ਜ਼ੀਰਾ, 17 ਅਕਤੂਬਰ ਪ੍ਰਤਾਪ ਸਿੰਘ ਹੀਰਾ)- ਜ਼ੀਰਾ ਫ਼ਿਰੋਜ਼ਪੁਰ ਰੋਡ ਤੇ ਉਸਹਾਨ ਹਸਪਤਾਲ ਦੀ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਡੇਰਾ ਹਰਨਾਮਸਰ ਦੇ ਕੀਰਤਨੀਏ ਭਾਈ ਗੁਰਮੁਖ ਸਿੰਘ ਵਲੋਂ ਗੁਰੂ ਕੀਰਤਨ ਨਾਲ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ | ਹਸਪਤਾਲ ਦੇ ਡਾ. ਜਸਵੰਤ ਸਿੰਘ ਉਸਹਾਨ, ਡਾਕਟਰ ਨਵਦੀਪ ਸਿੰਘ ਉਸਹਾਨ ਸਰਜਨ, ਡਾ. ਹਰਦੀਪ ਸਿੰਘ ਉਸਹਾਨ ਨੇ ਦੱਸਿਆ ਕਿ ਹਸਪਤਾਲ 'ਚ ਘੱਟ ਰੇਟਾਂ ਤੇ ਮਰੀਜ਼ਾਂ ਦੀ ਸਰਜਰੀ ਤੇ ਸਾਰੇ ਆਪਰੇਸ਼ਨਾਂ ਤੋਂ ਇਲਾਵਾ ਲੇਜ਼ਰ ਤਕਨੀਕ ਨਾਲ ਨੱਕ, ਕੰਨ ਤੇ ਗਲੇ ਦੀ ਹੱਡੀ ਦੇ ਆਪੇ੍ਰਸ਼ਨ ਕੀਤੇ ਜਾਣਗੇ | ਉਹਨਾਂ ਦੱਸਿਆ ਕਿ ਇਸ ਹਸਪਤਾਲ 'ਚ ਪੰਜਾਬ ਸਰਕਾਰ ਵਲੋਂ ਚੱਲਦੀ ਆਯੂਸ਼ਮਾਨ ਸਕੀਮ ਤੋਂ ਇਲਾਵਾ ਸਟਾਰ ਹੈਲਥ ਕੇਅਰ ਹੈਲਥ ਤੇ ਐਚ.ਡੀ.ਐਫ.ਸੀ. ਦੇ ਬੀਮਿਆਂ ਤਹਿਤ ਕੈਸ਼ਲੈੱਸ ਸਕੀਮਾਂ ਤਹਿਤ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ | ਇਸ ਮੌਕੇ ਪ੍ਰੋਗਰਾਮ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਐਮ.ਐਲ.ਏ. ਕੁਲਬੀਰ ਸਿੰਘ ਜ਼ੀਰਾ, ਪਲੈਨਿੰਗ ਬੋਰਡ ਦੇ ਚੇਅਰਮੈਨ ਚੰਦ ਸਿੰਘ ਗਿੱਲ, ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ, ਮਾਸਟਰ ਗੁਰਪ੍ਰੀਤ ਸਿੰਘ ਜੱਜ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਸੁਰਿੰਦਰ ਗੁਪਤਾ, ਗੁਰਬਖ਼ਸ਼ ਸਿੰਘ ਵਿੱਜ, ਹਰਪਾਲ ਸਿੰਘ ਆਹੂਜਾ, ਸੁਰਜੀਤ ਸਿੰਘ ਬੇਦੀ, ਜੈ ਮਿਲਾਪ ਲੈਬੋਰੇਟਰੀ ਦੇ ਪ੍ਰਧਾਨ ਪਰਮਪ੍ਰੀਤ ਸਿੰਘ ਸ਼ੇਖ਼ਾ ਤੇ ਮੈਂਬਰ, ਹਰਬੰਸ ਸਿੰਘ ਸ਼ੇਖ਼ਾ, ਅੰਗਰੇਜ਼ ਸਿੰਘ ਅਟਵਾਲ, ਐਨ.ਕੇ. ਨਾਰੰਗ, ਹਾਕਮ ਸਿੰਘ ਪ੍ਰਧਾਨ ਅਰੋੜ ਵੰਸ਼, ਨੰਬਰਦਾਰ ਗੁਰਭਗਤ ਸਿੰਘ ਗਿੱਲ ਆਦਿ ਹਾਜ਼ਰ ਸਨ |