15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਨੇ ਦੀਵਾਲੀ ਦਾ ਤਿਉਹਾਰ ਮਨਾਇਆ <br/>

ਜਲਾਲਾਬਾਦ 'ਚ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਦੀਵਾਲੀ ਦਾ ਤਿਉਹਾਰ ਮਨਾਉਣ ਦੀਆਂ ਤਸਵੀਰਾਂ | ਤਸਵੀਰਾਂ-ਹਰਪ੍ਰੀਤ ਸਿੰਘ ਪਰੂਥੀ <br/> 23-10-2025
ਜਲਾਲਾਬਾਦ, 22 ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ/ਜਤਿੰਦਰ ਪਾਲ ਸਿੰਘ)- ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਥਾਨਕ ਆਸ਼ਰਮ ਵਿੱਚ ਦੀਵਾਲੀ ਦਾ ਤਿਉਹਾਰ ਬੜੇ ਹੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਾਧਵੀ ਸੁਸ਼੍ਰੀ ਪ੍ਰੀਤੀ ਭਾਰਤੀ ਨੇ ਦੀਵਾਲੀ ਦੇ ਅਧਿਆਤਮਕ ਪੱਖ 'ਤੇ ਰੌਸ਼ਨੀ ਪਾਉਂਦੇ ਹੋਏ ਦੱਸਿਆ ਕਿ ਦੀਵਾਲੀ, ਜੋ ਕਿ ਰੌਸ਼ਨੀ ਦਾ ਤਿਉਹਾਰ ਮੰਨੀ ਜਾਂਦੀ ਹੈ, ਅਸਲ 'ਚ ਮਨੁੱਖੀ ਜੀਵਨ ਦੇ ਆਤਮਿਕ ਪ੍ਰਕਾਸ਼ ਦੀ ਯਾਦ ਦਿਵਾਉਂਦੀ ਹੈ | ਇਹ ਸਿਰਫ਼ ਮਿੱਟੀ ਦੇ ਦੀਵੇ ਜਗਾਉਣ ਦਾ ਦਿਨ ਨਹੀਂ, ਸਗੋਂ ਮਨੁੱਖ ਦੇ ਅੰਦਰ ਦੇ ਅੰਧਕਾਰ ਨੂੰ ਦੂਰ ਕਰਨ ਤੇ ਅੰਦਰਲੇ ਸੱਚ ਦੇ ਚਾਨਣ ਨੂੰ ਜਗਾਉਣ ਦਾ ਸਮਾਂ ਹੈ | ਅੰਤ ਵਿੱਚ ਗੁਰੂ ਭਾਈ ਉਮੇਸ਼ ਵਲੋਂ ਭਜਨ ਸੰਕੀਰਤਨ ਦਾ ਗਾਇਣ ਕਰਕੇ ਸੰਗਤ ਨੂੰ ਮੰਤਰ ਮੁਗਧ ਕੀਤਾ ਗਿਆ |

ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਪਰਚਾ ਦਰਜ ਅਗਲੀ ਖ਼ਬਰ ਜਨ ਸੇਵਾ ਸੁਸਾਇਟੀ ਵਲੋਂ ਕੰਨਿਆ ਦੇ ਵਿਆਹ 'ਚ ਸਹਿਯੋਗ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।