21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਝੋਨੇ ਦੀ ਪਰਾਲੀ ਸਾਂਭਣ ਦੇ ਪ੍ਰਬੰਧ ਸਿਰਫ਼ ਬਿਆਨਬਾਜ਼ੀ ਤੱਕ ਸੀਮਤ - ਰਿੰਕੂ ਮੂਨਕ

ਅਜੀਤ ਡੈਸਕ 17-10-2025
ਮੂਨਕ, 16 ਅਕਤੂਬਰ (ਪ੍ਰਵੀਨ ਮਦਾਨ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਦੇ ਜਰਨਲ ਸਕੱਤਰ ਰਿੰਕੂ ਮੂਨਕ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਕਿਸਾਨ ਝੋਨੇ ਦੀ ਰਹਿੰਦ ਖਹੁੰਦ ਨੂੰ ਅੱਗ ਲਾਉਂਦਾ ਹੈ ਤਾਂ ਉਸ ਕਿਸਾਨ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਦੋਂਕਿ ਕੋਈ ਵੀ ਕਿਸਾਨ ਅੱਗ ਨਹੀਂ ਲਗਾਉਣਾ ਚਾਹੁੰਦਾ ਜੇਕਰ ਸਰਕਾਰ ਪਰਾਲੀ ਨੂੰ ਸਾਂਭਣ ਦਾ ਵਧੀਆ ਪੁਖ਼ਤਾ ਪ੍ਰਬੰਧ ਕਰੇ ਪਰ ਸਰਕਾਰ ਦੇ ਪਰਾਲੀ ਨੂੰ ਸਾਂਭਣ ਦੇ ਦਾਅਵੇ ਹਰ ਸਾਲ ਦੀ ਬਿਲਕੁਲ ਖੋਖਲੇ ਸਾਬਤ ਹੋ ਰਹੇ ਹਨ | ਨਾ ਹੀ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀਆਂ ਮਸ਼ੀਨਾਂ ਦਾ ਕੋਈ ਪ੍ਰਬੰਧ ਹੈ | ਜੇਕਰ ਹੈ ਵੀ ਤਾਂ ਲੋੜ ਅਨੁਸਾਰ ਬਹੁਤ ਜ਼ਿਆਦਾ ਘੱਟ ਹੈ ਤੇ ਜਿੰਨਾ ਨੂੰ ਸਰਕਾਰ ਨੇ ਸਬਸਿਡੀ 'ਤੇ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀਆਂ ਮਸ਼ੀਨਾਂ ਦਿੱਤੀਆਂ ਹੋਈਆਂ ਹਨ | ਉਹੀ ਮਸ਼ੀਨਾਂ ਦੇ ਮਾਲਕ ਕਿਸਾਨਾਂ ਦੀ ਲੁੱਟ ਕਰ ਰਹੇ ਹਨ 1200 ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਤੋਂ ਪੈਸੇ ਮੰਗ ਰਹੇ ਹਨ | ਤੇ ਨਾਲ ਹੀ ਕਹਿੰਦੇ ਹਨ ਜਦੋਂ ਤੱਕ ਕਿਸੇ ਫ਼ੈਕਟਰੀ 'ਚੋ ਪਰਾਲੀ ਦੀ ਮੰਗ ਨਹੀਂ ਆਉਂਦੀ ਉਦੋਂ ਤੱਕ ਕਿਸਾਨ ਨੂੰ ਅਪਣੇ ਹੀ ਖੇਤ ਰੱਖਣੀ ਪਵੇਗੀ | ਜਦੋਂ ਇਸ ਲੁੱਟ ਸਬੰਧੀ ਅਸੀਂ ਐਸ. ਡੀ. ਐਮ. ਮੂਨਕ ਨੂੰ ਉਨ੍ਹਾਂ ਦੇ ਦਫ਼ਤਰ ਮਿਲਣ ਗਏ ਉਹੀ ਨਹੀਂ ਮਿਲੇ ਲਗਾਤਾਰ ਦੋ ਤਿੰਨ ਦਿਨਾਂ ਤੋਂ ਫ਼ੋਨ ਕਰ ਰਹੇ ਹਾਂ ਫ਼ੋਨ ਵੀ ਨਹੀਂ ਚੁੱਕ ਰਹੇ | ਹੁਣ ਕਿਸਾਨ ਜਾਣ ਤਾਂ ਜਾਣ ਕਿੱਥੇ ਇਸ ਲਈ ਕਿਸਾਨ ਮਜਬੂਰੀ ਵੱਸ ਰਹਿੰਦ ਖਹੁੰਦ ਨੂੰ ਅੱਗ ਲਗਾ ਰਹੇ ਹਨ | ਜੇਕਰ ਸਰਕਾਰ ਪਰਾਲੀ ਦੇ ਸਾਂਭਣ ਦਾ ਕੋਈ ਪੱਕਾ ਪ੍ਰਬੰਧ ਨਹੀਂ ਕਰਦੀ ਤੇ ਕਿਸਾਨਾਂ ਵਲੋਂ ਅੱਗ ਲਾਉਣ ਤੇ ਪੁਲਿਸ ਮੁਕੱਦਮੇ ਦਰਜ ਕਰਦੀ ਹੈ ਤਾਂ ਉਗਰਾਹਾਂ ਜਥੇਬੰਦੀ ਡੱਟ ਕੇ ਕਿਸਾਨਾਂ ਨਾਲ ਖੜੇਗੀ | ਇਸ ਮੌਕੇ ਪਿੰਡ ਇਕਾਈ ਪ੍ਰਧਾਨ ਸੂਬੈਗ ਸਿੰਘ ਤੇ ਪਿੰਡ ਇਕਾਈ ਮੈਂਬਰ ਸੋਨੀ ਸਿੰਘ ਜਿੱਤਾ ਸਿੰਘ ਕਾਲਾ ਸਿੰਘ ਅੰਗਰੇਜ਼ ਸਿੰਘ ਪੰਮੀ ਰਾਓ ਰਮੇਸ਼ ਕੁਮਾਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਉੱਘੇ ਸਮਾਜ ਸੇਵੀ ਮੁੰਡੇ ਵਲੋਂ ਵਿਸ਼ਵਕਰਮਾ ਪੂਜਾ ਦਿਵਸ ਦਾ ਕੈਲੰਡਰ ਜਾਰੀ ਅਗਲੀ ਖ਼ਬਰ ਕੰਬਾਈਨ ਮਾਲਕ ਆਪਣੀਆਂ ਕੰਬਾਈਨਾਂ 'ਤੇ ਐਸ ਐਮ ਐਸ ਜ਼ਰੂਰ ਲਗਾਉਣ -ਖੇਤੀਬਾੜੀ ਵਿਭਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।