ਅਬੋਹਰ, 16 ਅਕਤੂਬਰ (ਸੁਖਜੀਤ ਸਿੰਘ ਬਰਾੜ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਮਾਰਕੀਟ ਕਮੇਟੀ ਅਬੋਹਰ ਦੇ ਚੇਅਰਮੈਨ ਉਪਕਾਰ ਸਿੰਘ ਜਾਖੜ ਵਲੋ ਅੱਜ ਸਥਾਨਕ ਮੁੱਖ ਅਨਾਜ ਮੰਡੀ ਦਾ ਦੌਰਾ ਕਰਕੇੇ ਝੋਨਾ ਵੇਚਣ ਆਏ ਕਿਸਾਨਾਂ ਦੀਆ ਮੁਸ਼ਕਿਲਾਂ ਸੁਣੀਆਂ ਅਤੇ ਝੋਨੇ ਦੀ ਖ਼ਰੀਦ, ਤੁਲਾਈ, ਲਿਫ਼ਟਿੰਗ ਦਾ ਵੀ ਜਾਇਜ਼ਾ ਲਿਆ | ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਝੋਨਾ ਸੁਕਾ ਕੇ ਮੰਡੀ 'ਚ ਲੈ ਕੇ ਆਉਣ | ਅਸੀਂ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਾਟ ਦੇ ਕੇ ਆਪਣਾ ਆਰਥਿਕ ਨੁਕਸਾਨ ਨਾ ਕਰਨ | ਸਗੋਂ ਝੋਨਾ ਸੁਕਾ ਕੇ ਵੇਚਣ ਤਾਂ ਉਨ੍ਹਾਂ ਨੂੰ ਵੱਧ ਮੁਨਾਫ਼ਾ ਹੋਵੇ | ਨਾਲੇ ਖ਼ੱਜਲ਼ ਖ਼ੁਆਰੀ ਵੀ ਨਹੀਂ ਹੋਵੇਗੀ | ਜੇਕਰ ਕੋਈ ਏਜੰਸੀ ਜਾ ਵਪਾਰੀ ਉਨ੍ਹਾਂ ਦੇ ਝੋਨੇ ਦੇ ਨਮੀ ਵੱਧ ਹੋਣ ਕਰਕੇ ਕਾਟ ਲਗਾਉਂਦਾ ਹੈ ਤਾਂ ਉਹ ਕਿਸਾਨ ਸਿੱਧਾ ਸਾਡੇ ਨਾਲ ਸੰਪਰਕ ਕਰਨ | ਅਸੀਂ ਅਜਿਹਾ ਕਰਨ ਵਾਲੇ ਵਪਾਰੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਾਂਗੇ | ਇਸ ਮੌਕੇ ਮਾਰਕੀਟ ਕਮੇਟੀ ਦੇ ਅਧਿਕਾਰੀ, ਕਰਮਚਾਰੀ, ਕਿਸਾਨ ਤੇ ਆੜ੍ਹਤੀ ਵੀਰ ਹਾਜ਼ਰ ਸਨ |