20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਈ.ਪੀ.ਐੱਫ. ਦੀ ਮੰਗ ਨੂੰ ਲੈ ਕੇ ਲੇਬਰ ਮਜ਼ਦੂਰ ਯੂਨੀਅਨਾਂ ਨੇ ਵਿਧਾਇਕ ਕਟਾਰੀਆ ਨੂੰ ਮੰਗ ਪੱਤਰ ਦਿੱਤਾ

ਅਜੀਤ ਡੈਸਕ 04-12-2025
ਜ਼ੀਰਾ, 3 ਦਸੰਬਰ (ਹਰਜੀਤ ਸਿੰਘ ਗਿੱਲ)-ਜ਼ੀਰਾ ਇਲਾਕੇ ਦੀਆਂ ਦਾਣਾ ਮੰਡੀਆਂ, ਸ਼ੈਲਰਾਂ ਅਤੇ ਗੁਦਾਮਾਂ ਵਿਚ ਢੋਆ-ਢੁਆਈ ਦੀ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦੇ ਲੇਬਰ ਮਜ਼ਦੂਰਾਂ ਵਲੋਂ ਪਿਛਲੇ ਕਰੀਬ 6 ਸਾਲਾਂ ਤੋਂ ਕੀਤੇ ਗਏ ਕੰਮ ਦੌਰਾਨ ਬਣਦਾ ਈ.ਪੀ.ਐੱਫ. ਨਾ ਮਿਲਣ ਕਰਕੇ ਸੰਬੰਧਿਤ ਠੇਕੇਦਾਰਾਂ ਵਿਰੁੱਧ ਰੋਸ ਜ਼ਾਹਿਰ ਕਰਦਿਆਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ | ਜਿਸ ਕਰਕੇ ਜ਼ੀਰਾ ਇਲਾਕੇ ਅੰਦਰ ਢੋਆ-ਢੁਆਈ ਦਾ ਕੰਮ ਕਰਨਾ ਹੁਣ ਬੰਦ ਕਰ ਦਿੱਤਾ ਹੈ | ਇਸ ਸਬੰਧ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਜ਼ੀਰਾ ਅੰਦਰ ਕੰਮ ਕਰਦੇ ਮਜ਼ਦੂਰਾਂ ਦੀਆਂ ਦੋ ਯੂਨੀਅਨਾਂ ਦੇ ਆਗੂਆਂ ਫੂਡ ਗਰੇਨ ਐਂਡ ਅਲਾਇਡ ਵਰਕਰ ਯੂਨੀਅਨ ਅਤੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਆਗੂਆਂ ਦੀ ਅਗਵਾਈ ਵਿਚ ਮਿਲ ਕੇ ਲੇਬਰ ਮਜ਼ਦੂਰਾਂ ਵਲੋਂ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੂੰ ਮੰਗ ਪੱਤਰ ਦੇ ਕੇ ਮਾਮਲੇ ਸੰਬੰਧੀ ਜਾਂਚ ਦੀ ਮੰਗ ਕੀਤੀ ਗਈ | ਲੇਬਰ ਮਜ਼ਦੂਰਾਂ ਨੇ ਕਿਹਾ ਕਿ ਇਨ੍ਹਾਂ ਠੇਕੇਦਾਰਾਂ ਨੇ ਮਜ਼ਦੂਰਾਂ ਦਾ ਬਣਦਾ ਈ.ਪੀ.ਐੱਫ ਮਜ਼ਦੂਰਾਂ ਨੂੰ ਨਹੀਂ ਦਿੱਤਾ, ਜੋ ਕਿ ਸਾਡੇ ਹੱਕਾਂ 'ਤੇ ਡਾਕਾ ਹੈ | ਜਿਸ ਕਰਕੇ ਮਜ਼ਦੂਰਾਂ ਨੇ 2019 ਤੋਂ ਲੈ ਕੇ 2025 ਤੱਕ ਜ਼ੀਰਾ ਇਲਾਕੇ ਵਿਚ ਦਾਣਾ ਮੰਡੀਆਂ, ਸ਼ੈਲਰਾਂ ਅਤੇ ਗਦਾਮਾਂ ਵਿਚ ਢੋਆ-ਢੁਆਈ ਦੇ ਕੰਮ ਦਾ ਟੈਂਡਰ ਲੈਣ ਵਾਲੇ ਵੱਖ-ਵੱਖ ਠੇਕੇਦਾਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ | ਯੂਨੀਅਨ ਨੇ ਇਸ ਮੰਗ ਪੱਤਰ ਰਾਹੀਂ ਟੈਂਡਰ ਲੈਣ ਵਾਲੇ ਸੰਬੰਧਿਤ ਠੇਕੇਦਾਰਾਂ ਵਿਰੁੱਧ ਕਾਰਵਾਈ ਅਤੇ ਮਿਲੀਭੁਗਤ ਕਰਕੇ ਇਨ੍ਹਾਂ ਠੇਕੇਦਾਰਾਂ ਨੂੰ ਟੈਂਡਰ ਦੇਣ ਵਾਲੇ ਵਿਭਾਗੀ ਕਰਮਚਾਰੀਆਂ ਬਾਰੇ ਵੀ ਜਾਂਚ ਦੀ ਮੰਗ ਕੀਤੀ ਹੈ | ਇਸ ਦੌਰਾਨ ਵਿਧਾਇਕ ਨਰੇਸ਼ ਕਟਾਰੀਆ ਨੇ ਮੰਗ ਪੱਤਰ ਲੈਣ ਪਿੱਛੋਂ ਲੇਬਰ ਮਜ਼ਦੂਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਬਣਦਾ ਹੱਕ ਈ.ਪੀ.ਐੱਫ. ਉਨ੍ਹਾਂ ਨੂੰ ਜ਼ਰੂਰ ਮਿਲੇਗਾ ਅਤੇ ਇਸ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਬਾਬੂ ਰਾਮ ਪ੍ਰਧਾਨ, ਸੁਖਦੇਵ ਸਿੰਘ ਪ੍ਰਧਾਨ, ਹਰਦੇਵ ਸਿੰਘ ਪ੍ਰਧਾਨ, ਚੰਦ ਸਿੰਘ ਪ੍ਰਧਾਨ, ਬਲਕਾਰ ਸਿੰਘ ਪ੍ਰਧਾਨ, ਸਾਈਮਨ ਮਸੀਹ ਪ੍ਰਧਾਨ, ਗੁਰਮੇਜ ਸਿੰਘ ਪ੍ਰਧਾਨ, ਬਖਸ਼ੀਸ਼ ਸਿੰਘ ਪ੍ਰਧਾਨ, ਬਿੰਦਰ ਸਿੰਘ ਪ੍ਰਧਾਨ, ਕੁਲਦੀਪ ਸਿੰਘ ਪ੍ਰਧਾਨ, ਸ਼ਿੰਦਰ ਸਿੰਘ ਪ੍ਰਧਾਨ, ਸੱਬਾ ਜ਼ੀਰਾ ਪ੍ਰਧਾਨ, ਰਣਜੀਤ ਸਿੰਘ ਪ੍ਰਧਾਨ, ਬੂਟਾ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨਾਂ ਨੂੰ ਖੇਤੀ ਸੰਦਾਂ ਵਾਲੀ ਸਬਸਿਡੀ ਦੀ ਰਾਸ਼ੀ ਤੁਰੰਤ ਦਿੱਤੀ ਜਾਵੇ: ਜਸਕਰਨ ਖੋਸਾ <br/> ਅਗਲੀ ਖ਼ਬਰ ਪੁਲਿਸ ਨੇ ਕੀਤਾ ਡਰੋਨ ਬਰਾਮਦ, ਅਣਪਛਾਤੇ 'ਤੇ ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।