30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਯੁੱਧ ਨਸ਼ਿਆਂ ਵਿਰੁੱਧ ਹਾਲੇ ਵੀ ਜਾਰੀ ਹੈ- ਸ਼ਸ਼ੀ ਪ੍ਰਭਾ ਦਿਵੇਦੀ

ਅਜੀਤ ਡੈਸਕ 19-06-2025
• 109 ਦਿਨਾਂ 'ਚ 965 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰ ਕੇ ਵੱਡੀਆਂ ਬਰਾਮਦਗੀਆਂ ਕੀਤੀਆਂ- ਸੀ. ਪੀ.
ਅੰਮਿ੍ਤਸਰ, 18 ਜੂਨ (ਰੇਸ਼ਮ ਸਿੰਘ)-ਪਿਛਲੇ 4 ਮਹੀਨਿਆਂ ਤੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹਾਲੇ ਵੀ ਜ਼ਾਰੀ ਹੈ ਅਤੇ ਇਸ ਲਈ ਲੋਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ | ਇਹ ਪ੍ਰਗਟਾਵਾ ਇੱਥੇ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਵਿਖੇ ਅਪ੍ਰੇਸ਼ਨ ਸੰਪਰਕ ਤਹਿਤ ਕੀਤੀ ਗਈ ਵਿਸ਼ੇਸ਼ ਮਿਲਣੀ 'ਚ ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ ਡੀ. ਜੀ. ਪੀ. (ਵਿਸ਼ੇਸ਼) ਰੇਲਵੇ ਨੇ ਅੱਜ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਨਸ਼ੇ ਦੀ ਨਾਮੁਰਾਦ ਬਿਮਾਰੀ ਨੂੰ ਜੜ੍ਹੋਂ ਪੁੱਟਣ ਲਈ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾ ਤੋਂ ਜਾਗਰੂਕ ਕਰਨ ਲਈ ਮੁਹਿੰਮ ਕਾ ਆਗਾਜ਼ ਮਹੀਨਾ ਮਾਰਚ ਤੋਂ ਸ਼ੁਰੂ ਕੀਤਾ ਗਿਆ ਹੈ ਤੇ 109 ਦਿਨਾਂ ਵਿਚ ਇਥੇ ਕਮਿਸ਼ਨਰੇਟ ਪੁਲਿਸ ਵਲੋਂ ਐੱਨ. ਡੀ. ਪੀ. ਐੱਸ. ਐਕਟ ਅਧੀਨ 478 ਮੁਕੱਦਮੇ ਦਰਜ, 965 ਨਸ਼ਾ ਤੱਸਕਰਾਂ ਨੂੰ ਗਿ੍ਫ਼ਤਾਰ ਕਰਕੇ ਹੈਰੋਇਨ 77 ਕਿਲੋ 589 ਗ੍ਰਾਮ, ਡਰੱਗ ਮਨੀ 2 ਕਰੋੜ 7 ਲੱਖ 31 ਹਜ਼ਾਰ 365 ਰੁਪਏ, ਅਫੀਮ 3 ਕਿਲੋ 917 ਗ੍ਰਾਮ, ਗਾਂਜ਼ਾ 5 ਕਿਲੋ, ਭੂਕੀ 25 ਕਿਲੋ, ਕੋਕੀਨ 112 ਗ੍ਰਾਮ ਅਤੇ ਨਸ਼ਾ ਤਸਕਰੀ ਦੌਰਾਨ ਵਰਤੇ 46 ਵਹੀਕਲ ਬਰਾਮਦ ਕੀਤੇ ਹਨ | ਇਸ ਮੌਕੇ ਪਿੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਸ਼ੇ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਬੜੀ ਸਖ਼ਤੀ ਨਾਲ ਜ਼ੀਰੋ ਸ਼ਹਿਨਸ਼ੀਲਤਾ ਨੀਤੀ ਤਹਿਤ ਕਾਨੂੰਨੀ ਕਾਰਵਾਈ ਕਰਕੇ ਗਿ੍ਫ਼ਤਾਰੀਆਂ ਕਰਕੇ ਨਸ਼ੀਲੇ ਪਦਾਰਥ ਦੀਆਂ ਵੱਡੀਆਂ ਖੇਪਾਂ ਅਤੇ ਡਰੱਗ ਮਨੀ ਬਰਾਮਦ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਨਸ਼ਾ ਤਸਕਰੀ ਨਾਲ ਬਣਾਈ ਗਈ ਚੱਲ-ਅਚੱਲ ਪ੍ਰਾਪਰਟੀ ਨੂੰ ਫਰੀਜ਼ ਤੇ ਨਸ਼ਟ ਵੀ ਕੀਤਾ ਜਾ ਰਿਹਾ ਹੈ | ਉਸਦੇ ਨਾਲ-ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਜਾਬ ਪੁਲਿਸ ਦੇ ਕਰਮਚਾਰੀਆਂ/ ਅਧਿਕਾਰੀਆਂ ਵਲੋਂ ਪਬਲਿਕ ਪਲੇਸਾਂ, ਸਕੂਲਾਂ/ਕਾਲਜਾਂ ਤੇ ਹੋਰ ਵਿੱਦਿਅਕ ਅਦਾਰਿਆਂ ਵਿਖੇ ਅਪ੍ਰੇਸ਼ਨ ਸੰਪਰਕ ਤਹਿਤ ਮੀਟਿੰਗਾਂ ਕਰਕੇ ਨਸ਼ੇ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਨਸ਼ੇ ਦੀ ਦਲਦਲ ਵਿਚ ਫਸ ਗਏ ਹਨ, ਇਸ ਵਿਚੋਂ ਕੱਢਣ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖ਼ਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਨੇ ਯੁੱਧ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਵਿਚ ਪੁਲਿਸ ਨੂੰ ਯੋਗਦਾਨ ਦੇਣ ਲਈ ਪੁਰਜ਼ੋਰ ਅਪੀਲ ਵੀ ਕੀਤੀ |
ਪਿਛਲੀ ਖ਼ਬਰ ਰਾਜਨੀਤਿਕ ਪਾਰਟੀਆਂ ਤੇ ਕਾਰੋਬਾਰੀਆਂ ਦੀ ਮਸ਼ਹੂਰੀ ਵਾਲੇ ਪੋਸਟਰ ਸ਼ਹਿਰ ਦੀ ਖ਼ੂਬਸੂਰਤੀ ਨੂੰ ਲਗਾ ਰਹੇ ਢਾਹ ਅਗਲੀ ਖ਼ਬਰ ਅਮਲਾ ਕਲਰਕਾਂ ਦੇ ਦਫ਼ਤਰ ਦੀ ਸੀਨੀ: ਡਿਪਟੀ ਮੇਅਰ ਵਲੋਂ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।