16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਆਟੋਡੈਸਕ ਵਲੋਂ 'ਮਾਸਟਰਿੰਗ ਕੰਪਿਊਟਰ-ਏਡਿਡ ਡਿਜ਼ਾਈਨਿੰਗ' ਵਰਕਸ਼ਾਪ ਕਰਵਾਈ

ਅਜੀਤ ਡੈਸਕ 17-06-2025
ਅੰਮਿ੍ਤਸਰ, 16 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਤਿੰਨ ਰੋਜ਼ਾ ਵਰਕਸ਼ਾਪ 'ਮਾਸਟਰਿੰਗ ਕੰਪਿਊਟਰ-ਏਡਿਡ ਡਿਜ਼ਾਈਨਿੰਗ' ਦਾ ਆਯੋਜਨ ਮਕੈਨੀਕਲ ਇੰਜਨੀਅਰਿੰਗ ਵਿਭਾਗ ਤੇ ਆਟੋਡੈਸਕ ਦੇ ਸਹਿਯੋਗ ਨਾਲ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਰਸ਼ਿਪ ਐਂਡ ਇਨੋਵੇਸ਼ਨ (ਜੀ. ਜੇ. ਸੀ. ਈ. ਆਈ.) ਕੀਤਾ ਗਿਆ | ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਅਤੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਰਸ਼ਿਪ ਐਂਡ ਇਨੋਵੇਸ਼ਨ ਦੇ ਡਾਇਰੈਕਟਰ ਡਾ. ਬਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਇਸ ਵਰਕਸ਼ਾਪ ਨੇ ਸਿੱਖਣ ਦੀ ਵਿਹਾਰਕ ਪਹੁੰਚ ਅਤੇ ਕੰਪਿਊਟਰ-ਏਡਿਡ ਡਿਜ਼ਾਈਨ (ਸੀਏਡੀ) ਦੀਆਂ ਅਸਲ-ਦੁਨੀਆਂ ਐਪਲੀਕੇਸ਼ਨਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ | ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਨੇ ਵਰਕਸ਼ਾਪ ਬਾਰੇ ਵਿਸਥਾਰ 'ਚ ਦੱਸਿਆ ਤੇ ਵਰਕਸ਼ਾਪ ਦੇ ਵਿਸ਼ਾ ਮਾਹਿਰ ਇੰਜ. ਰੁਪਿੰਦਰ ਸਿੰਘ ਵਲੋਂ ਪਾਏ ਗਏ ਅਹਿਮ ਯੋਗਦਾਨ ਦੀ ਪ੍ਰਸ਼ੰਸਾ ਕੀਤੀ | ਵਰਕਸ਼ਾਪ ਦੌਰਾਨ ਹੋਏ ਵੱਖ-ਵੱਖ ਸੈਸ਼ਨਾਂ ਦੌਰਾਨ ਭਾਗ ਲੈਣ ਵਾਲਿਆਂ ਨੇ ਸੀਏਡੀ ਵਿਚ 3ਡੀ ਮਾਡਲਿੰਗ, ਅਸੈਂਬਲੀਜ਼, ਸਿਮੂਲੇਸ਼ਨ, ਰੈਂਡਰਿੰਗ ਅਤੇ ਡਾਕੂਮੈਂਟੇਸ਼ਨ ਦੀ ਡੂੰਘੀ ਜਾਣਕਾਰੀ ਹਾਸਿਲ ਕੀਤੀ | ਨਾ ਸਿਰਫ਼ ਉੱਨਤ ਸੀਏਡੀ ਤਕਨੀਕਾਂ ਨੂੰ ਇਸ ਵਰਕਸ਼ਾਪ 'ਚ ਪੇਸ਼ ਕੀਤਾ ਗਿਆ ਸਗੋਂ ਆਟੋਡੈਸਕ ਦੀਆਂ ਸਕਾਲਰਸ਼ਿਪਾਂ ਅਤੇ ਸਾਫਟਵੇਅਰ ਪਹੁੰਚ ਸਮੇਤ ਗਲੋਬਲ ਕਰੀਅਰ ਦੇ ਮੌਕਿਆਂ ਦੀ ਪੜਚੋਲ ਵੀ ਕੀਤੀ |
ਪਿਛਲੀ ਖ਼ਬਰ ਫਾਰਮੇਸੀ ਕੌਂਸਲ ਆਫ਼ ਇੰਡੀਆ ਵਲੋਂ ਮਾਈ ਭਾਗੋ ਕਾਲਜ ਨੂੰ ਡੀ. ਅਤੇ ਬੀ. ਫਾਰਮੇਸੀ ਦੀ ਮਨਜ਼ੂਰੀ ਅਗਲੀ ਖ਼ਬਰ ਚੇਅਰਮੈਨ ਰਿੰਟੂ ਵਲੋਂ ਸੜਕਾਂ 'ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।