26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸੋਕੜ ਨਹਿਰ ਰਾਣੇਵਾਲੀ ਦਾ ਕਬਜ਼ਾ ਲੈਣ ਆਏ ਅਧਿਕਾਰੀ ਵਾਪਸ ਪਰਤੇ ਕਿਸਾਨਾਂ ਦੀ ਹਰ ਲੜਾਈ ਅੱਗੇ ਹੋ ਕੇ ਲੜਾਂਗੇ- ਕਿਸਾਨ ਆਗੂ

ਅਜੀਤ ਡੈਸਕ 18-06-2025

ਰਾਜਾਸਾਂਸੀ, 17 ਜੂਨ (ਹਰਦੀਪ ਸਿੰਘ ਖੀਵਾ)-ਕਿਰਤੀ ਕਿਸਾਨ ਯੂਨੀਅਨ ਦੇ ਵਿਰੋਧ ਕਾਰਨ ਪਿੰਡ ਰਾਣੇਵਾਲੀ ਸਥਿਤ ਸੋਕੜ ਨਹਿਰ ਦਾ ਕਬਜ਼ਾ ਪੁੱਜੇ ਸਿਵਲ ਪ੍ਰਸ਼ਾਸਨ ਅਤੇ ਨਹਿਰ ਵਿਭਾਗ ਦੇ ਅਧਿਕਾਰੀ ਇਕ ਵਾਰ ਮੁੜ ਵਾਪਸ ਪਰਤ ਗਏ | ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਦੀ ਅਗਵਾਈ 'ਚ ਇਕੱਠੇ ਹੋਏ ਕਿਸਾਨ ਕਬਜ਼ਾ ਲੈਣ ਆਏ ਅਧਿਕਾਰੀਆਂ ਸਾਹਮਣੇ ਡੱਟ ਗਏ | ਮੌਕੇ ਤੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਮਿਤੀ 27 ਮਈ 2022 ਨੂੰ ਐੱਸ. ਡੀ. ਐੱਮ. ਰਕੇਸ਼ ਸ਼ਰਮਾ ਵਲੋਂ ਸੰਬੰਧਤ ਕਿਸਾਨਾਂ ਨੂੰ ਸਟੇਅ ਦਿੱਤਾ ਹੈ, ਪਰ ਅੱਜ ਮੁੜ ਸਿਵਲ ਪ੍ਰਸ਼ਾਸਨ ਅਤੇ ਨਹਿਰ ਵਿਭਾਗ ਦੇ ਅਧਿਕਾਰੀ ਇਸ ਸਟੇਅ ਨੂੰ ਮੰਨਣ ਤੋਂ ਇਨਕਾਰੀ ਹਨ ਤੇ ਇਸ ਸਟੇਅ ਨੂੰ ਫਰਜ਼ੀ ਕਰਾਰ ਦੇ ਰਹੇ ਹਨ | ਕਿਸਾਨ ਆਗੂਆਂ ਕਿਹਾ ਕਿ ਕੁਝ ਦਿਨ ਪਹਿਲਾਂ ਸਿੰਚਾਈ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਅੰਮਿ੍ਤਸਰ ਪਹੁੰਚੇ ਸਨ ਅਤੇ ਉਨ੍ਹਾਂ ਨੇ ਅੰਮਿ੍ਤਸਰ ਪ੍ਰਸ਼ਾਸਨ ਵਿਚ ਉਪਰ ਇਸ ਜ਼ਮੀਨ ਦਾ ਹਰ ਹਾਲਤ ਵਿਚ ਕਬਜ਼ਾ ਲੈਣ ਲਈ ਦਬਾਅ ਬਣਾਇਆ ਤੇ ਐੱਸ. ਡੀ. ਐੱਮ ਅਜਨਾਲਾ ਅਤੇ ਐੱਸ. ਡੀ. ਐੱਮ. ਲੋਪੋਕੇ ਤੋ ਇਕ ਰਿਪੋਰਟ ਤਿਆਰ ਕਰਵਾਈ ਕਿ 2022 ਵਿਚ ਐੱਸ. ਡੀ. ਐੱਮ. ਰਕੇਸ਼ ਸ਼ਰਮਾ ਵਲੋਂ ਕੋਈ ਸਟੇਅ ਨਹੀਂ ਦਿੱਤਾ ਗਿਆ, ਕਿਸਾਨਾਂ ਕੋਲ ਜੋ ਸਟੇਅ ਹੈ ਉਹ ਇਕ ਫਰਜ਼ੀ ਦਸਤਾਵੇਜ਼ ਹੈ ਜੋ ਕਿ ਸਰਕਾਰੀ ਰਿਕਾਰਡ ਵਿਚ ਦਰਜ਼ ਵੀ ਨਹੀਂ ਹੈ, ਜਦੋਂ ਕਿ ਕਿਸਾਨਾਂ ਨੇ 2022 ਵਿਚ ਐੱਸ.ਡੀਐੱਮ ਅਜਨਾਲਾ ਦੀ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ ਸੀ ਅਤੇ ਉਨ੍ਹਾਂ ਨੇ ਪੱਖ ਸੁਣਨ ਤੋਂ ਬਾਅਦ ਸਟੇਅ ਦਿੱਤਾ ਸੀ | ਇਸ ਮੌਕੇ ਕਿਸਾਨ ਆਗੂਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਅਦਾਲਤਾਂ ਹੀ ਲੋਕਾਂ ਦੀ ਆਖ਼ਰੀ ਉਮੀਦ ਹੁੰਦੀਆਂ, ਪਰ ਹੁਣ ਅਦਾਲਤਾਂ ਦੇ ਸਟੇਅ ਵੀ ਫਰਜ਼ੀ ਹੋਣ ਲੱਗੇ ਹਨ | ਲੰਮੀ ਬਹਿਸ ਤੋਂ ਬਾਅਦ ਅਤੇ ਜਥੇਬੰਦਕ ਲੋਕਾਂ ਦੇ ਭਾਰੀ ਵਿਰੋਧ ਅਤੇ ਪੁਲਿਸ ਪ੍ਰਸ਼ਾਸਨ ਦੇ ਅਹਿਮ ਰੋਲ ਕਾਰਨ ਐੱਸ.ਡੀ.ਐੱਮ. ਰਕੇਸ਼ ਸ਼ਰਮਾ ਵਲੋਂ ਦਿੱਤੇ ਸਟੇਅ ਦੀ ਹੋਰ ਜਾਂਚ ਕਰਨ ਤਕ ਜ਼ਮੀਨ ਦਾ ਕਬਜ਼ਾ ਟਾਲ ਦਿੱਤਾ ਗਿਆ | ਇਸ ਮੌਕੇੇ ਜ਼ਿਲ੍ਹਾ ਮੀਤ ਪ੍ਰਧਾਨ ਅਵਤਾਰ ਸਿੰਘ ਜੱਸੜ, ਜ਼ਿਲ੍ਹਾ ਖਜ਼ਾਨਚੀ ਮੇਜਰ ਸਿੰਘ ਕੜਿਆਲ, ਜ਼ਿਲ੍ਹਾ ਪੈ੍ਰਸ ਸਕੱਤਰ ਸੁਖਦੇਵ ਸਿੰਘ ਸਹਿੰਸਰਾ, ਗੁਰਸ਼ਰਨ ਸਿੰਘ ਰਾਣੇਵਾਲੀ, ਬਲਦੇਵ ਸਿੰਘ ਸਹਿੰਸਰਾ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਇਕ ਕਿੱਲੋ ਹੈਰੋਇਨ ਤੇ 8.10 ਲੱਖ ਹਵਾਲਾ ਡਰੱਗ ਮਨੀ ਸਮੇਤ ਤਿੰਨ ਕਾਬੂ ਅਗਲੀ ਖ਼ਬਰ ਰਿਚੀ ਹੋਟਲ ਪੜਤਾਲ ਰਿਪੋਰਟ ਨੂੰ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਨੇ ਨਿਗਮ ਦੇ 6 ਅਧਿਕਾਰੀਆਂ ਤੋਂ ਮੰਗਿਆ ਪੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।