08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨਗੀ ਨੂੰ ਲੈ ਕੇ ਅਖਾੜਾ ਭਖਿਆ, ਰਾਜ ਬਖ਼ਸ਼ ਕੰਬੋਜ ਨੇ ਦਾਅਵੇਦਾਰੀ ਕੀਤੀ ਪੇਸ਼

ਅਜੀਤ ਡੈਸਕ 23-09-2025
ਅਬੋਹਰ, 22 ਸਤੰਬਰ (ਸੁਖਜੀਤ ਸਿੰਘ ਬਰਾੜ)- ਜ਼ਿਲ੍ਹਾ ਫ਼ਾਜ਼ਿਲਕਾ ਦੀ ਕਾਂਗਰਸ ਜ਼ਿਲ੍ਹਾ ਪ੍ਰਧਾਨਗੀ ਨੂੰ ਲੈ ਕੇ ਅਖਾੜਾ ਭਖਣਾ ਸ਼ੁਰੂ ਹੋ ਗਿਆ ਹੈ | ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸ ਆਗੂ ਰਾਜ ਬਖ਼ਸ਼ ਕੰਬੋਜ ਵਲੋਂ ਵੀ ਖੂਈਆਂ ਸਰਵਰ ਵਿਖੇ ਕਾਂਗਰਸ ਪਾਰਟੀ ਸੰਗਠਨ ਸਿਰਜਣ ਅਭਿਆਨ ਸਮਾਰੋਹ ਦੌਰਾਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਚੋਣ ਅਬਜ਼ਰਵਰ ਚੇਲਾ ਰਾਮ ਨੂੰ ਆਪਣੇ ਨਾਮਜ਼ਦਗੀ ਪੱਤਰ ਪੇਸ਼ ਕਰਕੇ ਜ਼ਿਲ੍ਹਾ ਪ੍ਰਧਾਨਗੀ ਲਈ ਦਾਅਵੇਦਾਰੀ ਪੇਸ਼ ਕੀਤੀ ਗਈ ਹੈ | ਇਸ ਮੌਕੇ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਡਾ.ਮਹਿੰਦਰ ਕੁਮਾਰ ਰਿਣਵਾ, ਅਬਜ਼ਰਵਰ ਦੀਪਕ ਗਰਗ, ਭੀਨਾ ਬਰਾੜ ਆਦਿ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਵਲੋਂ ਆਉਂਦੇ ਦਿਨਾਂ ਵਿਚ ਕਾਂਗਰਸ ਜ਼ਿਲ੍ਹਾ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ | ਇਸ ਸੰਬੰਧੀ ਪਾਰਟੀ ਹਾਈਕਮਾਂਡ ਵਲੋਂ ਸਾਬਕਾ ਸੰਸਦ ਮੈਂਬਰ ਚੇਲਾ ਰਾਮ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦਾ ਚੋਣ ਅਬਜ਼ਰਵਰ ਲਗਾ ਕੇ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਅਬੋਹਰ, ਬੱਲੂਆਣਾ, ਫ਼ਾਜ਼ਿਲਕਾ, ਜਲਾਲਾਬਾਦ 'ਚ ਕਾਂਗਰਸ ਆਗੂਆਂ, ਵਰਕਰਾਂ ਨਾਲ ਮੀਟਿੰਗਾਂ ਕਰਕੇ ਫੀਡਬੈਕ ਲੈਣ ਲਈ ਭੇਜਿਆ ਗਿਆ ਹੈ | ਚੋਣ ਅਬਜ਼ਰਵਰ ਚੇਲਾ ਰਾਮ ਵਲੋਂ ਅਬੋਹਰ, ਬੱਲੂਆਣਾ, ਫ਼ਾਜ਼ਿਲਕਾ ਵਿਧਾਨ ਸਭਾ ਹਲਕਿਆਂ 'ਚ ਤਾਂ ਮੀਟਿੰਗਾਂ ਕਰ ਲਈਆਂ ਗਈਆਂ ਹਨ | ਜਲਾਲਾਬਾਦ 'ਚ 23 ਸਤੰਬਰ ਨੂੰ ਮੀਟਿੰਗ ਕੀਤੀ ਜਾਣੀ ਹੈ | ਉਸ ਤੋਂ ਬਾਅਦ ਉਹ ਸਾਰੇ ਜ਼ਿਲ੍ਹੇ ਦੀ ਰਿਪੋਰਟ ਤੇ ਜ਼ਿਲ੍ਹਾ ਪ੍ਰਧਾਨਗੀ ਦੇ ਦਾਅਵੇਦਾਰਾਂ ਬਾਰੇ ਰਿਪੋਰਟ ਪਾਰਟੀ ਹਾਈਕਮਾਂਡ ਨੂੰ ਸੌਂਪਣਗੇ | ਦੂਜੇ ਪਾਸੇ ਜ਼ਿਲ੍ਹਾ ਪ੍ਰਧਾਨਗੀ ਲਈ ਹਾਲੇ ਤੱਕ ਰਾਜ ਬਖ਼ਸ਼ ਕੰਬੋਜ, ਸੁਖਵੰਤ ਸਿੰਘ ਬਰਾੜ ਖਿੱਪਾਵਾਲੀ, ਰੂਬੀ ਗਿੱਲ, ਗੁਰਮੀਤ ਸਿੰਘ ਕੌੜਿਆਂ ਵਾਲੀ, ਰਾਜਾ ਕੁੰਡਲ, ਦਵਿੰਦਰ ਸਿੰਘ ਘੁਬਾਇਆ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ | ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਵਾਰ ਕਾਂਗਰਸ ਜ਼ਿਲ੍ਹਾ ਪ੍ਰਧਾਨ ਇਨ੍ਹਾਂ ਦਾਅਵੇਦਾਰਾਂ 'ਚੋਂ ਬਣਦਾ ਹੈ ਜਾਂ ਫਿਰ ਪਾਰਟੀ ਹਾਈਕਮਾਂਡ ਕਿਸੇ ਹੋਰ ਨਵੇਂ ਚਿਹਰੇ ਨੂੰ ਜ਼ਿੰਮੇਵਾਰੀ ਸੌਂਪਦੀ ਹੈ |
ਪਿਛਲੀ ਖ਼ਬਰ ਸਰਕਾਰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਕਿਸਾਨਾਂ ਨੂੰ ਫ਼ਸਲਾਂ ਦੇ ਮੁਆਵਜ਼ੇ ਦਾ 1 ਲੱਖ ਰੁਪਏ ਪ੍ਰਤੀ ਏਕੜ ਦਾ ਕਾ... ਅਗਲੀ ਖ਼ਬਰ ਮੀਰੀ ਪੀਰੀ ਖਾਲਸਾ ਕਾਲਜ ਭਦੌੜ ਬੀ.ਏ. ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।