06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੀ.ਐਮ. ਦੇ ਓ. ਐਸ. ਡੀ. ਡਾ. ਰੋਮੀ ਰਾਜਾ ਮਹਾਜਨ ਦੇ ਘਰ ਸੀ.ਬੀ.ਆਈ. ਦੀ ਛਾਪੇਮਾਰੀ

ਗੁਰਦਾਸਪੁਰ, 6 ਅਕਤੂਬਰ (ਚੱਕਰਾਜਾ /ਗੁਰਪ੍ਰਤਾਪ ਸਿੰਘ)- ​ਗੁਰਦਾਸਪੁਰ ਵਿਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਕੇਂਦਰੀ ਜਾਂਚ ਏਜੰਸੀ...

ਅਜੀਤ ਡੈਸਕ 06-10-2026

ਗੁਰਦਾਸਪੁਰ, 6 ਅਕਤੂਬਰ (ਚੱਕਰਾਜਾ /ਗੁਰਪ੍ਰਤਾਪ ਸਿੰਘ)- ​ਗੁਰਦਾਸਪੁਰ ਵਿਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਕੇਂਦਰੀ ਜਾਂਚ ਏਜੰਸੀ (CBI) ਨੇ ਮੁੱਖ ਮੰਤਰੀ ਦੇ ਓ.ਐਸ.ਡੀ. ਡਾ. ਰੋਮੀ ਰਾਜਾ ਮਹਾਜਨ ਦੀ ਰਿਹਾਇਸ਼ 'ਤੇ ਅਚਾਨਕ ਛਾਪੇਮਾਰੀ ਕੀਤੀ। ਇਸ ਕਾਰਵਾਈ ਦੀ ਖ਼ਬਰ ਫੈਲਦਿਆਂ ਹੀ ਇਲਾਕੇ 'ਚ ਸਨਸਨੀ ਫੈਲ ਗਈ। ਜਾਂਚ ਦੌਰਾਨ ਸੀ.ਬੀ.ਆਈ. ਟੀਮ ਦੇ ਨਾਲ-ਨਾਲ ਸੀ.ਆਈ.ਬੀ. ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।​

ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਟੀਮ ਨੇ ਦੇਰ ਸ਼ਾਮ ਰਿਹਾਇਸ਼ ਨੂੰ ਘੇਰੇ ਵਿਚ ਲੈ ਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਛਾਪੇਮਾਰੀ ਦੌਰਾਨ ਘਰ ਦੇ ਅੰਦਰ ਕਿਸੇ ਵੀ ਬਾਹਰੀ ਵਿਅਕਤੀ ਦੀ ਆਵਾਜਾਈ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ। ਮੌਕੇ 'ਤੇ ਮੌਜੂਦ ਅਧਿਕਾਰੀਆਂ ਵਲੋਂ ਅਹਿਮ ਦਸਤਾਵੇਜ਼ਾਂ ਅਤੇ ਰਿਕਾਰਡਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਦੋਂ ਟੀਮ ਮੌਕੇ ਤੇ ਪਹੁੰਚੀ ਤਾਂ ਘਰ ਵਿਚ ਘਰ ਦੀ ਨਿਗਰਾਨੀ ਕਰਨ ਵਾਲੇ ਵਿਅਕਤੀ ਤੋਂ ਇਲਾਵਾ ਹੋਰ ਕੋਈ ਵੀ ਮੌਜੂਦ ਨਹੀਂ ਸੀ।

ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਟੀਮ ਵਲੋਂ ਇਲਾਕੇ ਦੇ ਕੁਝ ਮੋਹਰੀ ਲੋਕਾਂ ਨੂੰ ਨਾਲ ਲੈ ਕੇ ਘਰ ਵਿਚ ਛਾਪੇਮਾਰੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ​ਇਸ ਅਚਾਨਕ ਹੋਈ ਕਾਰਵਾਈ ਨੂੰ ਲੈ ਕੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਹਾਲਾਂਕਿ, ਜਾਂਚ ਟੀਮ ਜਾਂ ਸਬੰਧਤ ਅਧਿਕਾਰੀਆਂ ਵਲੋਂ ਇਸ ਛਾਪੇਮਾਰੀ ਦੇ ਮੁੱਖ ਕਾਰਨਾਂ ਅਤੇ ਬਰਾਮਦਗੀ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਂਝਾ ਨਹੀਂ ਕੀਤਾ ਗਿਆ ਹੈ।

ਪਿਛਲੀ ਖ਼ਬਰ ਭਾਰਤ ਵੇਸ੍ਟ ਇੰਡੀਅਜ਼ ਸੀਰੀਜ਼ -ਵੇਸ੍ਟ ਇੰਡੀਅਜ਼ ਸੀਰੀਜ਼ ਨੇ ਭਾਰਤ ਨੂੰ ਦਿੱਤਾ 172 ਦੌੜਾਂ ਦਾ ਟੀਚਾ ਅਗਲੀ ਖ਼ਬਰ ਪੰਜਾਬ ਸੀ.ਐੱਮ ਦੇ ਓ.ਐੱਸ.ਡੀ. ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ ਸੀ.ਬੀ.ਆਈ. ਵਲੋਂ ਕੇਸ ਦਰਜ