19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੰਜਾਬ ਵਿਚ ਬਦਲਾਅ ਲਿਆਉਣ ਲਈ ਸੱਤਾ ਵਿਚ ਆਈ ਆਪ ਕੇਂਦਰ ਸਰਕਾਰ ਦੇ ਦਬਾਅ ਹੇਠ ਹੋਈ ਠੁੱਸ : ਵਰਿੰਦਰ ਸਿੰਘ ਬਿੰਨੀ ਖ਼ਾਲਸਾ <br/>

ਅਜੀਤ ਡੈਸਕ 05-11-2025
ਅਬੋਹਰ, 4 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਦੇ ਮਸਲੇ ਹੱਲ ਕਰਵਾਉਣ ਲਈ ਬਦਲਾਅ ਦਾ ਹੋਕਾ ਦੇ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਤਾਨਾਸ਼ਾਹੀ ਫ਼ਰਮਾਨਾਂ ਦਾ ਜਵਾਬ ਨਾ ਦੇਣ ਕਾਰਨ ਠੁੱਸ ਹੋ ਗਈ ਹੈ | ਉਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਵਰਿੰਦਰ ਸਿੰਘ ਬਿੰਨੀ ਖ਼ਾਲਸਾ ਨੇ ਗੱਲਬਾਤ ਕਰਦੇ ਹੋਏ ਸਾਂਝੇ ਕੀਤੇ | ਇਸ ਤੋਂ ਪਹਿਲਾਂ ਸਮੂਹ ਇਲਾਕਾ ਵਾਸੀਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਨੌਜਵਾਨਾਂ ਨੂੰ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਵੀ ਕੀਤਾ | ਗੱਲਬਾਤ ਕਰਦੇ ਹੋਏ ਵਰਿੰਦਰ ਸਿੰਘ ਬਿੰਨੀ ਖ਼ਾਲਸਾ ਨੇ ਕਿਹਾ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਖ਼ਿਲਾਫ਼ ਨਾਦਰਸ਼ਾਹੀ ਫ਼ਰਮਾਨ ਜਾਰੀ ਕਰਦੇ ਹੋਏ ਸੈਨੇਟ ਅਤੇ ਸਿੰਡੀਕੇਟ ਮੈਂਬਰ ਰੱਦ ਕਰਕੇ ਪੰਜਾਬ ਯੂਨੀਵਰਸਿਟੀ 'ਤੋਂ ਪੰਜਾਬੀਆਂ ਦੇ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੀ ਚਹੁੰ-ਤਰਫੋਂ ਨਿੰਦਾ ਵੀ ਹੋ ਰਹੀ ਹੈ | ਇਸ ਲਈ ਇੱਕਲੇ-ਇੱਕਲੇ ਪੰਜਾਬੀ ਨੂੰ ਆਪਣੇ ਹੱਕ ਲੈਣ ਲਈ ਹੁਣ ਜਾਗਰੂਕ ਹੋਣਾ ਪੈਣਾ ਹੈ | ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਕਿ ਇੱਕਜੁੱਟ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਹੰਭਲਾ ਮਾਰੀਏ | ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਉਣ ਵਾਲਾ ਸਮਾਂ 2027 ਦਾ ਹੈ, ਜਿੱਥੇ ਬੜੇ ਹੀ ਸਮਝਦਾਰੀ ਨਾਲ ਸਾਨੂੰ ਵੋਟ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਫ਼ਰੀ ਦੀ ਸਿਆਸਤ ਹੋ ਰਹੀ ਹੈ ਕਿ ਅਸੀਂ ਕਿਰਾਇਆ ਫ਼ਰੀ ਕਰ ਦਿਆਂਗੇ, ਆਟਾ ਫ਼ਰੀ ਕਰ ਦਿਆਂਗੇ, ਬਿਜਲੀ ਫ਼ਰੀ.... ਪਰ ਇਸ ਦਾ ਸਾਰਾ ਬੋਝ ਆਪਣੇ ਲੋਕਾਂ 'ਤੇ ਹੀ ਪੈਂਦਾ ਹੈ |

ਪਿਛਲੀ ਖ਼ਬਰ ਬਿਜਲੀ ਬਿੱਲ-2025 ਦੇ ਵਿਰੋਧ ਵਜੋਂ ਪਾਵਰ ਕਾਰਪੋਰੇਸ਼ਨ ਦੇ ਪੈਨਸ਼ਨਰ ਮੁਲਾਜ਼ਮ 6 ਨੂੰ ਫੂਕਣਗੇ ਕੇਂਦਰ ਦਾ ਪੁਤਲਾ ਅਗਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਵਿਖੇ ਗੁਰਪੁਰਬ ਸ਼ਰਧਾ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।