23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਓਲਾ ਊਬਰ ਟੈਕਸੀ ਯੂਨੀਅਨ ਵਲੋਂ ਊਬਰ ਦੇ ਖਿਲਾਫ਼ ਹੜਤਾਲ

ਅਜੀਤ ਡੈਸਕ 16-06-2025
• ਮਾਮਲਾ ਊਬਰ ਕੰਪਨੀ ਵਲੋਂ ਟੈਕਸੀ ਪਾਸ ਡਰਾਈਵਰਾਂ ਨਾਲ ਧੱਕੇਸ਼ਾਹੀ ਕਰਨ ਦਾ
ਰਾਜਾਸਾਂਸੀ, 15 ਜੂਨ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਨਿੱਜੀ ਟੈਕਸੀ ਕੰਪਨੀ ਊਬਰ ਵਲੋਂ ਟੈਕਸੀ ਪਾਸ ਗੱਡੀਆਂ ਦੇ ਨਾਲ ਧੱਕੇਸ਼ਾਹੀ ਕਰਨ ਦੇ ਖ਼ਿਲਾਫ਼ ਓਲਾ ਊਬਰ ਟੈਕਸੀ ਯੂਨੀਅਨ ਗੱਡੀਆਂ ਦੇ ਚਾਲਕਾਂ ਵਲੋਂ ਊਬਰ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਤੇ ਹੜਤਾਲ ਕੀਤੀ ਗਈ | ਟੈਕਸੀ ਪਾਸ ਗੱਡੀਆਂ ਦੇ ਚਾਲਕਾਂ ਤੇ ਮਾਲਕਾਂ ਨੇ ਦੋਸ਼ ਲਗਾਏ ਕਿ ਊਬਰ ਕੰਪਨੀ ਵਲੋਂ ਸਵਾਰੀ ਲੈਣ ਤੋਂ ਪਹਿਲਾਂ ਊਬਰ ਕੰਪਨੀ ਵਲੋਂ ਜਾਰੀ ਕੀਤੇ ਰਿਚਾਰਜ ਨੂੰ 500 ਜਾਂ ਇਸ ਤੋਂ ਵੱਧ ਰਾਸ਼ੀ ਦਾ ਰਿਚਾਰਜ ਕਰਵਾਉਣ ਪਵੇਗਾ ਤਾਂ ਹੀ ਊਬਰ ਕੰਪਨੀ ਗੱਡੀ ਵਿਚ ਸਫਰ ਕਰਨ ਵਾਲੀ ਸਵਾਰੀ ਦਾ ਲਿੰਕ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ 500 ਰੁਪਏ ਰਿਚਾਰਜ ਦੀ ਵੈਧਤਾ ਕੇਵਲ ਪੰਜ ਦਿਨ ਦੀ ਹੋਵੇਗੀ | ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਇਕ ਹੀ ਸਵਾਰੀ ਦਾ ਲਿੰਕ ਇਕੋ ਸਮੇਂ ਪੰਜ ਡਰਾਇਵਰਾਂ ਨੂੰ ਪਾਇਆ ਜਾਂਦਾ ਹੈ ਤੇ ਉਸ ਨੂੰ ਖੋਲ੍ਹਣ ਲਈ ਕੇਵਲ 10 ਸੈਕਿੰਡ ਦਾ ਸਮਾਂ ਨਿਯਤ ਕੀਤਾ ਗਿਆ ਜਦੋਂ ਕਿ 10 ਸੈਕਿੰਡ ਵਿਚ ਤਾਂ ਮੋਬਾਈਲ ਫ਼ੋਨ ਖੁੱਲਦਾ ਹੀ ਹੈ ਅਤੇ ਜਦੋਂ ਇਨ੍ਹਾਂ ਉਕਤ ਪੰਜਾਂ ਡਰਾਈਵਰਾਂ ਕੋਲੋਂ ਲਿੰਕ ਦਾ ਸਮਾਂ ਨਿਕਲ ਜਾਂਦਾ ਹੈ ਮੁੜ ਉਸ ਸਵਾਰੀ ਦਾ ਲਿੰਕ ਮੁੜ ਅਗਲੇ ਪੰਜ ਡਰਾਈਵਰਾਂ ਨੂੰ ਭੇਜਣ ਦਾ ਸਿਲਸਿਲਾ ਚੱਲ ਜਾਂਦਾ ਹੈ ਜੋ ਇਹ ਸਰਾਸਰ ਧੱਕੇਸ਼ਾਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਉਕਤ ਕੰਪਨੀ ਦੇ ਅੰਮਿ੍ਤਸਰ ਦੇ ਪ੍ਰਬੰਧਕਾਂ ਵਲੋਂ ਮਿਲੀ ਭੁਗਤ ਨਾਲ ਟੈਕਸੀ ਪਾਸ ਗੱਡੀਆਂ ਤੋਂ ਇਲਾਵਾ ਸਵਾਰੀਆਂ ਬਿਨਾ ਟੈਕਸੀ ਪਾਸ ਗੱਡੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਸਾਡੇ ਰੁਜ਼ਗਾਰ ਮੰਦੇ ਪੈ ਰਹੇ ਹਨ | ਊਬਰ ਦੇ ਇਸ ਤਾਨਾਸ਼ਾਹੀ ਰਵੱਈਏ ਕਾਰਨ ਅੱਜ ਮਜ਼ਬੂਰਨ ਊਬਰ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਪਈ ਹੈ ਉਨ੍ਹਾਂ ਊਬਰ ਕੰਪਨੀ ਦੇ ਉੱਚ ਪ੍ਰਬੰਧਕਾਂ ਤੇ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਕੋਲ ਇਨਸਾਫ਼ ਦੀ ਗੁਹਾਰ ਲਾਈ ਹੈ | ਇਸ ਮੌਕੇ ਯੂਨੀਅਨ ਆਗੂਆਂ 'ਚ ਮਨਮੀਤ ਸਿੰਘ, ਜਤਿੰਦਰ ਰੰਧਾਵਾ, ਸੁੱਖ ਜੌਹਲ, ਪਾਰਸ ਅਰੋੜਾ, ਹਰਪਾਲ ਸਿੰਘ ਸਰਪੰਚ, ਪਰਮਿੰਦਰ ਸਿੰਘ, ਰਸ਼ਪਾਲ ਭੱਟੀ, ਏ. ਜੇ. ਸੰਧੂ, ਗੁਰਮੀਤ ਰਾਣਾ, ਗੁਰਮਿਲਾਪ ਸਿੰਘ ਤੇ ਹੋਰ ਹਾਜ਼ਰ | ਇਸ ਸੰਬੰਧੀ ਜਦ ਊਬਰ ਕੰਪਨੀ ਦੇ ਮੁੱਖ ਪ੍ਰਬੰਧਕ ਸੁਖਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਉਕਤ ਸਾਰੀਆਂ ਸ਼ਰਤਾਂ ਇਕੱਲੀ ਊਬਰ ਕੰਪਨੀ ਵਲੋਂ ਹੀ ਨਹੀਂ ਬਲਕਿ ਸਾਰੀਆਂ ਕੰਪਨੀਆਂ ਵਲੋਂ ਲਗਾਈਆਂ ਲਗਾਈਆਂ ਹਨ | ਉਨ੍ਹਾਂ ਕਿਹਾ ਕਿ ਉਸ ਵਲੋਂ ਟੈਕਸੀ ਪਾਸ ਗੱਡੀਆਂ ਦੇ ਡਰਾਈਵਰਾਂ ਦੀਆਂ ਸਾਰੀਆਂ ਮੰਗਾਂ ਪਰਵਾਨ ਕਰਨ ਲਈ ਲਈ ਊਬਰ ਕੰਪਨੀ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਮਜੀਠੀਆ ਨੇ ਰੋਡ ਸ਼ੋਅ ਦੌਰਾਨ ਕੀਤਾ ਦਾਅਵਾ, ਵੱਡੇ ਫਰਕ ਨਾਲ ਜਿੱਤਣਗੇ ਐਡਵੋਕੇਟ ਘੁੰਮਣ ਅਗਲੀ ਖ਼ਬਰ ਹੈਰੋਇਨ ਸਮੇਤ ਔਰਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।