ਅੰਮਿ੍ਤਸਰ, 17 ਜੂਨ (ਗਗਨਦੀਪ ਸ਼ਰਮਾ)-ਅੰਮਿ੍ਤਸਰ 'ਚ ਇਕ ਨਾਬਾਲਗ ਲੜਕੇ ਦੇ ਭੇਦ-ਭਰੇ ਹਾਲਾਤਾਂ 'ਚ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | 'ਅਜੀਤ' ਦਫ਼ਤਰ ਪੁੱਜੀ ਰੰਜੂ ਦੇਵੀ ਪਤਨੀ ਦਯਾ ਸ਼ੰਕਰ ਵਾਸੀ ਨੇੜੇ ਸ੍ਰੀ ਗੁਰੂ ਰਾਮਦਾਸ ਹਸਪਤਾਲ, ਵੱਲ੍ਹਾ ਨੇ ਦੱਸਿਆ ਕਿ ਉਹ ਆਪਣੇ ਜੇਠ ਦੇ ਪੌਤਰੇ ਗੋਲੂ (ਉਮਰ 14 ਸਾਲ) ਪੁੱਤਰ ਰਾਜੂ ਸਿੰਘ ਵਾਸੀ ਪਿੰਡ ਸੇਮਰਾ ਥਾਣਾ ਢਾਕਾ ਜ਼ਿਲ੍ਹਾ ਮੋਤੀਹਾਰੀ (ਬਿਹਾਰ) ਨੂੰ ਇੱਥੇ ਆਪਣੇ ਕੋਲ ਲੈ ਕੇ ਆਈ ਸੀ | ਉਸਨੇ ਦੱਸਿਆ ਕਿ ਗੋਲੂ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ, ਜੋ ਕਿ ਬੀਤੀ 14 ਜੂਨ ਨੂੰ ਕਿੱਧਰੇ ਚਲਾ ਗਿਆ, ਪਰ ਮੁੜ ਵਾਪਸ ਘਰ ਨਹੀਂ ਪਰਤਿਆ | ਪਰਿਵਾਰ ਵਲੋਂ ਰਿਸ਼ਤੇਦਾਰਾਂ ਦੇ ਘਰਾਂ ਸਮੇਤ ਵੱਖ-ਵੱਖ ਥਾਵਾਂ 'ਤੇ ਭਾਲ ਕਰਨ ਦੇ ਬਾਵਜੂਦ ਉਹ ਨਹੀਂ ਲੱਭਿਆ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੋਲੂ ਨੂੰ ਲੱਭਣ 'ਚ ਮੱਦਦ ਕੀਤੀ ਜਾਵੇ |