20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪੁਲਿਸ ਨੇ ਕੀਤਾ ਡਰੋਨ ਬਰਾਮਦ, ਅਣਪਛਾਤੇ 'ਤੇ ਪਰਚਾ ਦਰਜ

ਅਜੀਤ ਡੈਸਕ 04-12-2025
ਫ਼ਿਰੋਜ਼ਪੁਰ, 3 ਦਸੰਬਰ (ਰਾਕੇਸ਼ ਚਾਵਲਾ)-ਥਾਣਾ ਸਦਰ ਪੁਲਿਸ ਨੇ ਪਿੰਡ ਮਾਛੀਵਾੜਾ ਦੇ ਖੇਤਾਂ ਵਿਚੋਂ ਇਕ ਡਰੋਨ ਬਰਾਮਦ ਕੀਤਾ ਹੈ | ਜਿਸ ਤੋਂ ਬਾਅਦ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਦਰਜ਼ ਮਾਮਲੇ ਵਿਚ ਇੰਸਪੈਕਟਰ ਕੁਲਦੀਪ ਸਿੰਘ ਬੀ.ਓ.ਪੀ. ਪਛਾੜੀਆ 155 ਬੀ.ਐਨ, ਬੀ.ਐਸ.ਐਫ਼ ਨੇ ਦੱਸਿਆ ਕਿ ਅਫ਼ਸਰਾਨ ਵਲੋਂ ਚੌਂਕੀ ਬਾਰੇ ਕੇ ਵਿਖੇ ਇਤਲਾਹ ਦਿੱਤੀ ਕਿ ਪਿੰਡ ਮਾਛੀਵਾੜਾ ਦੇ ਖੇਤਾਂ ਵਿਚ ਡਰੋਨ ਐਕਟੀਵਿਟੀ ਦੇਖੀ ਗਈ ਹੈ | ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਇਕ ਡਰੋਨ ਡਿੱਗਿਆ ਪਿਆ ਸੀ | ਜਿਸ ਸਬੰਧੀ ਥਾਣਾ ਸਦਰ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਈ.ਪੀ.ਐੱਫ. ਦੀ ਮੰਗ ਨੂੰ ਲੈ ਕੇ ਲੇਬਰ ਮਜ਼ਦੂਰ ਯੂਨੀਅਨਾਂ ਨੇ ਵਿਧਾਇਕ ਕਟਾਰੀਆ ਨੂੰ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਕਿੰਡਰਗਾਰਟਨ ਆਫ਼ ਸਕੂਲ ਵਲੋਂ ਪਰਲ ਜੁਬਲੀ ਅਤੇ ਸਾਲਾਨਾ ਮੇਲਾ ਅੱਜ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।