤੇ ਪਹੁੰਚੀ ਅਤੇ ਅੱਗ ਤੇ ਕਾਬੂ ਪਾਇਆ। ਬੈਂਕ ਮੈਨੇਜਰ ਨੇ ਦੱਸਿਆ ਕਿ ਅੱਗ ਲੱਗਣ ਨਾਲ ਫਰਨੀਚਰ, ਸਟੇਸ਼ਨਰੀ, ਕੰਪਿਊਟਰ, ਫੋਟੋ ਸਟੇਟ ਮਸ਼ੀਨਾਂ ਆਦਿ ਦਾ ਨੁਕਸਾਨ ਹੋਇਆ ਹੈ ਜਿਸ ਦਾ ਐਸਟੀਮੇਟ ਲਗਾਉਣਾ ਬਾਕੀ ਹੈ। ਕੈਸ਼ ਦੇ ਸਟਰੋਂਗ ਰੂਮ ਸੁਰੱਖਿਤ ਹਨ।

ਪਿਛਲੀ ਖ਼ਬਰ ਭਾਰਤੀ ਹਵਾਈ ਸੈਨਾ ਦਾ ਜਹਾਜ਼ ਨਿਪਾਲ 'ਚ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ 10 ਟਨ ਜ਼ਰੂਰੀ ਰਾਹਤ ਸਮੱਗਰੀ ਲ... ਅਗਲੀ ਖ਼ਬਰ ਦਿੱਲੀ-ਐਨਸੀਆਰ ’ਚ 3.89 ਰੁਪਏ ਪ੍ਰਤੀ ਕਿਲੋ ਮਹਿੰਗੀ ਹੋਈ ਸੀ.ਐੱਨ.ਜੀ.