25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਸੈਮੀਨਾਰ ਕਰਵਾਇਆ

ਅਜੀਤ ਡੈਸਕ 18-06-2025
ਅੰਮਿ੍ਤਸਰ, 17 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਪਿ੍ੰ: ਡਾ. ਕੁਲਵਿੰਦਰ ਸਿੰਘ ਦੀ ਅਗਵਾਈ 'ਚ ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਵਲੋਂ ਕਾਲਜਾਂ ਦੀ ਨੈਕ ਕਰਵਾਉਣ ਲਈ ਹੋਏ ਆਦੇਸ਼ਾ ਅਨੁਸਾਰ ਡਾ. ਸੌਰਭ ਗੁਪਤਾ ਡੀਨ ਰਿਸਰਚ ਅਤੇ ਆਈ. ਕਿਊ. ਏ. ਸੀ. ਕੋਆਰਡੀਨੇਟਰ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਦਾ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਸ਼ਹੀਦ ਬਾਬਾ ਜੀਵਨ ਸਿੰਘ ਅਤੇ ਗੁਰੂ ਅਰਜ਼ਨ ਦੇਵ ਖਾਲਸਾ ਕਾਲਜ, ਚੋਹਲਾ ਸਾਹਿਬ ਦੇ ਟੀਚਿੰਗ ਸਟਾਫ਼ ਨੇ ਹਿੱਸਾ ਲਿਆ | ਇਸ ਦੌਰਾਨ ਡਾ. ਕੁਲਵਿੰਦਰ ਸਿੰਘ ਨੇ ਡਾ. ਸੌਰਭ ਗੁਪਤਾ ਦਾ ਨਿੱਘਾ ਸਵਾਗਤ ਕਰਦੇ ਹੋਏ ਸਟਾਫ਼ ਨੂੰ ਨੈਕ ਸੰਬੰਧੀ ਦਿੱਤੇ ਜਾਣ ਵਾਲੇ ਵਿਚਾਰਾਂ ਨੂੰ ਧਿਆਨ ਨਾਲ ਸਮਝਣ ਲਈ ਪ੍ਰੇਰਿਆ | ਡਾ. ਸੌਰਭ ਨੇ ਨੈਕ ਸੰਬੰਧੀ ਵੱਖ-ਵੱਖ ਮਡੀਊਲਾਂ 'ਤੇ ਕੰਮ ਕਰਨ ਸੰਬੰਧੀ ਵੇਰਵੇ ਸਹਿਤ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਜੇਕਰ ਕਾਲਜ ਦਾ ਸਮੁਚਾ ਸਟਾਫ਼ ਇਕ ਟੀਮ ਦੇ ਤੌਰ 'ਤੇ ਕੰਮ ਕਰੇ ਤਾਂ ਹੀ ਨੈਕ ਕਰਵਾਉਣ 'ਚ ਸਫਲਤਾ ਹਾਸਿਲ ਹੋ ਸਕਦੀ ਹੈ | ਉਨ੍ਹਾਂ ਅਸਾਨ ਅਤੇ ਵਿਸਤਿ੍ਤ ਸ਼ਬਦਾਂ ਨਾਲ ਨੈਕ ਕਰਵਾਉਣ ਲਈ ਲੋੜੀਂਦੇ ਵੱਖ-ਵੱਖ ਕਾਰਜ਼ਾਂ ਸੰਬੰਧੀ ਜਾਣਕਾਰੀ ਦਿੱਤੀ | ਆਖਿਰ 'ਚ ਕਾਲਜ ਦੇ ਆਈ. ਕਿਊ. ਏ. ਸੀ. ਦੇ ਇੰਚਾਰਜ ਪ੍ਰੋ: ਜਤਿੰਦਰ ਕੌਰ ਨੇ ਡਾ. ਸੌਰਭ ਦਾ ਨੈਕ ਸੰਬੰਧੀ ਜਾਣਕਾਰੀ ਭਰਪੂਰ ਵਿਚਾਰ ਸਾਂਝੇ ਕਰਨ 'ਤੇ ਧੰਨਵਾਦ ਕੀਤਾ | ਕਾਲਜ ਪਿ੍ੰ: ਡਾ. ਕੁਲਵਿੰਦਰ ਸਿੰਘ ਅਤੇ ਪ੍ਰੋ: ਜਤਿੰਦਰ ਕੌਰ ਨੇ ਡਾ. ਸੌਰਭ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਸਹਾਇਕ ਕਮਿਸ਼ਨਰ ਨੇ ਫੀਲਡ ਸਟਾਫ਼ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।