ਅੰਮਿ੍ਤਸਰ, 16 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਮਹਿਲਾ ਸਸ਼ਕਤੀਕਰਨ ਅਤੇ ਭਾਈਚਾਰਕ ਵਿਕਾਸ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਡਾਇਓਸੀਸ ਆਫ਼ ਅੰਮਿ੍ਤਸਰ (ਡੀ. ਓ. ਏ.), ਚਰਚ ਆਫ਼ ਨੌਰਥ ਇੰਡੀਆ (ਸੀ. ਐੱਨ. ਆਈ.) ਨੇ ਡਾਇਓਸੀਸੀਅਨ ਵੂਮੈਨਜ਼ ਫੈਲੋਸ਼ਿਪ ਫਾਰ ਕਿ੍ਸਚੀਅਨ ਸਰਵਿਸ (ਡੀ. ਡਬਲਯੂ. ਐੱਫ. ਸੀ. ਐੱਸ.) ਦੀ ਤਿੰਨ ਸਾਲਾ ਮੀਟਿੰਗ ਦੌਰਾਨ ਆਪਣੀ ਨਵੀਂ ਡਾਇਓਸੀਸੀਅਨ ਵੂਮੈਨਜ਼ ਫੈਲੋਸ਼ਿਪ ਫਾਰ ਕ੍ਰਿਸਚੀਅਨ ਸਰਵਿਸ (ਡੀ. ਡਬਲਯੂ. ਐੱਫ. ਸੀ. ਐੱਸ.) ਕਮੇਟੀ ਦੀ ਚੋਣ ਕੀਤੀ ਹੈ | ਸ੍ਰੀਮਤੀ ਮੀਨਾ ਵਿਲੀਅਮਜ਼ (ਚੇਅਰਪਰਸਨ), ਸ੍ਰੀਮਤੀ ਡੋਰਥੀ (ਉਪ ਪ੍ਰਧਾਨ), ਸ੍ਰੀਮਤੀ ਮਾਰਸ਼ਲਾਅ ਖੋਖਰ (ਸਕੱਤਰ) ਅਤੇ ਸ੍ਰੀਮਤੀ ਦਾਨੀ ਸਿੰਘ (ਖ਼ਜ਼ਾਨਚੀ) ਦੀ ਅਗਵਾਈ ਵਾਲੀ ਇਹ ਗਤੀਸ਼ੀਲ ਟੀਮ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ 'ਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਤਿਆਰ ਹੈ | ਇਸ ਮੌਕੇ ਡੀ. ਡਬਲਯੂ. ਐੱਫ਼. ਸੀ. ਐੱਸ. ਦੀ ਚੇਅਰਪਰਸਨ ਸ਼੍ਰੀਮਤੀ ਮੀਨਾ ਵਿਲੀਅਮਜ਼ ਨੇ ਕਿਹਾ ਕਿ ਵਾਤਾਵਰਨ ਸਥਿਰਤਾ, ਸਮਾਜਿਕ ਨਿਆਂ ਅਤੇ ਮਹਿਲਾ ਸਸ਼ਕਤੀਕਰਨ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਡੀ. ਡਬਲਯੂ. ਐੱਫ਼. ਸੀ. ਐੱਸ. ਵਿਸ਼ਵ ਪ੍ਰਾਰਥਨਾ ਦਿਵਸ, ਈਸਾਈ ਘਰ ਹਫ਼ਤਾ ਅਤੇ ਵਾਤਾਵਰਣ ਦਿਵਸ ਵਰਗੀਆਂ ਪਹਿਲਕਦਮੀਆਂ ਦੀ ਅਗਵਾਈ ਕਰੇਗੀ | ਤਰੱਕੀ ਦੇ ਬਾਵਜੂਦ ਬਹੁਤ ਸਾਰੀਆਂ ਅÏਰਤਾਂ ਅਤੇ ਕੁੜੀਆਂ ਦੀ ਦੁਰਦਸ਼ਾ ਅਜੇ ਵੀ ਭਿਆਨਕ ਹੈ | ਸਾਡਾ ਟੀਚਾ ਉਨ੍ਹਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰਨਾ ਹੈ, ਉਨ੍ਹਾਂ ਨੂੰ ਸਹਾਇਤਾ, ਮਾਰਗਦਰਸ਼ਨ ਅਤੇ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਹੈ | ਉਨ੍ਹਾਂ ਕਿਹਾ ਕਿ ਅਸੀਂ ਇਕ ਅਜਿਹੇ ਸਮਾਜ ਦੀ ਕਲਪਨਾ ਕਰਦੇ ਹਾਂ ਜਿੱਥੇ ਅÏਰਤਾਂ ਅਤੇ ਕੁੜੀਆਂ ਭੇਦਭਾਵ ਅਤੇ ਜ਼ੁਲਮ ਤੋਂ ਮੁਕਤ ਹੋ ਕੇ ਵਧ-ਫੁੱਲ ਸਕਣ ਅਤੇ ਜਿੱਥੇ ਉਹ ਆਪਣੀ ਪੂਰੀ ਸਮਰੱਥਾ ਤੱਕ ਪਹੁੰਚ ਸਕਣ | ਦ ਰਾਈਟ ਰੇਵਰੇਂਡ ਮਨੋਜ ਚਰਨ ਬਿਸ਼ਪ, ਡਾਇਓਸੀਸ ਆਫ਼ ਅੰਮਿ੍ਤਸਰ ਸੀ. ਐਨ. ਆਈ. ਨੇ ਕਿਹਾ ਕਿ ਨਵੀਂ ਡੀ. ਡਬਲਯੂ. ਐੱਫ਼. ਸੀ. ਐੱਸ. ਸੇਵਾ ਅਤੇ ਹਮਦਰਦੀ ਦੀ ਭਾਵਨਾ ਨੂੰ ਦਰਸਾਉਂਦੀ ਹੈ | ਪਵਿੱਤਰ ਬਾਈਬਲ ਸਾਨੂੰ ਅÏਰਤਾਂ ਦੀ ਤਾਕਤ ਅਤੇ ਬੁੱਧੀ ਦੀ ਯਾਦ ਦਿਵਾਉਂਦੀ ਹੈ ਅਤੇ ਨਵੀਂ ਕਮੇਟੀ ਲੋਕਾਂ ਨੂੰ ਇਸ ਨਕਸ਼ੇ-ਕਦਮਾਂ 'ਤੇ ਚੱਲਣ ਲਈ ਪ੍ਰੇਰਿਤ ਕਰੇਗੀ |