26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਰਿਚੀ ਹੋਟਲ ਪੜਤਾਲ ਰਿਪੋਰਟ ਨੂੰ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਨੇ ਨਿਗਮ ਦੇ 6 ਅਧਿਕਾਰੀਆਂ ਤੋਂ ਮੰਗਿਆ ਪੱਖ

ਅਜੀਤ ਡੈਸਕ 18-06-2025
ਅੰਮਿ੍ਤਸਰ, 17 ਜੂਨ (ਹਰਮਿੰਦਰ ਸਿੰਘ)-ਤਿੰਨ ਸਾਲ ਪਹਿਲਾ ਅੰਮਿ੍ਤਸਰ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਨਿਰਮਾਣ ਅਧੀਨ ਰਿਚੀ ਹੋਟਲ ਦੀ ਬੇਸਮੈਂਟ ਦੀ ਖੁਦਾਈ ਦੌਰਾਨ ਜ਼ਮੀਨ ਧੱਸਣ ਕਾਰਨ ਨੇੜੇ ਵਸਦੀ ਕਾਲੋਨੀ ਦੇ ਕੁਝ ਘਰਾਂ ਨੂੰ ਨੁਕਸਾਨ ਪਹੁੰਚਣ ਦੇ ਮਾਮਲੇ ਦੀ ਚੱਲ ਰਹੀ ਪੜਤਾਲ ਦੀ ਰਿਪੋਰਟ ਜਾਰੀ ਕਰਦੇ ਹੋਏ ਇਸ ਮਾਮਲੇ 'ਚ ਉਸ ਵੇਲੇ ਚਾਰਜਸ਼ੀਟ ਹੋਏ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਤਤਕਾਲੀ 6 ਅਧਿਕਾਰੀਆਂ ਕੋਲੋਂ ਜਵਾਬ ਮੰਗਿਆ ਗਿਆ ਹੈ | ਇਸ ਮਾਮਲੇ ਦੀ ਅੰਮਿ੍ਤਸਰ ਤਤਕਾਲੀ ਐੱਸ ਡੀ.ਐੱਮ.-2 ਵਲੋਂ ਜਾਂਚ ਕੀਤੀ ਅਤੇ ਇਸ ਮਾਮਲੇ 'ਚ ਦੋ ਐੱਮ. ਟੀ. ਪੀ., ਇਕਬਾਲਪ੍ਰੀਤ ਸਿੰਘ ਰੰਧਾਵਾ, ਨਰਿੰਦਰ ਸ਼ਰਮਾ ਤੋਂ ਇਲਾਵਾ ਦੋ ਏ. ਟੀ. ਪੀ. ਸੰਜੀਵ ਦੇਵਗਨ ਅਤੇ ਪਰਮਿੰਦਰਜੀਤ ਸਿੰਘ ਅਤੇ ਉਸ ਵੇਲੇ ਦੇ ਦੋ ਬਿਲਡਿੰਗ ਇੰਸਪੈਕਟਰ ਵਰਿੰਦਰ ਮੋਹਨ ਮੌਜੂਦਾ ਏ. ਟੀ. ਪੀ. ਅਤੇ ਰਜਤ ਖੰਨਾ ਨੂੰ ਚਾਰਸ਼ੀਟ ਕੀਤਾ ਗਿਆ ਸੀ | ਇਸ ਮਾਮਲੇ ਦੀ ਪੜਤਾਲ ਸੇਵਾ ਮੁਕਤ ਆਈ. ਏ. ਐੱਸ. ਅਧਿਕਾਰੀ ਸੁਰਜੀਤ ਸਿੰਘ ਢਿੱਲੋਂ ਵਲੋਂ ਕਰਕੇ ਆਪਣੀ ਰਿਪੋਰਟ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਨੂੰ ਸੌਂਪੀ ਗਈ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਉਕਤ 6 ਅਧਿਕਾਰੀਆਂ ਕੋਲੋਂ 21 ਦਿਨਾਂ 'ਚ ਪੱਖ ਮੰਗਿਆ ਹੈ |
ਪਿਛਲੀ ਖ਼ਬਰ ਸੋਕੜ ਨਹਿਰ ਰਾਣੇਵਾਲੀ ਦਾ ਕਬਜ਼ਾ ਲੈਣ ਆਏ ਅਧਿਕਾਰੀ ਵਾਪਸ ਪਰਤੇ ਕਿਸਾਨਾਂ ਦੀ ਹਰ ਲੜਾਈ ਅੱਗੇ ਹੋ ਕੇ ਲੜਾਂਗੇ- ਕਿਸਾਨ ਆ... ਅਗਲੀ ਖ਼ਬਰ ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਸ੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।