29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਰਪੰਚ ਕਿੰਗਪਾਲ ਸਿੰਘ ਨੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਨਾਲ ਮੁਲਾਕਾਤ ਕੀਤੀ

ਅਜੀਤ ਡੈਸਕ 02-09-2025
ਅਬੋਹਰ, 1 ਸਤੰਬਰ (ਸੁਖਜੀਤ ਸਿੰਘ ਬਰਾੜ)- ਉਪ ਮੰਡਲ ਦੇ ਪਿੰਡ ਦਾਨੇਵਾਲਾ ਦੇ ਸਰਪੰਚ ਅਤੇ ਰਾਜੀਵ ਗਾਂਧੀ ਪੰਚਾਇਤੀ ਰਾਤ ਸੰਗਠਨ ਦੇ ਸੂਬਾ ਜਨਰਲ ਸਕੱਤਰ ਕਿੰਗਪਾਲ ਸਿੰਘ ਦਾਨੇਵਾਲੀਆ ਨੇ ਬੀਤੇ ਦਿਨ ਅਬੋਹਰ ਇਲਾਕੇ ਦੇ ਦੌਰ 'ਤੇ ਵਿਸ਼ੇਸ਼ ਤੌਰ 'ਤੇ ਆਏ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਅਬੋਹਰ ਵਿਧਾਨ ਸਭਾ ਹਲਕੇ 'ਚ ਕਾਂਗਰਸ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਇਆ | ਉਨ੍ਹਾਂ ਸੂਬਾ ਸਹਿ ਇੰਚਾਰਜ ਰਵਿੰਦਰ ਡਾਲਵੀ ਨੂੰ ਦੱਸਿਆ ਕਿ ਇਹ ਸੀਟ ਕਾਂਗਰਸ ਪਾਰਟੀ ਦੀ ਜੱਦੀ ਸੀਟ ਹੈ | ਜੇਕਰ ਗੱਲ ਕਰੀਏ ਇਸ ਸੀਟ ਦੇ ਬੀਤੇ 33 ਸਾਲ ਦੇ ਇਤਿਹਾਸ ਸੀ ਤਾਂ ਸੰਨ 1992 ਤੋਂ ਲੈ ਕੇ ਹੁਣ ਤੱਕ ਪੰਜ ਵਾਰ ਇਹ ਵਿਧਾਨ ਸਭਾ ਸੀਟ ਕਾਂਗਰਸ ਪਾਰਟੀ ਨੇ ਹੀ ਜਿੱਤੀ ਹੈ | ਸਿਰਫ਼ 1997 ਅਤੇ 2017 ਵਿਚ ਸਿਰਫ਼ ਦੋ ਵਾਰ ਹੀ ਭਾਜਪਾ ਇਸ ਸੀਟ 'ਤੇ ਜੇਤੂ ਰਹੀ ਹੈ | ਇਸ ਹਲਕੇ ਵਿਚ ਅੱਜ ਵੀ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਹੈ | ਸਿਰਫ਼ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਤਾਲਮੇਲ ਕਰਨ ਦੀ ਲੋੜ ਹੈ | ਸੂਬਾ ਸਹਿ ਇੰਚਾਰਜ ਡਾਲਵੀ ਨੇ ਸਰਪੰਚ ਕਿੰਗਪਾਲ ਸਿੰਘ ਦਾਨੇਵਾਲੀਆ ਨੂੰ ਕਿਹਾ ਕਿ ਤੁਸੀਂ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਓ ਤਾਂ ਕਿ 2027 ਵਿਚ ਸੂਬੇ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ |
ਪਿਛਲੀ ਖ਼ਬਰ ਮੰਡੀ ਘੁਬਾਇਆ ਨਜ਼ਦੀਕ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ਦੀ ਮੁਰੰਮਤ ਪੀ.ਡਬਲਿਯੂ.ਡੀ. ਵਲੋਂ ਕੀਤੀ ਜਾ ਰਹੀ, ਲੀਡਰ ਫੋਕੀ ਵਾਹ... ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਮੈਡੀਕਲ ਸਹੂਲਤਾਂ ਦੀ ਪਹੁੰਚ ਹਰ ਇਕ ਲੋੜਵੰਦ ਤੱਕ ਯਕੀਨੀ ਬਣਾਈ ਜਾਵੇ- ਘਣਸ਼ਿਆਮ ਥੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।