03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਜ਼ੀਰਾ ਕਾਲਜ 'ਚ ਸੈਮੀਨਾਰ ਲਗਾਇਆ

ਅਜੀਤ ਡੈਸਕ 18-10-2025
ਜ਼ੀਰਾ, 17 ਅਕਤੂਬਰ (ਹਰਜੀਤ ਸਿੰਘ ਗਿੱਲ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਆ ਰਹੀ ਸ਼ਹੀਦੀ ਸ਼ਤਾਬਦੀ ਸਬੰਧੀ ਗੁਰੂ ਗੋਬਿੰਦ ਸਿੰਘ ਸਰਕਲ ਜ਼ੋਨ ਮੋਗਾ-ਫ਼ਿਰੋਜ਼ਪੁਰ ਵਲੋਂ ਵੱਖ-ਵੱਖ ਸਕੂਲਾਂ ਕਾਲਜਾਂ ਵਿਚ ਲਗਾਏ ਜਾ ਰਹੇ ਸੈਮੀਨਾਰਾਂ ਤਹਿਤ ਸਰਕਾਰੀ ਕਾਲਜ ਜ਼ੀਰਾ ਵਿਖੇ ਸੈਮੀਨਾਰ ਲਗਾਇਆ ਗਿਆ | ਇਹ ਸੈਮੀਨਾਰ ਖੇਤਰ ਮਾਸਟਰ ਜੋਗਿੰਦਰ ਸਿੰਘ ਦੀ ਰਹਿਨੁਮਾਈ ਹੇਠ ਖੇਤਰ ਸਕੱਤਰ ਬਲਬੀਰ ਸਿੰਘ ਖ਼ਾਲਸਾ ਵਲੋਂ ਲਗਾਇਆ ਗਿਆ | ਇਸ ਦੌਰਾਨ ਬਲਬੀਰ ਸਿੰਘ ਖ਼ਾਲਸਾ ਵਲੋਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀਆਂ ਹੋਈਆਂ ਸ਼ਹਾਦਤਾਂ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ | ਸੈਮੀਨਾਰ ਦੀ ਸਮਾਪਤੀ ਮੌਕੇ ਕਾਲਜ ਪਿ੍ੰਸੀਪਲ ਸਚਿਨ ਕਾਲੜਾ ਵਲੋਂ ਸਮੁੱਚੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਧੰਨਵਾਦ ਕਰਦਿਆਂ 1ਇਸੇ ਤਰ੍ਹਾਂ ਸੈਮੀਨਾਰ ਲਗਾਉਂਦੇ ਰਹਿਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਕਾਲਜ ਦੇ ਪਿੰ੍ਰਸੀਪਲ ਸਚਿਨ ਕਾਲੜਾ, ਪੋ੍ਰ. ਸਵਿਤਾ ਜੋਸ਼ੀ, ਪ੍ਰੋ. ਪਵਿੱਤਰ ਸਿੰਘ, ਪ੍ਰੋ. ਸਤਵਿੰਦਰ ਪਾਲ ਸਿੰਘ, ਪ੍ਰੋ. ਸਤਵੀਰ ਸਿੰਘ, ਪ੍ਰੋ. ਵੇਦ ਪ੍ਰਕਾਸ਼, ਪ੍ਰੋ. ਕੁਲਵੰਤ ਸਿੰਘ, ਪੋ੍ਰ ਗੁਰਵਿੰਦਰ ਸਿੰਘ, ਪ੍ਰੋ. ਪੂਜਾ, ਪ੍ਰੋ. ਕਮਲਜੀਤ ਕੌਰ, ਪ੍ਰੋ. ਮਸਤਾਨ ਸਿੰਘ, ਲਾਇਬਰੇਰੀਅਨ ਰਜਨੀਸ਼ ਸਿੰਘ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਖੇਤਰ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੁੱਕਾ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਦਾ ਝੋਨਾ ਨਾਲੋ-ਨਾਲ ਹੋ ਰਿਹਾ ਖ਼ਰੀਦ - ਚੇਅਰਮੈਨ ਵਰਪਾਲ/ਧਵਨ <br/> ਅਗਲੀ ਖ਼ਬਰ ਬਿਨਾਂ ਇਜਾਜ਼ਤ ਪਟਾਕੇ ਵੇਚਣ ਵਾਲਿਆਂ 'ਤੇ ਹੋਵੇਗੀ ਕਾਰਵਾਈ- ਡੀ. ਐੱਸ. ਪੀ. ਸੁਖਵਿੰਦਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।