26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਖੱਬੀਆਂ ਪਾਰਟੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਦਾ ਪੁਤਲਾ ਸਾੜਿਆ

ਅਜੀਤ ਡੈਸਕ 18-06-2025

ਅੰਮਿ੍ਤਸਰ, 17 ਜੂਨ (ਗਗਨਦੀਪ ਸ਼ਰਮਾ)-ਖੱਬੀਆਂ ਪਾਰਟੀਆਂ ਵਲੋਂ ਸਾਂਝੇ ਤੌਰ 'ਤੇ ਫਲਸਤੀਨੀਆਂ ਨਾਲ ਇੱਕਮੁਠਤਾ ਦਾ ਪ੍ਰਗਟਾਵਾ ਕਰਦਿਆਂ ਪੁਤਲੀਘਰ ਚੌਂਕ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕ ਕੇ ਰੋਸ ਮੁਜਾਹਰਾ ਕੀਤਾ ਗਿਆ | ਇਸ ਤੋਂ ਪਹਿਲਾਂ ਕਾਮਰੇਡ ਚਰਨਜੀਤ ਸਿੰਘ ਮਜੀਠਾ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ), ਕਾਮਰੇਡ ਵਿਜੇ ਕੁਮਾਰ ਕਮਿਊਨਿਸਟ ਪਾਰਟੀ ਆਫ਼ ਇੰਡੀਆ, ਕਾਮਰੇਡ ਰਤਨ ਰੰਧਾਵਾ ਆਰਐੱਮਪੀਆਈ ਅਤੇ ਕਾਮਰੇਡ ਬਲਬੀਰ ਮੂਧਲ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਐੱਮ.ਐੱਲ.) ਦੀ ਪ੍ਰਧਾਨਗੀ ਹੇਠ ਵਿਸ਼ਾਲ ਰੈਸ ਰੈਲੀ ਕੀਤੀ ਗਈ, ਜਿਸ 'ਚ ਵੱਖ-ਵੱਖ ਬੁਲਾਰਿਆਂ ਨੇ ਇਜਰਾਇਲ 'ਤੇ ਅਮਰੀਕਾ ਵਲੋਂ ਕੀਤੇ ਜਾ ਰਹੇ ਜਬਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸਾਮਰਾਜਵਾਦੀ ਨੀਤੀਆਂ ਕਾਰਨ ਅਮਰੀਕਾ ਸਮੁੱਚੇ ਵਿਸ਼ਵ ਨੂੰ ਜੰਗ ਦੀ ਭੱਠੀ 'ਚ ਝੋਕਣਾ ਚਾਹੁੰਦਾ ਹੈ | ਇਸ ਮੌਕੇ ਡਾ. ਕਵਲਜੀਤ ਕੌਰ, ਸੁੱਚਾ ਸਿੰਘ ਅਜਨਾਲਾ, ਨਰਿੰਦਰ ਧੰਜਲ, ਮੰਗਲ ਸਿੰਘ ਟਾਂਡਾ, ਪ੍ਰੇਮ ਚੰਦ, ਸ਼ਮਸ਼ੇਰ ਸਿੰਘ ਹੇਰ, ਬਲਬੀਰ ਸਿੰਘ ਝਾਮਕਾ, ਲਖਬੀਰ ਸਿੰਘ ਨਿਜਾਮਪੁਰਾ, ਬਲਵਿੰਦਰ ਸਿੰਘ ਦੁਧਾਲਾ, ਨਰਿੰਦਰ ਸਿੰਘ ਬੱਲ, ਜਸਬੀਰ ਝਬਾਲ, ਵਿਜੇ ਕੁਮਾਰ, ਐਡਵੋਕੇਟ ਕਵਲਜੀਤ ਕੌਰ, ਸਵਿੰਦਰ ਸਿੰਘ ਮੀਰਾਂਕੋਟ, ਤਰਸੇਮ ਟਪਿਆਲਾ, ਕਾ. ਮੋਹਨ ਲਾਲ, ਕਾ. ਜੀਤ ਰਾਜ ਤੇ ਕਾ. ਕਿਰਪਾ ਰਾਮ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੀ. ਓ. ਸਟਾਫ਼ ਵਲੋਂ ਭਗੌੜਾ ਗਿ੍ਫ਼ਤਾਰ ਅਗਲੀ ਖ਼ਬਰ ਕੈਨੇਡਾ ਦੇ ਟੋਇੰਗ ਰੈਕੇਟ ਮਾਮਲੇ 'ਚ ਭਾਰਤੀ ਮੂਲ ਦੇ ਸ਼ੱਕੀਆਂ ਸਮੇਤ 18 ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।