ਅਬੋਹਰ, 25 ਨਵੰਬਰ (ਵਿਵੇਕ ਹੂੜੀਆ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਖੇਡਾਂ ਵਿਚ ਸ਼ਾਮਲ ਕਰਨ ਲਈ ਲਗਾਤਾਰ ਯਤਨਸ਼ੀਲ ਹਨ, ਤਾਂ ਜੋ ਪੰਜਾਬ ਇਕ ਵਾਰ ਫਿਰ ਤੋਂ ਰੰਗਲਾ ਪੰਜਾਬ ਬਣ ਸਕੇ | ਇਸ ਉਦੇਸ਼ ਲਈ ਮੁੱਖ ਮੰਤਰੀ ਕਰੋੜਾਂ ਰੁਪਏ ਦੀ ਲਾਗਤ ਨਾਲ ਪੰਜਾਬ ਭਰ ਵਿਚ ਨਵੇਂ ਖੇਡ ਸਟੇਡੀਅਮ ਬਣਾ ਰਹੇ ਹਨ | ਇਹ ਸਟੇਡੀਅਮ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਬਣਾਏ ਜਾ ਰਹੇ ਹਨ ਤਾਂ ਜੋ ਪੇਂਡੂ ਨੌਜਵਾਨ ਖੇਡਾਂ ਵਿਚ ਵੀ ਉੱਤਮਤਾ ਪ੍ਰਾਪਤ ਕਰ ਸਕਣ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਅਬੋਹਰ ਹਲਕੇ ਦੇ ਨੌਂ ਪਿੰਡਾਂ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮਾਂ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ | ਅਰੁਣ ਨਾਰੰਗ ਨੇ ਐਲਾਨ ਕੀਤਾ ਕਿ ਮੰਡੀ ਕੱਲਰ ਖੇੜਾ ਵਿਚ ਖੇਡ ਸਟੇਡੀਅਮ ਦਾ 25 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾਵੇਗਾ, ਜਦੋਂ ਕਿ ਕੱਲਰ ਖੇੜਾ ਪਿੰਡ ਵਿਚ 25 ਲੱਖ ਰੁਪਏ ਅਤੇ ਤੂਤਵਾਲਾ ਪਿੰਡ ਵਿਚ 40 ਲੱਖ ਰੁਪਏ ਦੀ ਲਾਗਤ ਨਾਲ ਇਕ ਨਵਾਂ ਸਟੇਡੀਅਮ ਬਣਾਇਆ ਜਾਵੇਗਾ | ਇਸ ਤੋਂ ਇਲਾਵਾ, ਪੰਜਾਵਾ ਮਾਡਲ ਵਿਚ 25 ਲੱਖ ਦੀ ਲਾਗਤ ਨਾਲ ਸਟੇਡੀਅਮ ਦਾ ਨਵੀਨੀਕਰਨ ਕੀਤਾ ਜਾਵੇਗਾ, ਕਿੱਲਿ੍ਹਆਂਵਾਲੀ ਵਿਚ 65 ਲੱਖ ਦੀ ਲਾਗਤ ਨਾਲ ਇਕ ਨਵਾਂ ਸਟੇਡੀਅਮ ਬਣਾਇਆ ਜਾਵੇਗਾ, ਗਿੱਦੜਾਂ ਵਾਲੀ ਵਿਚ 35 ਲੱਖ ਦੀ ਲਾਗਤ ਨਾਲ ਇਕ ਨਵਾਂ ਸਟੇਡੀਅਮ ਬਣਾਇਆ ਜਾਵੇਗਾ, ਉਸਮਾਨ ਖੇੜਾ ਵਿਚ 25 ਲੱਖ ਦੀ ਲਾਗਤ ਨਾਲ ਸਟੇਡੀਅਮ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਗੁੰਮਜਾਲ ਵਿਚ 65 ਲੱਖ ਦੀ ਲਾਗਤ ਨਾਲ ਇੱਕ ਨਵਾਂ ਖੇਡ ਸਟੇਡੀਅਮ ਬਣਾਇਆ ਜਾਵੇਗਾ | ਇਸ ਤੋਂ ਇਲਾਵਾ, ਕਿੱਲਿ੍ਹਆਂਵਾਲੀ ਪਿੰਡ ਵਿਚ 25 ਲੱਖ ਦੀ ਲਾਗਤ ਨਾਲ ਇਕ ਨਵਾਂ ਪੰਚਾਇਤ ਘਰ ਵੀ ਬਣਾਇਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ ਵੀ ਉਨ੍ਹਾਂ ਨਾਲ ਮੌਜੂਦ ਸਨ ਜਿਨ੍ਹਾਂ ਨੇ ਇਨ੍ਹਾਂ ਖੇਡ ਸਟੇਡੀਅਮਾਂ ਦੇ ਨਿਰਮਾਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਉਪਕਾਰ ਸਿੰਘ ਜਾਖੜ ਚੇਅਰਮੈਨ ਮਾਰਕੀਟ ਕਮੇਟੀ ਅਬੋਹਰ, ਰਣਧੀਰ ਗਾਬਾ ਜਥੇਬੰਦੀ ਇੰਚਾਰਜ 'ਆਪ', ਨਵਰਤਨ ਸਰਪੰਚ ਮੰਡੀ ਕੱਲਰ ਖੇੜਾ, ਪੂਨਮ ਰਾਣੀ ਸਰਪੰਚ ਕੱਲਰ ਖੇੜਾ, ਅਨਿਲ ਨੋਖਵਾਲ ਪੰਚ, ਰਾਮ ਸਵਰੂਪ ਪੰਚ, ਮਹਿੰਦਰ ਜਾਲਪ ਸਾਬਕਾ ਸਰਪੰਚ, ਤਾਰੋ ਬਾਈ ਸਰਪੰਚ, ਸੁਰਜੀਤ ਸਿੰਘ ਕਾਰਜਕਾਰੀ ਸਰਪੰਚ, ਸੁਖਦੇਵ ਸਿੰਘ, ਭਜਨ ਲਾਲ, ਮਲਕੀਤ ਸਿੰਘ, ਅਮਰ ਚੰਦ ਬਰਾੜ ਸਰਪੰਚ, ਰਣਜੀਤ ਸਿੰਧੂ ਬਲਾਕ ਪ੍ਰਧਾਨ, ਜਸਪ੍ਰੀਤ ਸਿੰਘ ਸੰਧੂ ਪੰਚ, ਨਵਨੀਤ ਗੋਦਾਰਾ, ਲੇਖ ਰਾਜ ਪੰਚ, ਜਸਪ੍ਰੀਤ ਕੌਰ ਪੰਚ, ਦੇਸਾ ਸਿੰਘ ਸਰਪੰਚ, ਵਿਨੋਦ ਮਾਲੀ, ਜਗਦੀਸ਼ ਕੰਬੋਜ ਬਲਾਕ ਪ੍ਰਧਾਨ, ਦੇਸਰਾਜ ਸਰਪੰਚ, ਕਾਲਾ ਨਾਰੰਗ, ਹਰਦੀਪ ਕੰਬੋਜ, ਵਿਜੈਪਾਲ ਸਿੰਘ ਸਰਪੰਚ, ਸੁਰਿੰਦਰ ਸਿੰਘ, ਸੋਨੂੰ ਮਾਂਗਟ, ਵੇਦ ਪ੍ਰਕਾਸ਼ ਸਰਪੰਚ, ਮਨੀਰਾਮ ਪੰਚ, ਸੰਜੇ ਬਿਸ਼ਨੋਈ, ਡਾਇਰੈਕਟਰ, ਸ਼ੇਸ਼ਕਰਨ ਕੋਆਰਡੀਨੇਟਰ ਯੂਥ ਵਿੰਗ ਗੁੰਮਜ਼ਾਲ, ਲੋਕੇਸ਼, ਪਿ੍ੰਸ, ਸੰਦੀਪ ਪੰਚ, ਰਾਮ ਕੁਮਾਰ ਸੁਥਾਰ ਪੰਚ ਆਦਿ ਹਾਜ਼ਰ ਸਨ |