22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਤਾਮਿਲਨਾਡੂ ’ਚ ਦਰੱਖਤ ਨਾਲ ਟਕਰਾਈ ਵੈਨ-8 ਮੌਤਾਂ

ਤਿਰੂਚਿਰਾਪੱਲੀ, 22 ਨਵੰਬਰ (ਪੀ. ਟੀ. ਆਈ.)-ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ’ਚ ਐਤਵਾਰ ਨੂੰ ਇਕ ਵੈਨ ਨਿੰਮ ਦੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 2 ਹੋਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਹਾਦਸਾ ਸ਼ਾਮ ਕਰੀਬ 4.05 ਵਜੇ...

ਅਜੀਤ ਡੈਸਕ 23-11-2026

ਤਿਰੂਚਿਰਾਪੱਲੀ, 22 ਨਵੰਬਰ (ਪੀ. ਟੀ. ਆਈ.)-ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ’ਚ ਐਤਵਾਰ ਨੂੰ ਇਕ ਵੈਨ ਨਿੰਮ ਦੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 2 ਹੋਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਹਾਦਸਾ ਸ਼ਾਮ ਕਰੀਬ 4.05 ਵਜੇ ਕੋਥੁਰਪੱਟੀ ਚੌਕ ਨੇੜੇ ਵਾਪਰਿਆ।

ਵੈਨ ’ਚ ਸਵਾਰ 10 ਵਿਅਕਤੀ ਨਮੱਕਲ ਜ਼ਿਲ੍ਹੇ ਦੇ ਏਰੁਮਾਪੱਟੀ ਵਿਖੇ ਕੰਨ ਵਿੰਨ੍ਹਣ ਦੀ ਰਸਮ ’ਚ ਸ਼ਾਮਿਲ ਹੋਣ ਤੋਂ ਬਾਅਦ ਥੰਜਾਵੁਰ ਜ਼ਿਲ੍ਹੇ ਦੇ ਤਿਰੂਕੱਟੂਪੱਲੀ ਪਰਤ ਰਹੇ ਸਨ। ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਨੇ ਮੁਸਿਰੀ ਸਰਕਾਰੀ ਹਸਪਤਾਲ ’ਚ ਦਮ ਤੋੜ ਦਿੱਤਾ। ਪੁਲਿਸ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਭਲਾਈ ਯੋਜਨਾਵਾਂ ਦਾ ਲਾਭ ਗ਼ਰੀਬਾਂ ਤੱਕ ਪਹੁੰਚਾਇਆ-ਮੋਦੀ ਅਗਲੀ ਖ਼ਬਰ ਰਾਜਸਥਾਨ ’ਚ ਸੜਕ ਹਾਦਸੇ ਦੌਰਾਨ ਪਰਿਵਾਰ ਦੇ 9 ਜੀਆਂ ਦੀ ਮੌਤ