ਅਬੋਹਰ, 22 ਅਕਤੂਬਰ (ਸੁਖਜੀਤ ਸਿੰਘ ਬਰਾੜ)- ਸਥਾਨਕ ਸ਼ਹਿਰ ਦੇ ਜੋਰਜੀਓ ਹੋਟਲ ਵਲੋਂ ਦੀਵਾਲੀ ਸਮਾਰੋਹ ਮਨਾਇਆ ਗਿਆ | ਇਸ ਮੌਕੇ ਹੋਟਲ ਦੇ ਮਾਲਕ ਅਮਨਪ੍ਰੀਤ ਕੌਰ ਹੇਅਰ ਨੇ ਮੁੱਖ ਮਹਿਮਾਨ ਵਜੋਂ ਅਤੇ ਮੈਨੇਜਿੰਗ ਡਾਇਰੈਕਟਰ ਅਰਮਾਨ ਹੇਅਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਮੁੱਖ ਮਹਿਮਾਨ ਅਮਨਪ੍ਰੀਤ ਕੌਰ ਹੇਅਰ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਸਾਡੀ ਆਪਸੀ ਸਾਂਝ ਦਾ ਤਿਉਹਾਰ ਹੈ | ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੀ ਹਾਂ ਸਮੁੱਚੀ ਮਾਨਵਤਾ ਦੇ ਘਰਾਂ 'ਚ ਖ਼ੁਸ਼ੀਆਂ ਰੌਣਕਾਂ ਹਮੇਸ਼ਾ ਬਰਕਰਾਰ ਰੱਖੀ | ਉਨ੍ਹਾਂ ਹੋਟਲ ਦੇ ਸਮੂਹ ਸਟਾਫ਼ ਨੂੰ ਵੀ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ | ਹੋਟਲ ਦੇ ਮੈਨੇਜਿੰਗ ਡਾਇਰੈਕਟਰ ਅਰਮਾਨ ਹੇਅਰ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਸਾਡੇ ਦੇਸ਼ ਵਾਸੀਆਂ ਦਾ ਸਭ ਤੋਂ ਅਹਿਮ ਤਿਉਹਾਰ ਹੈ | ਸਾਨੂੰ ਸਭ ਨੂੰ ਰਲ ਮਿਲ ਕੇ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ | ਅੰਤ ਵਿਚ ਉਨ੍ਹਾਂ ਸਮੂਹ ਹੋਟਲ ਸਟਾਫ਼ ਅਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ |