22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਲੁਧਿਆਣਾ ਸਟੇਸ਼ਨ ’ਤੇ ਕੰਮਕਾਜ ਦੇ ਚਲਦੇ ਅੰਮ੍ਰਿਤਸਰ ਆਉਣ-ਜਾਣ ਵਾਲੀਆਂ ਰੇਲਗੱਡੀਆਂ ਰਹਿਣਗੀਆਂ ਪ੍ਰਭਾਵਿਤ

ਅੰਮ੍ਰਿਤਸਰ, 22 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਨਾਨ ਇੰਟਰਲਾਕਿੰਗ ਅਤੇ ਪ੍ਰੀ ਨਾਨ ਇੰਟਰਲਾਕਿੰਗ ਦੇ ਕੰਮਕਾਜ ਦੇ ਚੱਲਦੇ ਅੰਮ੍ਰਿਤਸਰ ਆਉਣ-ਜਾਣ ਵਾਲੀਆਂ ਰੇਲਗੱਡੀਆਂ ਪ੍ਰਭਾਵਿਤ ਰਹਿਣਗੀਆਂ। ਇਸ ਸੰਬੰਧੀ ਫਿਰੋਜ਼ਪੁਰ ਡਿਵੀਜ਼ਨ ਨੇ ਪ੍ਰਭਾਵਿਤ ਰਹਿਣ ਵਾਲੀਆਂ ਗੱਡੀਆਂ ਦੀ ਇਕ ਸੂਚੀ ਵੀ ਜਾਰੀ ਕੀਤੀ ਹੈ ਤਾਂ ਜੋ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਅਜੀਤ ਡੈਸਕ 23-11-2026
ਅੰਮ੍ਰਿਤਸਰ, 22 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਨਾਨ ਇੰਟਰਲਾਕਿੰਗ ਅਤੇ ਪ੍ਰੀ ਨਾਨ ਇੰਟਰਲਾਕਿੰਗ ਦੇ ਕੰਮਕਾਜ ਦੇ ਚੱਲਦੇ ਅੰਮ੍ਰਿਤਸਰ ਆਉਣ-ਜਾਣ ਵਾਲੀਆਂ ਰੇਲਗੱਡੀਆਂ ਪ੍ਰਭਾਵਿਤ ਰਹਿਣਗੀਆਂ। ਇਸ ਸੰਬੰਧੀ ਫਿਰੋਜ਼ਪੁਰ ਡਿਵੀਜ਼ਨ ਨੇ ਪ੍ਰਭਾਵਿਤ ਰਹਿਣ ਵਾਲੀਆਂ ਗੱਡੀਆਂ ਦੀ ਇਕ ਸੂਚੀ ਵੀ ਜਾਰੀ ਕੀਤੀ ਹੈ ਤਾਂ ਜੋ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਾਣਕਾਰੀ ਮੁਤਾਬਕ ਰੇਲਗੱਡੀ ਨੰਬਰ-64552/51 ਛੇਹਟਰਾ-ਲੁਧਿਆਣਾ-ਛੇਹਰਟਾ, ਰੇਲਗੱਡੀ ਨੰਬਰ-12412/11 ਅੰਮ੍ਰਿਤਸਰ-ਚੰਡੀਗੜ੍ਹ-ਅੰਮ੍ਰਿਤਸਰ, ਰੇਲਗੱਡੀ ਨੰਬਰ-14505 ਅੰਮ੍ਰਿਤਸਰ-ਨੰਗਲ ਡੈਮ-ਅੰਮ੍ਰਿਤਸਰ, ਰੇਲਗੱਡੀ ਨੰਬਰ-14618 ਅੰਮ੍ਰਿਤਸਰ-ਪੂਰਨੀਆ ਕੋਰਟ, ਰੇਲਗੱਡੀ ਨੰਬਰ-12054/53 ਅੰਮ੍ਰਿਤਸਰ-ਹਰਿਦੁਆਰ-ਅੰਮ੍ਰਿਤਸਰ, ਰੇਲਗੱਡੀ ਨੰਬਰ-14680 ਅੰਮ੍ਰਿਤਸਰ-ਦਿੱਲੀ 6 ਤੋਂ 8 ਜਨਵਰੀ ਤੱਕ, 14679 ਦਿੱਲੀ-ਅੰਮ੍ਰਿਤਸਰ 6 ਤੋ 7 ਜਨਵਰੀ ਤੱਕ ਅਤੇ ਰੇਲਗੱਡੀ ਨੰਬਰ-14617 ਪੂਰਨੀਆ ਕੋਰਟ ਅੰਮ੍ਰਿਤਸਰ 8 ਤੋ 10 ਜਨਵਰੀ ਤੱਕ ਰੱਦ ਰਹੇਗੀ। ਇਸੇ ਤਰ੍ਹਾਂ ਗੱਡੀ ਨੰਬਰ-14720 ਅੰਮ੍ਰਿਤਸਰ-ਬਿਕਾਨੇਰ 1 ਅਤੇ 8 ਜਨਵਰੀ ਨੂੰ ਜਲੰਧਰ ਸਿਟੀ, ਲੁਧਿਆਣਾ, ਫਿਰੋਜ਼ਪੁਰ ਰਸਤੇ, ਗੱਡੀ ਨੰਬਰ-11057 ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ-ਅੰਮ੍ਰਿਤਸਰ 20 ਨਵੰਬਰ ਅਤੇ 6 ਜਨਵਰੀ ਨੂੰ ਰਾਜਪੁਰਾ, ਸਰਹਿੰਦ, ਲੁਧਿਆਣਾ ਦੇ ਰਸਤੇ, ਗੱਡੀ ਨੰਬਰ-11058 ਅੰਮ੍ਰਿਤਸਰ-ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ 22 ਤੋਂ 24 ਨਵੰਬਰ, 15 ਤੇ 29 ਦਸੰਬਰ ਅਤੇ 8 ਜਨਵਰੀ ਨੂੰ ਲੁਧਿਆਣਾ, ਸਰਹਿੰਦ, ਰਾਜਪੁਰਾ ਦੇ ਰਸਤੇ, ਗੱਡੀ ਨੰਬਰ-19611 ਅਜਮੇਰ-ਅੰਮ੍ਰਿਤਸਰ 31 ਦਸੰਬਰ ਤੇ 2 ਜਨਵਰੀ ਨੂੰ ਫਿਰੋਜਪੁਰ, ਲੁਧਿਆਣਾ, ਜਲੰਧਰ ਸਿਟੀ ਦੇ ਰਸਤੇ, ਗੱਡੀ ਨੰਬਰ-19612 ਅੰਮ੍ਰਿਤਸਰ-ਅਜਮੇਰ 7 ਜਨਵਰੀ ਨੂੰ ਜਲੰਧਰ ਸਿਟੀ, ਲੁਧਿਆਣਾ, ਫਿਰੋਜਪੁਰ ਦੇ ਰਸਤੇ, ਗੱਡੀ ਨਬਰ-19613, 14 ਦਸੰਬਰ ਨੂੰ ਹਿਸਾਰ, ਹਾਨਸੀ, ਰੋਹਤਕ, ਪਾਣੀਪਤ, ਅੰਬਾਲਾ ਕੈਂਟ ਦੇ ਰਸਤੇ ਚੱਲੇਗੀ। ਇਸ ਤੋਂ ਇਲਾਵਾ ਗੱਡੀ ਨੰਬਰ-12926 ਅੰਮ੍ਰਿਤਸਰ-ਬਾਂਦਰਾ ਟਰਮੀਨਸ 6 ਤੋ 8 ਜਨਵਰੀ ਤੱਕ 2 ਘੰਟੇ 40 ਮਿੰਟ ਦੇਰੀ ਨਾਲ, ਗੱਡੀ ਨੰਬਰ-15708 ਅੰਮ੍ਰਿਤਸਰ-ਕਟਿਹਾਰ 6 ਤੋਂ 8 ਜਨਵਰੀ 3 ਘੰਟੇ ਦੇਰੀ ਨਾਲ, ਗੱਡੀ ਨੰਬਰ-22488 ਅੰਮ੍ਰਿਤਸਰ-ਦਿੱਲੀ 6 ਤੇ 7 ਜਨਵਰੀ ਨੂੰ 2 ਘੰਟੇ ਦੇਰੀ ਨਾਲ, ਗੱਡੀ ਨੰਬਰ-11058 ਅੰਮ੍ਰਿਤਸਰ-ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ 6 ਤੋਂ 8 ਜਨਵਰੀ ਤੱਕ 1 ਘੰਟਾ 50 ਮਿੰਟ ਦੇਰੀ ਨਾਲ, ਗੱਡੀ ਨੰਬਰ-12508 ਅੰਮ੍ਰਿਤਸਰ-ਨਿਊ ਜਲਪਾਈਗੁੜੀ 8 ਜਨਵਰੀ ਨੂੰ 2 ਘੰਟੇ ਦੇਰੀ ਨਾਲ, ਗੱਡੀ ਨੰਬਰ-12422 ਅੰਮ੍ਰਿਤਸਰ-ਨਾਂਦੇੜ 23 ਨਵੰਬਰ ਨੂੰ 20 ਮਿੰਟ ਅਤੇ 28 ਦਸੰਬਰ ਨੂੰ 40 ਮਿੰਟ ਦੇਰੀ ਨਾਲ ਰਵਾਨਾ ਹੋਵੇਗੀ ।
ਪਿਛਲੀ ਖ਼ਬਰ ਪੁਲਿਸ ਨੇ ਹੁਣ ਤੱਕ 1210 ਮੋਬਾਈਲ ਬਰਾਮਦ ਕਰਕੇ ਅਸਲ ਮਾਲਕਾਂ ਨੂੰ ਸੌਂਪੇ : ਸੀ.ਪੀ. ਅਗਲੀ ਖ਼ਬਰ ਸਾਡੇ ਚਾਨਣ ਮੁਨਾਰੇ ਵਿੱਦਿਆ ਦਾ ਚਾਨਣ ਵੰਡ ਰਿਹਾ ਹੈ ਬਾਬਾ ਜਾਗੋ ਸ਼ਹੀਦ ਆਦਰਸ਼ ਸਕੂਲ ਕੋਹਾਲੀ 900 ਦੇ ਕਰੀਬ ਵਿਦਿਆਰਥੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।