28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਜ਼ਮੀਨਾਂ ਦੀ ਵਹਾਈ ਬਿਜਾਈ ਮਗਰੋਂ ਹੋਈ ਰਵਾਨਗੀ ਸਨਮਾਨ ਰੈਲੀ <br/>

ਤੇਜਾ ਰੁਹੇਲਾ ਵਿਖੇ ਹੋਈ ਰਵਾਨਗੀ ਸਨਮਾਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਬੀ.ਕੇ.ਯੂ. ਉਗਰਾਹਾਂ ਦੇ ਸੂਬਾਈ ਆਗੂ ਝੰਡਾ ਸਿੰਘ ਜੇਠੂਕੇ | ਅਜੀਤ ਤਸਵੀਰ<br/> 26-11-2025

ਫ਼ਾਜ਼ਿਲਕਾ, 25 ਨਵੰਬਰ (ਦਵਿੰਦਰ ਪਾਲ ਸਿੰਘ)-ਇਸ ਖੇਤਰ ਦੇ ਹੜ੍ਹ ਪੀੜਤ ਲੋਕਾਂ ਨੂੰ ਖਾਣ ਲਈ ਕਣਕ, ਪਹਿਨਣ ਲਈ ਗਰਮ ਕੱਪੜੇ 'ਤੇ ਪਸ਼ੂਆਂ ਲਈ ਚਾਰਾ 'ਤੇ ਕਿਸਾਨਾਂ ਨੂੰ ਬਿਜਾਈ ਲਈ ਕਣਕ ਦਾ ਬੀਜ ਵੰਡਣ ਉਪਰੰਤ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਸੂਬਾ ਕਮੇਟੀ ਦੀ ਅਗਵਾਈ ਵਿਚ ਨੇੜਲੇ ਪਿੰਡ ਕਾਂਵਾਂ ਵਾਲੇ ਪਤਨ ਨੇੜੇ ਰਾਮ ਸਿੰਘ ਵਾਲੀ ਭੈਣੀ ਵਿਖੇ ਜ਼ਮੀਨਾਂ ਪੱਧਰ ਕਰਨ 'ਤੇ ਕਣਕ ਬੀਜਣ ਦਾ ਅੱਠ ਰੋਜ਼ਾ ਸਹਾਇਤਾ ਕੈਂਪ ਲਗਾਇਆ ਗਿਆ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਰੋਹੀ ਵਾਲਾ ਨੇ ਦੱਸਿਆ ਕਿ ਇਸ ਖੇਤਰ 'ਚ ਹੜ੍ਹਾਂ ਕਾਰਨ ਰੇਤੇ ਤੇ ਡੂੰਘੇ ਖੱਡਿਆਂ ਨਾਲ ਭਰੀਆਂ ਸੈਂਕੜੇ ਏਕੜ ਜ਼ਮੀਨਾਂ ਬਿਜਾਈ ਲਈ ਤਿਆਰ ਕਰਕੇ ਕਣਕ ਦੀ ਬਿਜਾਈ ਕੀਤੀ ਗਈ | ਕੈਂਪ ਦੀ ਸਮਾਪਤੀ ਤੇ ਦੋਨਾਂ ਨਾਨਕਾ, ਚੱਕ ਰੁਹੇਲਾ, ਰਾਮ ਸਿੰਘ ਵਾਲੀ ਭੈਣੀ ਸਮੇਤ ਦਰਜਨਾਂ ਪਿੰਡਾਂ ਦੇ ਲੋਕਾਂ ਵਲੋਂ ਜ਼ਮੀਨਾਂ ਸੰਵਾਰਨ, ਬੀਜਣ ਆਏ ਕਿਸਾਨਾਂ ਲਈ ਰਵਾਨਗੀ ਸਨਮਾਨ ਰੈਲੀ ਕੀਤੀ ਗਈ | ਰੈਲੀ ਦਾ ਆਰੰਭ ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਵਲੋਂ ਗ਼ਦਰ ਲਹਿਰ ਦੀ ਨਾਇਕਾ ਬੀਬੀ ਗੁਲਾਬ ਕੌਰ ਦੇ ਸ਼ਹੀਦੀ ਸ਼ਤਾਬਦੀ ਵਰ੍ਹੇ ਤੇ ਕੁਰਬਾਨੀ ਨੂੰ ਸਿੱਜਦਾ ਕਰਨ ਨਾਲ ਹੋਇਆ | ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਆਖਿਆ ਕਿ ਹੜ੍ਹਾਂ ਤੇ ਕਿਸਾਨਾਂ ਦੀ ਦੁਰਦਸ਼ਾ ਲਈ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਜ਼ਿੰਮੇਵਾਰ ਹਨ | ਸੂਬਾਈ ਕਿਸਾਨ ਆਗੂ ਨੇ ਆਖਿਆ ਕਿ ਹੜ੍ਹਾਂ ਮਾਰੀਆਂ ਫ਼ਸਲਾਂ ਦਾ ਸੌ ਫ਼ੀਸਦੀ ਮੁਆਵਜ਼ੇ, ਸਿੱਖਿਆ, ਸਿਹਤ ਤੇ ਰੁਜ਼ਗਾਰ ਦੇ ਹੱਕਾਂ ਦੀ ਬਹਾਲੀ ਲਈ ਸੰਘਰਸ਼ ਹੀ ਇੱਕੋ ਇੱਕ ਰਾਹ ਹੈ | ਉਨ੍ਹਾਂ ਨੇ ਕਿਸਾਨਾਂ, ਮਜ਼ਦੂਰਾਂ ਨੂੰ ਆਪਣੇ ਹੱਕਾਂ ਹਿਤਾਂ ਲਈ ਸੰਘਰਸ਼ਾਂ ਦਾ ਰਾਹ ਫੜਨ ਦਾ ਸੱਦਾ ਦਿੱਤਾ | ਰੈਲੀ ਨੂੰ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਸੈਦੋ ਕੇ ਮੋਗਾ, ਜੋਗਿੰਦਰ ਸਿੰਘ ਦਿਆਲਪੁਰਾ ਮਾਨਸਾ, ਜਗਸੀਰ ਸਿੰਘ ਘੋਲਾ, ਮਨਜੀਤ ਸਿੰਘ ਘਟਿਆਂ ਵਾਲੀ, ਅੰਗਰੇਜ਼ ਸਿੰਘ ਤੰਬੂ ਵਾਲਾ, ਬਲਜੀਤ ਬਰਾੜ ਕੋਕਰੀ, ਗੁਰਮੀਤ ਸਿੰਘ ਮੰਨੇ ਵਾਲਾ, ਗੁਰਵਿੰਦਰ ਸਿੰਘ ਚੱਕ ਜਾਨੀਸਰ, ਸੰਤ ਪਾਲ ਰਿੰਟਾ ਤੇ ਜਗਤਾਰ ਬੁਰਜ ਮੁਹਾਰ ਨੇ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ ਅਰੁਣ ਨਾਰੰਗ ਨੇ ਲੱਖਾਂ ਦੀ ਲਾਗਤ ਨਾਲ ਵੱਖ-ਵੱਖ ਪਿੰਡਾਂ 'ਚ ਬਣਨ ਵਾਲੇ ਖੇਡ ਸਟੇਡੀਅਮਾਂ ਦਾ ਰੱਖਿਆ ਨੀਂਹ ਪੱਥਰ <br/> ਅਗਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਖ਼ਸੀਅਤ ਉਸਾਰੀ ਕੈਂਪ ਲਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।