16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਡੀ. ਏ. ਵੀ. ਸਕੂਲ ਦੇ ਵਿਦਿਆਰਥੀਆਂ ਵਲੋਂ ਨੀਟ ਤੇ ਜੇ. ਈ. ਈ. ਐਡਵਾਂਸਡ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 17-06-2025
ਅੰਮਿ੍ਤਸਰ, 16 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ ਲਾਰੈਂਸ ਰੋਡ ਅੰਮਿ੍ਤਸਰ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਤੋਂ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (ਨੀਟ) 2025 ਅਤੇ ਆਈ. ਆਈ. ਟੀ., ਜੇ. ਈ. ਈ. ਐਡਵਾਂਸਡ-2025 ਪ੍ਰੀਖਿਆਵਾਂ 'ਚ ਚੰਗੇ ਰੈਂਕ ਪ੍ਰਾਪਤ ਕਰਕੇ ਅਕਾਦਮਿਕ ਉੱਤਮਤਾ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ ਕਰਕੇ ਸਮੂਹ ਸਕੂਲ ਨੂੰ ਮਾਣ ਮਹਿਸੂਸ ਕਰਵਾਇਆ ਹੈ | ਇਸ ਸਾਲ ਨੀਟ ਪ੍ਰੀਖਿਆ 'ਚ ਰੁਦਰਾਣੀ ਮੋਹਿੰਦਰੂ ਨੇ 619/720 ਅੰਕ ਪ੍ਰਾਪਤ ਕੀਤੇ ਅਤੇ 99.97 ਪ੍ਰਤੀਸ਼ਤ ਦੇ ਨਾਲ ਆਲ ਇੰਡੀਆ ਰੈਂਕ (ਏ. ਆਈ. ਆਰ.) 482 ਪ੍ਰਾਪਤ ਕੀਤਾ | ਇਸੇ ਤਰ੍ਹਾਂ ਹਰਸ਼ਿਤਾ ਗੁਪਤਾ ਨੇ 505/720 ਅੰਕ, ਰੇਹਨਦੀਪ ਸਿੰਘ ਨੇ 493/720, ਹਿਮਾਨੀ ਨੇ 432/720 ਅੰਕ, ਵਸੁੰਧਰਾ ਤਲਵਾੜ ਨੇ 379/720 ਅੰਕ, ਚੇਤਨਾ ਸ਼ਰਮਾ ਨੇ 349/720 ਅੰਕ ਅਤੇ ਰਕਸ਼ਿਤਾ ਕਸ਼ਯਪ ਨੇ 311/720 ਅੰਕ ਪ੍ਰਾਪਤ ਕੀਤੇ | ਸਕੂਲ ਵਲੋਂ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਹੋਰਨਾਂ ਵਿਦਿਆਰਥੀਆਂ ਆਂਚਲ ਬਹਿਲ, ਰਿਦਯਾਂਸ਼ ਖੋਸਲਾ, ਦਿਲਸ਼ੇਰ ਸਿੰਘ, ਜਾਵਿਸ਼ ਮਹਾਜਨ, ਕੁਮੁਦ ਸ਼ਰਮਾ ਨੂੰ ਵੀ ਵਧਾਈ ਦਿੱਤੀ | ਇਸ ਤੋਂ ਇਲਾਵਾ, ਸ਼ਾਸਕ ਅਰੋੜਾ ਨੇ ਆਈ. ਆਈ. ਟੀ. ਜੇ. ਈ. ਈ. ਐਡਵਾਂਸਡ 2025 ਦੀ ਪ੍ਰੀਖਿਆ 'ਚ ਆਲ ਇੰਡੀਆ ਰੈਂਕ 282, ਨੰਦੀਸ਼ ਮਹਿਰਾ ਨੇ ਆਲ ਇੰਡੀਆ ਰੈਂਕ 297 ਅਤੇ ਵੇਦਾਂਤ ਅੱਬੀ ਨੇ ਆਲ ਇੰਡੀਆ ਰੈਂਕ 16187 ਪ੍ਰਾਪਤ ਕੀਤਾ | ਸਕੂਲ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਹਰੇਕ ਵਿਦਿਆਰਥੀ ਨੂੰ ਸਫਲਤਾ ਦੀ ਕਾਮਨਾ ਕੀਤੀ | ਸਕੂਲ ਪਿ੍ੰਸੀਪਲ ਡਾ. ਪੱਲਵੀ ਸੇਠੀ ਨੇ ਹਰ ਵਿਦਿਆਰਥੀ ਦੇ ਜਜ਼ਬੇ ਅਤੇ ਉਤਸ਼ਾਹ ਨੂੰ ਸਲਾਮ ਕੀਤਾ ਜਿਸਨੇ ਆਪਣਾ ਸਭ ਤੋਂ ਵਧੀਆ ਦਿੱਤਾ | ਉਨ੍ਹਾਂ ਕਿਹਾ ਕਿ ਦੋਵਾਂ ਪ੍ਰੀਖਿਆਵਾਂ ਦੇ ਨਤੀਜੇ ਸਿਰਫ ਇਕ ਅੰਕ ਨਹੀਂ ਹਨ, ਬਲਕਿ ਇਹ ਵਿਦਿਆਰਥੀਆਂ ਦੇ ਅਣਗਿਣਤ ਘੰਟਿਆਂ ਬੱਧੀ ਕੀਤੀ ਮਿਹਨਤ ਦਾ ਨਤੀਜਾ ਹੈ |
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦੇ ਵਿਦਿਆਰਥੀ ਯੂਨੀਵਰਸਿਟੀ ਪ੍ਰੀਖਿਆ 'ਚ ਰਹੇ ਅਵੱਲ ਅਗਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।