30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 22-11-2025
ਫ਼ਾਜ਼ਿਲਕਾ, 21 ਨਵੰਬਰ (ਦਵਿੰਦਰ ਪਾਲ ਸਿੰਘ)-ਥਾਣਾ ਸਾਈਬਰ ਕ੍ਰਾਈਮ ਪੁਲਿਸ ਫ਼ਾਜ਼ਿਲਕਾ ਨੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਇੰਸਪੈਕਟਰ ਪ੍ਰੋਮਿਲਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਰਨ ਛਾਬੜਾ ਪੁੱਤਰ ਪਵਨ ਛਾਬੜਾ, ਵਾਸੀ ਮਕਾਨ ਨੰ. 796 ਜੁਨੇਜਾ ਸਟਰੀਟ ਜਲਾਲਾਬਾਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਮੋਬਾਈਲ ਨੰਬਰ ਦੇ ਵੱਟਸਐਪ 'ਤੇ ਮੋਬਾਈਲ ਨੰਬਰ ਤੋਂ ਮੈਸੇਜ ਆਇਆ | ਜਿਸ ਨੇ ਆਪਣੇ ਆਪ ਨੂੰ ਆਈਨਾ ਜੋਸਫ ਦੱਸਿਆ ਤੇ ਸਟਾਕ ਮਾਰਕੀਟ ਵਿਚ ਪੈਸੇ ਲਗਾ ਕੇ ਚੰਗਾ ਮੁਨਾਫ਼ਾ ਕਮਾਉਣ ਦਾ ਭਰੋਸਾ ਦਿੱਤਾ | ਜਿਸ ਤੋਂ ਬਾਅਦ ਉਸ ਨੇ ਆਪਣੇ ਵਟਸਐਪ ਗਰੁੱਪ ਨੰਬਰ ਵੀ.ਆਈ.ਪੀ 41 ਆਹ ਦਿੱਤਿਆਂ ਬਿਰਲਾ ਐਕਸਚੇਂਜ ਕਲੱਬ ਵਿਚ ਐਡ ਕਰਕੇ ਵੱਖ-ਵੱਖ ਸਟਾਕ ਮਾਰਕੀਟ ਵਿਚ ਪੈਸੇ ਲਵਾਉਣ ਦੇ ਨਾਮ 'ਤੇ ਵੱਖ-ਵੱਖ ਬੈਂਕਾਂ ਵਿਚ ਕਰੀਬ 6,94,511- ਰੁਪਏ ਟਰਾਂਸਫ਼ਰ ਕਰਵਾ ਲਏ ਸਨ | ਇਸ ਤਰ੍ਹਾਂ ਆਈਨਾ ਜੋਸਫ 'ਤੇ ਇਸ ਦੇ ਸਾਥੀਆਂ ਨੇ ਮੁੱਦਈ ਹੋਰਾਂ ਨੂੰ ਭਰੋਸੇ ਵਿਚ ਲੈ ਕੇ ਉਨ੍ਹਾਂ ਨਾਲ ਠੱਗੀ ਮਾਰੀ ਹੈ | ਜਿਸ ਤੋਂ ਬਾਅਦ ਪੜਤਾਲ ਅਤੇ ਕਾਨੂੰਨੀ ਰਾਏ ਡੀ.ਏ. ਲੀਗਲ ਹਾਸਿਲ ਹੋਣ 'ਤੇ ਪੁਲਿਸ ਨੇ ਆਈਨਾ ਜੋਸਫ 'ਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਝੋਨੇ ਦੀ ਪਰਾਲੀ ਸਾੜਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਫ਼ਾਜ਼ਿਲਕਾ, 21 ਨਵੰਬਰ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਪੁਲਿਸ ਨੇ ਝੋਨੇ ਦੀ ਪਰਾਲੀ ਸਾੜਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨੋਡਲ ਅਫ਼ਸਰ ਮੋਨਿਕਾ ਗੋਇਲ ਕੋਆਪਰੇਟਿਵ ਇੰਸਪੈਕਟਰ ਨੇ ਲਿਖਤੀ ਪੱਤਰ ਰਾਹੀਂ ਥਾਣੇ ਨੂੰ ਸੂਚਿਤ ਕੀਤਾ ਕਿ ਅਤੁੱਲ ਡੋਡਾ ਪੁੱਤਰ ਰਵੀ ਭੂਸ਼ਨ ਵਾਸੀ ਅਭੁੰਨ ਨੇ ਮਾਨਯੋਗ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਅਤੇ ਆਪਣੇ ਖੇਤ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ | ਜਾਂਚ ਅਧਿਕਾਰੀ ਰੇਸ਼ਮ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੋਡਲ ਅਫ਼ਸਰ ਗੁਰਵਿੰਦਰ ਸਿੰਘ ਵੈਟਰਨਰੀ ਇੰਸਪੈਕਟਰ ਨੇ ਲਿਖਤੀ ਪੱਤਰ ਰਾਹੀ ਥਾਣੇ ਨੂੰ ਸੂਚਿਤ ਕੀਤਾ ਕਿ ਨਿਰਮਲ ਸਿੰਘ ਪੁੱਤਰ ਅਜੀਤ ਸਿੰਘ ਅਤੇ ਕੁਲਵੰਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਮੌਜਮ ਨੇ ਮਾਨਯੋਗ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਅਤੇ ਆਪਣੇ ਖੇਤ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਦੇ ਦੋਸ਼ 'ਚ ਇਕ ਲੜਕੀ ਕਾਬੂ, ਪਰਚਾ ਦਰਜ ਅਗਲੀ ਖ਼ਬਰ ਜੀ.ਐੱਸ.ਟੀ ਦੇ ਕਰੋੜਾਂ ਰੁਪਏ ਜਮ੍ਹਾਂ ਨਾ ਕਰਵਾਉਣ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।