30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਲੜਾਈ ਝਗੜੇ 'ਚ ਦੋ ਔਰਤਾਂ ਸਮੇਤ ਤਿੰਨ ਜ਼ਖ਼ਮੀ

ਅਜੀਤ ਡੈਸਕ 19-06-2025
ਜੈਂਤੀਪੁਰ, 18 ਜੂਨ (ਭੁਪਿੰਦਰ ਸਿੰਘ ਗਿੱਲ)-ਪਿੰਡ ਸਹਿਣੇਵਾਲੀ ਵਿਖੇ ਦੋ ਪਰਿਵਾਰਾਂ ਦੀ ਆਪਸੀ ਲੜਾਈ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੌਕੇ 'ਤੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਦਲਬੀਰ ਸਿੰਘ ਪੁੱਤਰ ਦੀਵਾਨ ਸਿੰਘ ਦੇ ਝਗੜੇ ਦੋਰਾਨ ਕਿਰਪਾਨ ਵੱਜਣ ਨਾਲ ਜਖਮੀ ਹੋ ਗਿਆ, ਜਿਸ ਨੂੰ ਡਾਕਟਰੀ ਸਹਾਇਤਾ ਲਈ ਮਜੀਠਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਦੂਜੀ ਧਿਰ ਦੇ ਹਰਵਿੰਦਰ ਕੌਰ ਪਤਨੀ ਮੰਗਲ ਸਿੰਘ ਵਾਸੀ ਸਹਿਣੇਵਾਲੀ ਉਸ ਦੀ ਲੜਕੀ ਹਰਪ੍ਰੀਤ ਕੌਰ ਪੁੱਤਰੀ ਮੰਗਲ ਸਿੰਘ ਉਮਰ 19 ਸਾਲ ਦੇ ਕੱਪੜੇ ਪਾੜਨ ਦਾ ਦੋਸ਼ ਲਗਾਇਆ | ਇਸ ਸੰਬੰਧੀ ਗੱਲਬਾਤ ਕਰਦਿਆਂ ਹੈਂਡੀਕੈਪ ਮੰਗਲ ਸਿੰਘ ਨੇ ਦੱਸਿਆ ਕਿ ਮੇਰੀ ਲੜਕੀ ਹਰਪ੍ਰੀਤ ਕੌਰ ਜਦੋਂ ਸ਼ਾਮ ਨੂੰ ਕੰਮ ਤੋਂ ਘਰ ਵਾਪਸ ਆ ਰਹੀ ਸੀ ਅੰਸ, ਵਿਸ਼ਾਲ ਉਰਫ ਤੰਨੂੰ, ਸਰਦਾਰੀ ਲਾਲ, ਕੇਵਲ ਕਿ੍ਸ਼ਨ, ਪ੍ਰੇਮ ਪਾਲ, ਨੰਨੋ ਮੇਰੀ ਲੜਕੀ ਨੂੰ ਧੂਹ ਕੇ ਆਪਣੇ ਘਰ ਲੈ ਗਏ ਜਿਥੇ ਉਸ ਦੀ ਬੇਇਜ਼ਤੀ ਕਰਕੇ ਕੁਟਮਾਰ ਵੀ ਕੀਤੀ ਗਈ | ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਸੀ. ਸੀ. ਟੀ. ਵੀ. ਕੈਮਰਿਆਂ ਦੀ ਫ਼ੋਟੋ ਤੇ ਵੀਡੀਓ ਫੁਟੇਜ ਰਾਹੀਂ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਐੱਲ. ਐਂਡ. ਟੀ. ਕੰਪਨੀ ਨੂੰ ਬਰਸਾਤਾਂ ਤੋਂ ਪਹਿਲਾਂ ਸੜਕਾਂ ਦੀ ਮੁਰਮੰਤ ਕਰਨ ਸੰਬੰਧੀ ਕਮਿਸ਼ਨਰ ਨੇ ਕੀਤੀਆਂ ਹਦਾਇਤਾਂ ਅਗਲੀ ਖ਼ਬਰ ਸ਼ਰਾਬ ਤਸਕਰਾਂ ਦੇ ਖ਼ਿਲਾਫ਼ ਆਬਕਾਰੀ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਮੁਹਿੰਮ ਕੀਤੀ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।