30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸ਼ਰਾਬ ਤਸਕਰਾਂ ਦੇ ਖ਼ਿਲਾਫ਼ ਆਬਕਾਰੀ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਮੁਹਿੰਮ ਕੀਤੀ ਤੇਜ਼

ਅਜੀਤ ਡੈਸਕ 19-06-2025
ਅੰਮਿ੍ਤਸਰ, 18 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਜ਼ਹਿਰੀਲੀ ਸ਼ਰਾਬ ਮਾਮਲੇ ਤੋਂ ਬਾਅਦ ਜ਼ਿਲ੍ਹੇ ਭਰ 'ਚ ਆਬਕਾਰੀ ਵਿਭਾਗ ਵਲੋਂ ਸ਼ਰਾਬ ਤਸਕਰਾਂ ਖ਼ਿਲਾਫ਼ ਆਪਣੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ | ਇਸ ਕਾਰਵਾਈ 'ਚ ਵਿਭਾਗ ਵਲੋਂ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ | ਜਾਣਕਾਰੀ ਮੁਤਾਬਕ ਆਬਕਾਰੀ ਡਿਪਟੀ ਕਮਿਸ਼ਨਰ ਜਲੰਧਰ ਜ਼ੋਨ ਸੁਰਿੰਦਰ ਕੁਮਾਰ ਗਰਗ ਅਤੇ ਸਹਾਇਕ ਕਮਿਸ਼ਨਰ ਅੰਮਿ੍ਤਸਰ ਰੇਂਜ ਮਹੇਸ਼ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਿਭਾਗ ਵਲੋਂ ਬਕਾਇਦਾ ਟੀਮਾਂ ਗਠਿਤ ਕਰਕੇ ਜ਼ਿਲ੍ਹੇ ਭਰ 'ਚ ਖਾਸਕਰ ਦਿਹਾਤੀ ਖੇਤਰਾਂ 'ਚ ਸ਼ਰਾਬ ਤਸਕਰਾਂ ਖ਼ਿਲਾਫ਼ ਕਾਰਵਾਈ ਦੀ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ | ਇਸੇ ਲੜੀ ਤਹਿਤ ਈ. ਟੀ. ਓ. ਲਲਿਤ ਕੁਮਾਰ ਦੀ ਨਿਗਰਾਨੀ ਹੇਠ ਆਬਕਾਰੀ ਇੰਸਪੈਕਟਰ ਧਰਵਿੰਦਰ ਪਾਲ ਸ਼ਰਮਾ, ਇੰਸਪੈਕਟਰ ਮੋਹਿਤ ਗੁਪਤਾ ਵਲੋਂ ਥਾਣਾ ਮਜੀਠਾ ਦੇ ਐੱਸ.ਐੱਚ.ਓ. ਕਰਮਪਾਲ ਸਿੰਘ ਰੰਧਾਵਾ ਨਾਲ ਸੰਬੰਧਤ ਸ਼ਰਾਬ ਤਸਕਰਾਂ ਖ਼ਿਲਾਫ਼ ਇਕ ਮੀਟਿੰਗ ਕਰਕੇ ਆਬਕਾਰੀ ਵਿਭਾਗ ਤੇ ਪੁਲਿਸ ਦੀ ਸੰਯੁਕਤ ਟੀਮ ਦਾ ਗਠਨ ਕੀਤਾ ਗਿਆ, ਜਿਸ ਤੋਂ ਬਾਅਦ ਇਸ ਟੀਮ ਵਲੋਂ ਸੋਹੀਆਂ ਕਲਾਂ, ਨਾਗ ਕਲਾਂ ਅਤੇ ਮਜੀਠਾ ਸਰਕਲ ਅਧੀਨ ਪੈਂਦੇ ਹੋਰਨਾਂ ਇਲਾਕਿਆਂ 'ਚ ਸ਼ਰਾਬ ਤਸਕਰਾਂ ਦੇ ਘਰਾਂ 'ਚ ਤਲਾਸ਼ੀ ਮੁਹਿੰਮ ਚਲਾਈ |
ਇਸ ਦੌਰਾਨ ਆਬਕਾਰੀ ਇੰਸਪੈਕਟਰ ਧਰਵਿੰਦਰ ਪਾਲ ਸ਼ਰਮਾ ਨੇ ਕਿਹਾ ਕਿ ਸ਼ਰਾਬ ਤਸਕਰਾਂ ਖ਼ਿਲਾਫ਼ ਵਿਭਾਗ ਵਲੋਂ ਸਖਤੀ ਨਾਲ ਨਜਿਠੱਣ ਲਈ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਤਲਾਸ਼ੀ ਮੁਹਿੰਮ ਭਵਿੱਖ 'ਚ ਵੀ ਜਾਰੀ ਰਹੇਗੀ |
ਪਿਛਲੀ ਖ਼ਬਰ ਲੜਾਈ ਝਗੜੇ 'ਚ ਦੋ ਔਰਤਾਂ ਸਮੇਤ ਤਿੰਨ ਜ਼ਖ਼ਮੀ ਅਗਲੀ ਖ਼ਬਰ ਪਾਣੀ ਸੀਵਰੇਜ ਦੇ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ਲਗਾਏ ਜਾਣ ਵਾਲੇ ਕੈਂਪਾਂ 'ਚ ਲਗਾਈਆਂ ਡਿਊਟੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।