15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸੁਖਦੇਵ ਸਿੰਘ ਗਿੱਲ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੁਸਾਇਟੀ ਦੇ ਸੂਬਾ ਮੈਨੇਜਰ ਨਿਯੁਕਤ <br/>

ਅਜੀਤ ਡੈਸਕ 28-12-2025
ਬੱਲੂਆਣਾ, 27 ਦਸੰਬਰ (ਜਸਮੇਲ ਸਿੰਘ ਢਿੱਲੋਂ)-ਸੇਵਾਮੁਕਤ ਪਿ੍ੰਸੀਪਲ ਸੁਖਦੇਵ ਸਿੰਘ ਗਿੱਲ ਸਟੇਟ ਐਵਾਰਡੀ ਨੂੰ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੁਸਾਇਟੀ ਆਲ ਓਵਰ ਪੰਜਾਬ ਮੈਨੇਜਰ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੁਸਾਇਟੀ ਦੇ ਸੂਬਾ ਪ੍ਰਧਾਨ ਭਜਨ ਲਾਲ ਨੇ ਦੱਸਿਆ ਕਿ ਸੁਖਦੇਵ ਗਿੱਲ ਦੀਆਂ ਪਿਛਲੇ 38 ਸਾਲ ਦੀਆਂ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਮਾਜ ਵਿਚ ਦਿੱਤੀਆਂ ਸਮਾਜਿਕ ਸੇਵਾਵਾਂ ਕਰਕੇ ਉਨ੍ਹਾਂ ਨੂੰ ਇਹ ਅਹੁਦਾ ਸੌਂਪਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਗਿੱਲ ਇਕ ਮਿਹਨਤੀ ਅਤੇ ਆਦਰਸ਼ ਪਿ੍ੰਸੀਪਲ ਵਜੋਂ ਜਾਣੇ ਜਾਂਦੇ ਹਨ | ਉਨ੍ਹਾਂ ਨੇ ਜਿਹੜੇ-ਜਿਹੜੇ ਸਕੂਲਾਂ ਵਿਚ ਸੇਵਾਵਾਂ ਦਿੱਤੀਆਂ ਉਨ੍ਹਾਂ ਦੀ ਦਿੱਖ ਨੂੰ ਨਿਖਾਰ ਕੇ ਰੱਖ ਦਿੱਤਾ ਹੈ | ਲੜਕੀਆਂ ਲਈ ਇਕ ਮਾਪਿਆਂ ਦਾ ਰੋਲ ਅਦਾ ਕਰਨ ਵਾਲੇ ਉਕਤ ਪਿ੍ੰਸੀਪਲ ਨੇ ਜਿਸ ਸਕੂਲ ਵਿਚ ਰਹੇ ਉੱਥੇ ਅਨੁਸ਼ਾਸਨ ਬਾਖ਼ੂਬੀ ਕਾਇਮ ਰੱਖਿਆ ਹੈ | ਇਸ ਸਮੇਂ ਐਡਵੋਕੇਟ ਸ਼ਾਹਬਾਜ਼ ਸਿੰਘ ਨੂੰ ਸੂਬਾ ਚੀਫ਼ ਐਡਵਾਈਜ਼ਰ ਅਤੇ ਮਹਿੰਦਰ ਕੁਮਾਰ ਸ਼ਰਮਾ ਪਿ੍ੰਸੀਪਲ ਨੂੰ ਸੂਬਾ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਆਧਾਰਸ਼ਿਲਾ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੇ ਲਗਾਇਆ ਦੁੱਧ ਦਾ ਲੰਗਰ <br/> ਅਗਲੀ ਖ਼ਬਰ ਸੀਤੋ ਗੰੁਨੋ੍ਹ ਤੋਂ ਜੇਤੂ ਅਮਰਜੀਤ ਨੇ ਕੀਤਾ ਹਿੰਮਤਪੁਰਾ ਵਿਖੇ ਵੋਟਰਾਂ ਦਾ ਧੰਨਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।