15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਜਨ ਸੇਵਾ ਸੁਸਾਇਟੀ ਵਲੋਂ ਕੰਨਿਆ ਦੇ ਵਿਆਹ 'ਚ ਸਹਿਯੋਗ ਭੇਟ <br/>

ਅਜੀਤ ਡੈਸਕ 23-10-2025
ਫ਼ਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)- ਸਮਾਜ ਸੇਵਾ ਵਿਚ ਮੋਹਰੀ ਜਨ ਸੇਵਾ ਸੋਸਾਇਟੀ ਵਲੋਂ ਸਮਾਜ ਦੇ ਹਿਤ ਵਿਚ ਕਈ ਪ੍ਰੋਜੈਕਟ ਚਲਾਏ ਜਾ ਰਹੇ ਹਨ | ਸਰਪ੍ਰਸਤ ਰਤਨ ਗਰੋਵਰ ਤੇ ਪ੍ਰਧਾਨ ਰਮਨ ਸੇਤੀਆ ਨੇ ਕਿਹਾ ਕਿ ਸੋਸਾਇਟੀ ਵਲੋਂ ਸਮੇਂ-ਸਮੇਂ 'ਤੇ ਲੋੜਵੰਦ ਕੰਨਿਆਵਾਂ ਦੇ ਵਿਆਹ 'ਚ ਸਹਿਯੋਗ ਦਿੱਤਾ ਜਾਂਦਾ ਹੈ | ਇਸੇ ਪ੍ਰੋਜੈਕਟ ਤਹਿਤ ਸੋਸਾਇਟੀ ਵੱਲੋਂ ਇੱਕ ਲੋੜਵੰਦ ਪਰਿਵਾਰ ਦੀ ਕੰਨਿਆ ਦੇ ਵਿਆਹ 'ਚ ਸਹਿਯੋਗ ਕੀਤਾ ਗਿਆ | ਕੰਨਿਆ ਵਿਆਹ ਪ੍ਰੋਜੈਕਟ ਦੇ ਇੰਚਾਰਜ ਸੰਦੀਪ ਸਚਦੇਵਾ ਨੇ ਦੱਸਿਆ ਕਿ ਸੋਸਾਇਟੀ ਵਲੋਂ ਪਰਿਵਾਰ ਨੂੰ 2 ਗੱਦੇ, ਇੱਕ ਬਰੀਫ਼ਕੇਸ, ਡਿਨਰ ਸੈੱਟ, ਹੌਟਕੇਸ ਤੇ ਹੋਰ ਸਾਮਾਨ ਦਿੱਤਾ ਗਿਆ | ਇਸ ਸੇਵਾ ਕਾਰਜ ਵਿੱਚ ਅਜੈ ਢੀਂਗੜਾ, ਪਵਨ ਬੱਬਰ ਤੇ ਡੋਨਰ ਮੈਂਬਰ ਅਮਿਤ ਨਾਗਪਾਲ, ਸਾਗਰ ਕੁਮਾਰ, ਅਮਿਤ ਨਾਗਪਾਲ, ਅਰੁਣ ਕਾਠਪਾਲ ਤੇ ਰਿਤੂ ਬੱਬਰ ਨੇ ਆਰਥਿਕ ਸਹਿਯੋਗ ਕੀਤਾ | ਪ੍ਰਧਾਨ ਰਮਨ ਸੇਤੀਆ ਨੇ ਕਿਹਾ ਕਿ ਜੋ ਵੀ ਦਾਨੀ ਸੱਜਣ ਇਸ ਸੇਵਾ ਕਾਰਜ 'ਚ ਸਹਿਯੋਗ ਕਰਨਾ ਚਾਹੁੰਦੇ ਹਨ, ਉਹ ਇੰਚਾਰਜ ਸੰਦੀਪ ਸਚਦੇਵਾ ਨਾਲ ਸੰਪਰਕ ਕਰ ਸਕਦੇ ਹਨ | ਇਸ ਮੌਕੇ ਖ਼ਜ਼ਾਨਚੀ ਸੁਨੀਲ ਡੇ, ਸਕੱਤਰ ਰਮੇਸ਼ ਸੁਧਾ, ਅਜੈ ਢੀਂਗੜਾ, ਬੰਟੀ ਬਾਵਾ, ਆਸ਼ੂ ਗੁੰਬਰ, ਪੂਨਮ ਸੇਤੀਆ ਤੇ ਮਮਤਾ ਸ਼ਰਮਾ ਮੌਜੂਦ ਰਹੇ |

ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਨੇ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਪਰਸਵਾਰਥ ਸਭਾ ਦੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ 'ਚ 69 ਮਰੀਜ਼ਾਂ ਦੀ ਹੋਈ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।