26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਇਕ ਕਿੱਲੋ ਹੈਰੋਇਨ ਤੇ 8.10 ਲੱਖ ਹਵਾਲਾ ਡਰੱਗ ਮਨੀ ਸਮੇਤ ਤਿੰਨ ਕਾਬੂ

ਅਜੀਤ ਡੈਸਕ 18-06-2025
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਕ ਹੋਰ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ 1 ਕਿੱਲੋ ਹੈਰੋਇਨ ਅਤੇ 8.10 ਲੱਖ ਰੁਪਏ ਹਵਾਲਾ ਡਰੱਗ ਮਨੀ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਧੂਲਕਾ ਥਾਣਾ ਖਿਲਚੀਆਂ, ਰਵੀ ਕੁਮਾਰ ਉਰਫ਼ ਜੱਗੂ ਵਾਸੀ ਡੱਡੂਪੁਰ ਰੋਡ ਥਾਣਾ ਮਜੀਠਾ ਅਤੇ ਸ਼ਾਮ ਸਿੰਘ ਉਰਫ਼ ਰਾਹੁਲ ਵਾਸੀ ਕੱਥੂਨੰਗਲ ਰੋਡ ਥਾਣਾ ਮਜੀਠਾ, ਅੰਮਿ੍ਤਸਰ ਦਿਹਾਤੀ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਰਵੀ ਕੁਮਾਰ ਦੇ ਸਰਹੱਦ ਪਾਰ ਪਾਕਿਸਤਾਨੀ ਤਸਕਰਾਂ ਨਾਲ ਸੰਬੰਧ ਸਨ, ਜੋ ਕਿ ਸ਼ਾਮ ਸਿੰਘ ਦੇ ਨਾਲ ਤਸਕਰਾਂ ਦੁਆਰਾ ਸਾਂਝੇ ਕੀਤੇ ਗਏ ਨਿਰਧਾਰਿਤ ਪਿਕਅੱਪ ਸਥਾਨਾਂ ਤੋਂ ਹੈਰੋਇਨ ਪ੍ਰਾਪਤ ਕਰਦਾ ਸੀ ਜਦੋਂ ਕਿ ਨਸ਼ੀਲੇ ਪਦਾਰਥਾਂ ਦਾ ਪੈਸਾ ਗੁਰਪ੍ਰੀਤ ਸਿੰਘ ਦੁਆਰਾ ਸੰਚਾਲਿਤ ਹਵਾਲਾ ਨੈੱਟਵਰਕ ਰਾਹੀਂ ਦੁਬਈ ਰਸਤੇ ਪਾਕਿਸਤਾਨ ਭੇਜਿਆ ਜਾਂਦਾ ਸੀ | ਇਸ ਮੌਕੇ ਡੀ. ਸੀ. ਪੀ. ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ, ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਜਗਬਿੰਦਰ ਸਿੰਘ, ਏ. ਸੀ. ਪੀ. ਡਿਟੈਕਟਿਵ ਯਾਦਵਿੰਦਰ ਸਿੰਘ, ਸੀ. ਆਈ. ਏ. ਸਟਾਫ਼-1 ਦੇ ਇੰਚਾਰਜ ਇੰਸਪੈਕਟਰ ਅਮੋਲਕਦੀਪ ਸਿੰਘ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਾਬਾਲਗ ਲੜਕਾ ਭੇਦਭਰੇ ਹਾਲਾਤ 'ਚ ਲਾਪਤਾ ਅਗਲੀ ਖ਼ਬਰ ਸੋਕੜ ਨਹਿਰ ਰਾਣੇਵਾਲੀ ਦਾ ਕਬਜ਼ਾ ਲੈਣ ਆਏ ਅਧਿਕਾਰੀ ਵਾਪਸ ਪਰਤੇ ਕਿਸਾਨਾਂ ਦੀ ਹਰ ਲੜਾਈ ਅੱਗੇ ਹੋ ਕੇ ਲੜਾਂਗੇ- ਕਿਸਾਨ ਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।