21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ

ਲੌਂਗੋਵਾਲ (ਸੰਗਰੂਰ), 21 ਨਵੰਬਰ (ਵਿਨੋਦ, ਖੰਨਾ) - ਲੌਂਗੋਵਾਲ ਇਲਾਕੇ ਵਿਚ ਬੇਖੌਫ ਘੁੰਮ ਰਹੀਆਂ ਓਵਰਲੋਡ ਟਰਾਲੀਆਂ ਨੇ ਦੋ ਨੌਜਵਾਨਾਂ...

ਅਜੀਤ ਡੈਸਕ 21-11-2026

ਲੌਂਗੋਵਾਲ (ਸੰਗਰੂਰ), 21 ਨਵੰਬਰ (ਵਿਨੋਦ, ਖੰਨਾ) - ਲੌਂਗੋਵਾਲ ਇਲਾਕੇ ਵਿਚ ਬੇਖੌਫ ਘੁੰਮ ਰਹੀਆਂ ਓਵਰਲੋਡ ਟਰਾਲੀਆਂ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ ਹੈ। ਨੌਜਵਾਨਾਂ ਦੀ ਮੌਤ ਦਾ ਕਾਰਨ ਲੌਂਗੋਵਾਲ-ਸ਼ੇਰੋ ਰੋਡ ਉਤੇ ਸਕੂਟਰੀ ਅਤੇ ਪਰਾਲੀ ਵਾਲੀ ਟਰਾਲੀ ਦਰਮਿਆਨ ਵਾਪਰਿਆ ਸੜਕ ਹਾਦਸਾ ਹੈ। ਪ੍ਰਾਪਤ ਸੂਤਰਾਂ ਅਨੁਸਾਰ ਸ਼ੇਰੋਂ ਨਿਵਾਸੀ ਰਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ (26 ਸਾਲ) ਅਤੇ ਗੁਰਤੇਜ ਸਿੰਘ ਤੇਜੀ ਪੁੱਤਰ ਬਲਜੀਤ ਸਿੰਘ (35 ਸਾਲ) ਸਕੂਟਰੀ ਰਾਹੀਂ ਲੌਂਗੋਵਾਲ ਤੋਂ ਆਪਣੇ ਪਿੰਡ ਸ਼ੇਰੋਂ ਨੂੰ ਆ ਰਹੇ ਸਨ ਕਿ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀ ਫੈਕਟਰੀ ਦੇ ਨਜ਼ਦੀਕ ਸਕੂਟਰੀ ਦਾ ਸੰਤੁਲਨ ਵਿਗੜ ਜਾਣ ਕਾਰਨ ਇਕ ਟਰਾਲੀ ਨਾਲ ਭਿਆਨਕ ਟੱਕਰ ਹੋ ਗਈ।

ਜਿਸ ਕਾਰਨ ਦੋਵੇਂ ਨੌਜਵਾਨ ਬੇਹੱਦ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਕਿ ਜ਼ਖਮੀਆਂ ਨੂੰ ਇਲਾਜ਼ ਲਿਜਾਇਆ ਜਾਂਦਾ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦੋਵਾਂ ਨੌਜਵਾਨਾਂ ਨੇ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ, ਦੋਵੇਂ ਨੌਜਵਾਨ ਸ਼ਾਦੀਸ਼ੁਦਾ ਸਨ ਇਨ੍ਹਾਂ ਵਿਚ ਰਜਿੰਦਰ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਛੋਟੀ ਬੱਚੀ ਅਤੇ ਗੁਰਤੇਜ ਸਿੰਘ ਆਪਣੇ ਪਿੱਛੇ ਪਤਨੀ ਛੋਟੀ ਬੱਚੀ ਅਤੇ ਛੋਟਾ ਬੱਚਾ ਛੱਡ ਗਿਆ ਹੈ। ਇਸ ਸਬੰਧ ਵਿਚ ਥਾਣਾ ਲੌਂਗੋਵਾਲ ਵਿਖੇ ਧਾਰਾ 174 ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਡਾਕਟਰੀ ਮੁਆਇਨੇ ਉਪਰੰਤ ਦੋਵੇਂ ਨੌਜਵਾਨਾਂ ਦਾ ਪਿੰਡ ਸ਼ੇਰੋਂ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਪਸਰ ਗਿਆ ਹੈ।

ਅਗਲੀ ਖ਼ਬਰ ਕੇਂਦਰੀ ਜੇਲ੍ਹ ਵਿਚ ਹੋਈ ਲੜਾਈ ਦੌਰਾਨ ਤਿੰਨ ਹਵਾਲਾਤੀ ਜ਼ਖ਼ਮੀ