ਮੱਲਾਂਵਾਲਾ, 17 ਅਕਤੂਬਰ (ਗੁਰਦੇਵ ਸਿੰਘ)- ਸੇਵਾ ਤੇ ਸਮਰਪਣ ਦੀ ਪਵਿੱਤਰ ਮਰਿਆਦਾ ਨੂੰ ਅੱਗੇ ਵਧਾਉਂਦੇ ਹੋਏ ਅੱਜ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਸਮੂਹ ਸੰਗਤ ਤੇ ਸੰਤ ਬਾਬਾ ਕਾਕਾ ਸਿੰਘ ਮਸਤੂਆਣਾ ਸਾਹਿਬ ਦੀ ਸਰਪ੍ਰਸਤ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹੜ੍ਹ ਪੀੜਤ ਪਿੰਡ ਹਾਮਦ ਚੱਕ ਨੂੰ ਗੋਦ ਲਿਆ ਗਿਆ ਤੇ ਜ਼ਮੀਨ ਦੇ ਮਾਲਕਾਂ ਨੂੰ ਨਗਦ ਰਾਸ਼ੀ ਦੇ ਰੂਪ ਵਿਚ ਮਦਦ ਦਿੱਤੀ ਗਈ | ਪਿਛਲੇ ਦਿਨਾਂ ਆਏ ਭਾਰੀ ਹੜ੍ਹ ਕਾਰਨ ਇਲਾਕੇ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਸੀ | ਕਿਸਾਨਾਂ ਦੀ ਸਹਾਇਤਾ ਵਾਸਤੇ ਬਾਬਾ ਜੀ ਦੀ ਜਥੇਬੰਦੀ ਵੱਲੋਂ ਪ੍ਰਤੀ ਏਕੜ ਚਾਰ ਹਜ਼ਾਰ ਰੁਪਏ ਮਾਲੀ ਸਹਾਇਤਾ ਦਿੱਤੀ ਗਈ | ਇਸ ਸੇਵਾ ਰਾਹੀਂ ਪਿੰਡ ਹਾਮਦ ਚੱਕ ਦੇ ਕਿੱਲੇ ਦੇ ਮਾਲਕੀ ਖੇਤਰਾਂ ਦੇ ਕਿਸਾਨਾਂ ਨੂੰ ਮਦਦ ਪ੍ਰਦਾਨ ਕੀਤੀ ਗਈ | ਇਸ ਮੌਕੇ ਪਿੰਡ ਦੇ ਸਰਪੰਚ ਸੁਖਜੰਤ ਸਿੰਘ ਤੇ ਮੱਖਣ ਸਿੰਘ ਲੰਬੜਦਾਰ ਵੱਲੋਂ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹਰਮੋਹਿਦਰ ਸਿੰਘ ਸਿੱਧੂ, ਡਾਕਟਰ ਸੁਖਦੇਵ ਸਿੰਘ, ਤੇਜ਼ ਸਿੰਘ ਮਲਕਾਨਾ, ਬਲਵਿੰਦਰ ਸਿੰਘ ਗਿੱਲ ਐਮ.ਸੀ., ਖ਼ੁਸ਼ਦੀਪ ਸਿੰਘ ਚੱਠਾ ਐਮ.ਸੀ., ਕਲਕੱਤਾ ਸਿੰਘ, ਸੁਖਦੀਪ ਸਿੰਘ ਮਲਕਾਨਾ, ਅੰਮਿ੍ਤਪਾਲ ਸਿੰਘ ਜਰਕ, ਗੁਰਜੰਟ ਸਿੰਘ ਮਲਕਾਨਾ, ਗੁਰਦੀਪ ਸਿੰਘ ਬੀਲਾ ਗੁਦਾਰਾ, ਪਰਵਿੰਦਰ ਭਿੰਦੀ, ਜਗਮੀਤ ਸਿੰਘ ਸਰਾਂ, ਕੁਲਵੰਤ ਸਿੰਘ ਜਈ, ਜਸਪਿੰਦਰ ਸਿੰਘ ਸੇਵਾਦਾਰ, ਸੰਤ ਬਾਬਾ ਕਾਕਾ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਰਹੀ |