ਅੰਮਿ੍ਤਸਰ, 17 ਜੂਨ (ਹਰਮਿੰਦਰ ਸਿੰਘ)-ਜਲ ਸਪਲਾਈ ਅਤੇ ਸੀਵਰੇਜ ਦੇ ਬਕਾਇਆ ਬਿੱਲਾਂ ਦੀ ਵਸੂਲੀ ਲਈ ਸਹਾਇਕ ਕਮਿਸ਼ਨਰ ਰਾਜਿੰਦਰ ਸ਼ਰਮਾ ਵਲੋਂ ਫੀਲਡ ਸਟਾਫ਼ ਨਾਲ ਮੀਟਿੰਗ ਕੀਤੀ | ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ਨੇ ਲਗਾਏ ਜਾਣ ਵਾਲੇ ਕੈਂਪ ਬਾਰੇ ਵਿਚਾਰ ਕੀਤਾ ਗਿਆ | ਇਸ ਦੌਰਾਨ ਫੀਲਡ ਸਟਾਫ਼ ਵਲੋਂ ਸਹਾਇਕ ਕਮਿਸ਼ਨਰ ਨੂੰ ਪਾਣੀ ਸੀਵਰੇਜ ਦੇ ਬਿੱਲਾਂ ਦੀ ਵਸੂਲੀ ਦੌਰਾਨ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਉਂਦੇ ਹੋਏ ਪੁਆਇੰਟ ਆਫ਼ ਸੇਲ ਮਸ਼ੀਨਾਂ ਕਾਰਨ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ | ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਕਤ ਮਸ਼ੀਨਾਂ ਨਾਲ ਬਿਲ ਵਸੂਲੀ ਦੌਰਾਨ ਖੱਪਤਕਾਰਾਂ ਦੇ ਐਡਰੈਸ (ਪਤਾ) ਸਾਹਮਣੇ ਨਹੀਂ ਆਉਂਦਾ | ਇਸ ਦੇ ਨਾਲ ਕਿਊ ਆਰ ਕੋਡ ਰਾਹੀਂ ਅਦਾਇਗੀ ਹੋਣ 'ਤੇ ਉਸ ਦੀ ਰਸੀਦ ਪਿ੍ੰਟ ਨਹੀਂ ਹੁੰਦੀ | ਇਸ ਦੌਰਾਨ ਸਹਾਇਕ ਕਮਿਸ਼ਨਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਲਈ ਆਰਟੀ ਸੈੱਲ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ | ਇਸ ਦੌਰਾਨ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਪਾਣੀ ਸੀਵਰੇਜ ਦੇ ਬਿਲ੍ਹਾਂ ਦੀ ਅਦਾਇਗੀ ਸੰਬੰਧੀ ਲਗਾਏ ਜਾਣ ਵਾਲੇ ਕੈਂਪ 'ਚ ਪ੍ਰਾਪਰਟੀ ਟੈਕਸ ਵਿਭਾਗ ਦਾ ਸਟਾਫ਼ ਵੀ ਬੈਠੇਗਾ |