17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਗੁਰਦੁਆਰਾ ਨਾਨਕਸਰ ਟੋਭਾ ਪ੍ਰਬੰਧਕ ਕਮੇਟੀ ਵਲੋਂ ਦਸਤਾਰਬੰਦੀ ਮੁਕਾਬਲੇ ਕਰਵਾਏ

ਅਜੀਤ ਡੈਸਕ 06-11-2025
ਅਬੋਹਰ, 5 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਗੁਰਦੁਆਰਾ ਨਾਨਕਸਰ ਟੋਭਾ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੌਜਵਾਨਾਂ ਨੂੰ ਆਪਣੇ ਸਿੱਖ ਵਿਰਸੇ ਨਾਲ ਜੋੜਨ ਲਈ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ | ਜਿਸ ਵਿਚ ਅਬੋਹਰ ਸ਼ਹਿਰ ਦੇ ਬੱਚਿਆਂ ਅਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਦੌਰਾਨ ਪ੍ਰਬੰਧਕਾਂ ਵਲੋਂ ਨੌਜਵਾਨਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਦਸਤਾਰਬੰਦੀ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਅਤੇ ਨੌਜਵਾਨਾਂ ਨੂੰ ਨਗਦ ਰਾਸ਼ੀ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਪ੍ਰਧਾਨ ਮੰਗਲ ਸਿੰਘ ਅਤੇ ਮੇਜਰ ਸਿੰਘ ਨੇ ਦੱਸਿਆ ਕਿ ਪਹਿਲਾਂ ਦਸਤਾਰ ਵਿਅਕਤੀ ਸਜਾਉਂਦਾ ਹੈ ਅਤੇ ਫਿਰ ਦਸਤਾਰ ਵਿਅਕਤੀ ਨੂੰ ਸਜਾ ਕੇ ਰੱਖਦੀ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਸਿੱਖ ਵਿਰਸਾ ਸੰਭਾਲਣ ਲਈ ਵੀ ਪ੍ਰੇਰਿਤ ਕੀਤਾ ਅਤੇ ਨਾਲ ਹੀ ਕਿਹਾ ਕਿ ਦਸਤਾਰ ਸਜਾਉਣੀ ਆਪਣੇ ਆਪ ਵਿਚ ਹੀ ਕਲਾ ਹੈ | ਇਸ ਦੌਰਾਨ ਮੰਚ ਸੰਚਾਲਨ ਗੁਰਵਿੰਦਰ ਸਿੰਘ ਵਿਪਨ ਵਲ਼ੋਂ ਕੀਤਾ ਗਿਆ | ਇਸ ਮੌਕੇ ਤਲਵਿੰਦਰ ਸਿੰਘ ਤੁੱਲੀ, ਜਥੇਦਾਰ ਗੁਰਨਾਮ ਸਿੰਘ, ਗ੍ਰੰਥੀ ਰਮਨਦੀਪ ਸਿੰਘ, ਮਾਸਟਰ ਕੁਲਵੰਤ ਰਾਏ ਕੰਤੀ, ਜਗਵਿੰਦਰ ਸਿੰਘ ਖ਼ਾਲਸਾ, ਗਗਨ ਚੁੱਘ, ਰੋਤਾਸ਼ ਸੋਖਲ, ਜੋਗਾ ਸਿੰਘ ਭੁੱਲਰ ਆਦਿ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਗੁਰੂ ਘਰਾਂ 'ਚ ਸੰਗਤ ਵਲੋਂ ਸ਼ਰਧਾ ਪੂਰਵਕ ਮ... ਅਗਲੀ ਖ਼ਬਰ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।