19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੋਪੀ ਚੰਦ ਕਾਲਜ ਵਿਖੇ ਪੰਜ ਦਿਨਾਂ ਰਾਸ਼ਟਰੀ ਵਰਕਸ਼ਾਪ ਦਾ ਸਫਲ ਆਯੋਜਨ <br/>

ਰਾਸ਼ਟਰੀ ਵਰਕਸ਼ਾਪ ਦੌਰਾਨ ਮੁੱਖ ਬੁਲਾਰਿਆਂ ਨੂੰ ਸੰਬੋਧਨ ਕਰਦੇ ਹੋਏ ਡਾ. ਰੇਖਾ ਸੂਦ ਹਾਂਡਾ ਅਤੇ ਹੋਰ | ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ <br/> 05-11-2025
ਅਬੋਹਰ, 4 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ, ਵਿਵੇਕ ਹੂੜੀਆ)-ਅਬੋਹਰ ਦੇ ਗੋਪੀ ਚੰਦ ਆਰਿਆ ਮਹਿਲਾ ਕਾਲਜ ਦੇ ਪਿ੍ੰਸੀਪਲ ਡਾ. ਰੇਖਾ ਸੂਦ ਹਾਂਡਾ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਸਮੁੱਚੇ ਸ਼ਖ਼ਸੀਅਤ ਵਿਕਾਸ, ਸਵੈ-ਜਾਗਰੂਕਤਾ ਅਤੇ ਜੀਵਨ ਦਿ੍ਸ਼ਟੀਕੋਣ ਨੂੰ ਸਸ਼ਕਤ ਬਣਾਉਣ ਲਈ 'ਤੁਸੀਂ ਬਣੋ ਪਰ ਬਿਹਤਰ ਬਣੋ' ਵਿਸ਼ੇ 'ਤੇ 5 ਦਿਨਾਂ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਵਰਕਸ਼ਾਪ ਦੀ ਸ਼ੁਰੂਆਤ ਸਹਾਇਕ ਪ੍ਰੋਫੈਸਰ ਅਜੈ ਖੋਸਲਾ ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਅਬੋਹਰ ਦੇ ਪ੍ਰੇਰਨਾਦਾਇਕ ਭਾਸ਼ਣ ਨਾਲ ਹੋਈ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਵੈ-ਪਛਾਣ ਸਫਲਤਾ ਦਾ ਪਹਿਲਾ ਕਦਮ ਹੈ | ਇਸ ਦੌਰਾਨ ਦੂਜੇ ਦਿਨ ਪਰਿਧੀ ਕਟਾਰੀਆ ਨੇ 'ਲਿਵਿੰਗ ਦ ਚੇਂਜ' ਵਿਸ਼ੇ 'ਤੇ ਬੋਲਦੇ ਹੋਏ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਤਬਦੀਲੀ ਜੀਵਨ ਦੀ ਇਕ ਸਦੀਵੀ ਸਚਾਈ ਹੈ | ਉਨ੍ਹਾਂ ਸਮਝਾਇਆ ਕਿ ਸਿਰਫ਼ ਉਹੀ ਲੋਕ ਸਮਾਜ ਵਿਚ ਅਸਲ ਤਬਦੀਲੀ ਲਿਆ ਸਕਦੇ ਹਨ ਜਿਨ੍ਹਾਂ ਕੋਲ ਆਪਣੇ ਆਪ ਨੂੰ ਸੁਧਾਰਨ ਦੀ ਹਿੰਮਤ ਹੁੰਦੀ ਹੈ | ਤੀਜੇ ਦਿਨ ਮੇਜਰ ਨੇਹਾ ਘਈ ਇਕ ਸਾਬਕਾ ਫ਼ੌਜ ਅਧਿਕਾਰੀ, ਸਿਖਲਾਈ ਅਤੇ ਵਿਕਾਸ ਸਲਾਹਕਾਰ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ | ਇਹ ਸਮਝਾਉਂਦੇ ਹੋਏ ਕਿ ਸਵੈ-ਵਿਕਾਸ ਸਿਰਫ਼ ਵਿਅਕਤੀ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਸਗੋਂ ਸਮਾਜ ਨੂੰ ਵੀ ਲਾਭ ਪਹੁੰਚਾਉਣਾ ਚਾਹੀਦਾ ਹੈ | ਚੌਥੇ ਦਿਨ ਦਾ ਸੈਸ਼ਨ ਬਹੁਤ ਜਾਣਕਾਰੀ ਭਰਪੂਰ ਸੀ ਜਿਸ ਵਿਚ ਗੌਰਵ ਵਿਜ ਨੇ 'ਕਮਿਊਨੀਕੇਸ਼ਨ ਲੋਸਟ ਆਰਟ ਆਫ਼ ਸ਼ੇਅਰਿੰਗ' ਵਿਸ਼ੇ 'ਤੇ ਭਾਸ਼ਣ ਦਿੰਦਿਆਂ ਸਮਝਾਇਆ ਕਿ ਸੰਚਾਰ ਦੀ ਕਲਾ ਅੱਜ ਦੇ ਯੁੱਗ ਵਿਚ ਨੇੜਤਾ ਅਤੇ ਸੰਬੰਧਾਂ ਦੀ ਨੀਂਹ ਹੈ | ਉਸੇ ਦਿਨ ਡਾ. ਹਰਪ੍ਰੀਤ ਕੌਰ ਨੇ 'ਇਕ ਮਜ਼ਬੂਤ ਸ਼ਖ਼ਸੀਅਤ ਦਾ ਨਿਰਮਾਣ' ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਇਕ ਮਜ਼ਬੂਤ ਸ਼ਖ਼ਸੀਅਤ ਉਹ ਹੁੰਦੀ ਹੈ ਜੋ ਆਤਮ-ਵਿਸ਼ਵਾਸ, ਸੰਜਮ ਅਤੇ ਸਕਾਰਾਤਮਿਕ ਰਵੱਈਏ ਦਾ ਸੁਮੇਲ ਹੋਵੇ | ਪੰਜਵੇਂ ਅਤੇ ਆਖ਼ਰੀ ਦਿਨ ਸੂਰਜ ਸੇਠੀਆ ਸ਼ਖ਼ਸੀਅਤ ਵਿਕਾਸ ਅਤੇ ਸਾਫ਼ਟ ਸਕਿੱਲ ਟਰੇਨਰ ਨੇ ਵਿਦਿਆਰਥੀਆਂ ਨੂੰ ਸਵੈ-ਪਛਾਣ ਬਦਲਦੇ ਸੱਭਿਆਚਾਰਕ ਦਿ੍ਸ਼ਾਂ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਸੰਤੁਲਿਤ ਕਰਨ ਦੀ ਮਹੱਤਤਾ ਬਾਰੇ ਦੱਸਿਆ | ਇਸ ਦੌਰਾਨ ਆਪਣੇ ਸੰਬੋਧਨ ਵਿਚ ਪਿ੍ੰਸੀਪਲ ਡਾ. ਰੇਖਾ ਸੂਦ ਹਾਂਡਾ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਲੀਡਰਸ਼ਿਪ ਹੁਨਰ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ ਅਜਿਹਾ ਪਲੇਟਫ਼ਾਰਮ ਉਨ੍ਹਾਂ ਨੂੰ ਆਪਣੀ ਛੁਪੀ ਹੋਈ ਸਮਰੱਥਾ ਨੂੰ ਸਾਕਾਰ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ | ਕੁੱਲ ਮਿਲਾ ਕੇ ਇਹ 5 ਦਿਨਾਂ ਰਾਸ਼ਟਰੀ ਵਰਕਸ਼ਾਪ ਵਿਦਿਆਰਥੀਆਂ ਲਈ ਸਵੈ-ਬੋਧ, ਸ਼ਖ਼ਸੀਅਤ ਵਿਕਾਸ ਅਤੇ ਸਵੈ-ਪ੍ਰੇਰਣਾ ਦਾ ਇਕ ਸ਼ਾਨਦਾਰ ਸੰਗਮ ਸਾਬਤ ਹੋਈ ਹੈ | ਪਿ੍ੰਸੀਪਲ ਡਾ. ਰੇਖਾ ਸੂਦ ਹਾਂਡਾ ਨੇ ਕਨਵੀਨਰ ਪਰਿਧੀ ਕਟਾਰੀਆ, ਕੋ-ਕਨਵੀਨਰ ਡਾ.ਅਮਰਦੀਪ ਸਿੰਘ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਵਨੀਤਾ ਮੱਕੜ, ਪਿ੍ਅੰਕਾ ਅਤੇ ਆਯੂਸ਼ੀ ਨੂੰ ਸਫਲ ਆਯੋਜਨ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ ਕੋਂਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੀ ਜੈਅੰਤੀ 'ਤੇ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਿਖੇ ਸ਼ਾਨਦਾਰ ਅਧਿਆਤਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।