ਅਬੋਹਰ, 25 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਗੌਰਮਿੰਟ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਰੇਸ਼ਮ ਲਾਲ ਰੰਗੀਲਾ ਨੇ ਪੈੱ੍ਰਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਨਕੈਸ਼ਮੈਂਟ ਲੀਵ ਦੀ ਦੂਸਰੀ ਕਿਸ਼ਤ ਦੇਣ ਲਈ ਕਾਰਜਕਾਰਨੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਅਬੋਹਰ ਨੂੰ ਪੱਤਰ ਲਿਖਿਆ ਗਿਆ ਸੀ | ਦੂਸਰੀ ਕਿਸ਼ਤ ਨਾ ਮਿਲਣ 'ਤੇ ਵੀ ਦੁਬਾਰਾ ਫਿਰ ਪੱਤਰ ਲਿਖੇ ਸਨ | ਇਸ ਬਾਰੇ ਕਾਰਜਕਾਰਨੀ ਇੰਜੀਨੀਅਰ ਨਾਲ ਟੈਲੀਫ਼ੋਨ 'ਤੇ ਗੱਲਬਾਤ ਕੀਤੀ ਪਰ ਵਿਸ਼ਵਾਸ ਦੇਣ ਤੋਂ ਇਲਾਵਾ ਹੋਰ ਕੁੱਝ ਨਾ ਮਿਲਿਆ | ਕਾਰਜਕਾਰਨੀ ਇੰਜੀਨੀਅਰ ਵਲੋਂ ਯੂਨੀਅਨ ਨੂੰ ਮਿਲਣ ਦੀ ਤਾਰੀਖ਼ ਨਿਸ਼ਚਿਤ ਕਰਕੇ ਸੀਨੀਅਰ ਸਹਾਇਕ ਸੁਪਰਡੈਂਟ ਸੁਰਿੰਦਰ ਪਾਲ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਇਨਕੈਸ਼ਮੈਂਟ ਲੀਵ ਦੀ ਦੂਸਰੀ ਕਿਸ਼ਤ ਅਕਤੂਬਰ ਵਿਚ ਪੰਜਾਬ ਸਰਕਾਰ ਵਲੋਂ ਦੇਣ ਦਾ ਪੱਤਰ ਜਾਰੀ ਕੀਤਾ ਗਿਆ ਪਰ 2 ਮਹੀਨੇ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਬਕਾਇਆ ਦੇ ਬਿੱਲ ਨਹੀਂ ਦਿੱਤੇ ਗਏ | ਇਸ ਤੋਂ ਇਲਾਵਾ ਮੈਡੀਕਲ ਬਿੱਲ ਦੇ ਕਲੇਮ ਭੇਜਣ ਲਈ ਕਾਰਜਕਾਰਨੀ ਇੰਜੀਨੀਅਰਿੰਗ ਵਲੋਂ 7 ਦਿਨਾਂ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਪਰ ਉਹ ਵੀ ਕਰੀਬ 1 ਮਹੀਨਾ ਦਫ਼ਤਰ ਦੇ ਅੰਦਰ ਪਏ ਰਹੇ | ਇਸ ਤੋਂ ਇਲਾਵਾ ਰੇਸ਼ਮ ਲਾਲ ਰੰਗੀਲਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਵਲੋਂ ਬੂਟਾ ਸਿੰਘ ਕਾਨੂੰਗੋ ਦੇ ਮੈਡੀਕਲ ਬਿੱਲ ਦੇ ਕਲੇਮ 3377 ਰੁਪਏ ਤੇ 28642 ਰੁਪਏ, ਰਾਜਿੰਦਰ ਸਿੰਘ ਕਾਨੂੰਗੋ 105379 ਰੁਪਏ ਅਤੇ ਟੇਕ ਸਿੰਘ ਪਟਵਾਰੀ 39522 ਰੁਪਏ ਤਕਰੀਬਨ 2 ਸਾਲਾਂ ਤੋਂ ਬਕਾਇਆ ਹਨ | ਇਸ ਬਾਰੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਤੇ ਡਾਇਰੈਕਟਰ ਨੂੰ ਕਈ ਵਾਰ ਪੱਤਰ ਲਿਖਣ ਦੇ ਬਾਵਜੂਦ ਅਜੇ ਤੱਕ ਪੈਂਮੇਟ ਨਾ ਮਿਲਣ ਕਰਕੇ ਮੁਲਾਜ਼ਮਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਇਨਕੈਸ਼ਮੈਂਟ ਦੀ ਦੂਸਰੀ ਕਿਸ਼ਤ ਅਤੇ ਮੈਡੀਕਲ ਬਿੱਲ ਦੇ ਕਲੇਮਾਂ ਦੀ ਪੈਮੇਂਟ ਜਲਦੀ ਕੀਤੀ ਜਾਵੇ | ਇਸ ਦੌਰਾਨ ਰੇਸ਼ਮ ਲਾਲ ਰੰਗੀਲਾ, ਰਾਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਰਾਜਿੰਦਰ ਸਿੰਘ ਕਾਨੂੰਗੋ, ਪਿ੍ਥੀ ਰਾਜ ਗੋਦਾਰਾ, ਰਵੀ ਕਾਂਤ, ਗੁਰਬਚਨ ਸਿੰਘ ਬਤੌਰ ਵਫ਼ਦ ਅਧਿਕਾਰੀਆਂ ਨੂੰ ਮਿਲੇ |
ਗੌਰਮਿੰਟ ਪੈਨਸ਼ਨਰ ਯੂਨੀਅਨ ਨੇ ਮੰਗਾਂ ਨਾ ਮੰਨੇ ਜਾਣ ਕਾਰਨ ਕੀਤਾ ਰੋਸ ਜ਼ਾਹਿਰ <br/>
ਅਜੀਤ ਡੈਸਕ
26-11-2025