21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਉੱਘੇ ਸਮਾਜ ਸੇਵੀ ਮੁੰਡੇ ਵਲੋਂ ਵਿਸ਼ਵਕਰਮਾ ਪੂਜਾ ਦਿਵਸ ਦਾ ਕੈਲੰਡਰ ਜਾਰੀ

ਅਜੀਤ ਡੈਸਕ 17-10-2025
ਮਲੇਰਕੋਟਲਾ, 16 ਅਕਤੂਬਰ (ਮਨਜਿੰਦਰ ਸਿੰਘ ਸਰੌਦ) - ਮਲੇਰਕੋਟਲਾ ਸਥਿਤ ਭਗਵਾਨ ਸ੍ਰੀ ਵਿਸ਼ਵਕਰਮਾ ਮੰਦਰ ਜਮਾਲਪੁਰਾ ਵਿਖੇ 22 ਅਕਤੂਬਰ ਦਿਨ ਬੁੱਧਵਾਰ ਨੂੰ ਮਨਾਏ ਜਾ ਰਹੇ ਸ੍ਰੀ ਵਿਸ਼ਵਕਰਮਾ ਪੂਜਾ ਦਿਵਸ ਸਬੰਧੀ ਬਾਬਾ ਰੋਡਾ ਸ੍ਰੀ ਵਿਸ਼ਵਕਰਮਾ ਸਭਾ ਜਮਾਲਪੁਰਾ ਵਲੋਂ ਕੈਲੰਡਰ 2026 ਅਤੇ ਸੱਦਾ ਪੱਤਰ ਜਾਰੀ ਕੀਤਾ ਗਿਆ | ਪ੍ਰਧਾਨ ਵੈਦ ਮੋਹਨ ਲਾਲ ਧੀਮਾਨ ਨੇ ਦੱਸਿਆ ਕਿ ਚੌਥੇ ਸਾਲ ਦੇ ਮਹੀਨਾਵਾਰ ਸ੍ਰੀ ਵਿਸ਼ਵਕਰਮਾ ਪੁਰਾਣ ਪਾਠ ਦੀ ਆਰਤੀ ਸਵੇਰੇ 8 ਵਜੇ ਹੋਵੇਗੀ, ਕਰਮ ਸਿੰਘ ਮੁੰਡੇ ਐਮ.ਡੀ. ਕੇ.ਐਸ. ਪਾਵਰਟੈਕ ਪ੍ਰਾਇਵੇਟ ਲਿਮਟਿਡ ਰਾਏਕੋਟ ਰੋਡ, ਮਲੇਰਕੋਟਲਾ ਝੰਡੇ ਦੀ ਰਸਮ ਕਰਨਗੇ | ਹਵਨ 10 ਵਜੇ ਸ੍ਰੀ ਰਾਮ ਪਾਲ ਮੁੰਡੇ, ਅਸ਼ਵਨੀ ਸਟੀਲ ਅਲਮਾਰੀ ਸਾਹਮਣੇ ਗੁਲਜ਼ਾਰ ਹਸਪਤਾਲ, ਲੁਧਿਆਣਾ ਰੋਡ, ਮਲੇਰਕੋਟਲਾ ਕਰਵਾਉਣਗੇ | ਅਮਰਜੀਤ ਸਿੰਘ ਹੁੰਝਣ ਉਪ ਪ੍ਰਧਾਨ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਦਾ ਗੁਣਗਾਣ ਭਜਨ ਕੀਰਤਨ ਵੱਖ-ਵੱਖ ਕਵੀਸ਼ਰੀ ਜਿੱਥੇ ਕਰਨਗੇ | ਪੁਜਾਰੀ ਪੰਡਿਤ ਭੋਲਾ ਸ਼ਰਮਾ ਪਾਠ ਤੇ ਹਵਨ ਕਰਵਾਉਣਗੇ | ਸਮਾਜ ਸੇਵੀ ਇੰਦਰਜੀਤ ਸਿੰਘ ਮੁੰਡੇ ਫਾਉਂਡਰ ਪ੍ਰਧਾਨ ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ ਰਜਿ. ਮਲੇਰਕੋਟਲਾ, ਚੇਅਰਮੈਨ ਕੇ.ਐਸ. ਗਰੁੱਪ ਨੇ ਅੱਜ ਸਮਾਗਮ ਦਾ ਸੱਦਾ ਪੱਤਰ ਅਤੇ ਕੈਲੰਡਰ ਜਾਰੀ ਕੀਤਾ | ਇਸ ਮੌਕੇ ਕੈਸ਼ੀਅਰ ਜਸਵਿੰਦਰ ਸਿੰਘ ਹੁੰਝਣ, ਪ੍ਰਚਾਰ ਸਕੱਤਰ ਚਰਨਦਾਸ ਸੌਂਦ, ਕੁਲਦੀਪ ਸਿੰਘ ਧੀਮਾਨ, ਪਿਆਰਾ ਸਿੰਘ ਮੁੰਡੇ ਕੇ.ਐਸ. ਗਰੁੱਪ, ਗੋਪਾਲ ਚੰਦ ਬਾਂਸਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਚੇਅਰਮੈਨ ਉਪਕਾਰ ਸਿੰਘ ਜਾਖੜ ਨੇ ਅਬੋਹਰ ਮੰਡੀ 'ਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ <br/> ਅਗਲੀ ਖ਼ਬਰ ਝੋਨੇ ਦੀ ਪਰਾਲੀ ਸਾਂਭਣ ਦੇ ਪ੍ਰਬੰਧ ਸਿਰਫ਼ ਬਿਆਨਬਾਜ਼ੀ ਤੱਕ ਸੀਮਤ - ਰਿੰਕੂ ਮੂਨਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।