ਰਈਆ, 18 ਜੂਨ (ਸ਼ਰਨਬੀਰ ਸਿੰਘ ਕੰਗ)-ਬੀਤੀ ਰਾਤ ਰਈਆ ਵਿਖੇ ਚੋਰਾਂ ਦੁਆਰਾ ਜੀ. ਟੀ. ਰੋਡ 'ਤੇ ਨਹਿਰਾਂ ਕੋਲ ਰਈਆ ਤੋਂ ਨਾਥ ਦੀ ਖੂਹੀ ਨੂੰ ਜਾਣ ਵਾਲੀ ਸੜਕ 'ਤੇ ਸਥਿਤ ਚਾਹ-ਪਕੌੜਿਆਂ ਦੀ ਦੁਕਾਨ ਦੀਆਂ ਟੀਨਾਂ ਤੋੜ ਕੇ ਕਰੀਬ 10000 ਦਾ ਸਾਮਾਨ ਚੋਰੀ ਕਰਨ ਦਾ ਸਮਾਚਾਰ ਹੈ | ਦੁਕਾਨ ਦੇ ਮਾਲਕ ਪੀੜਤ ਬਲਬੀਰ ਸਿੰਘ ਵਾਸੀ ਪਿੰਡ ਕੋਟ ਮਹਿਤਾਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰੇ ਚਲੇ ਗਏ | ਉਨ੍ਹਾਂ ਦੱਸਿਆ ਕਿ ਚੋਰਾਂ ਨੇ ਕੌੜਾ ਤੇਲ, ਕੜਾਹੀਆਂ, ਪਰਾਤਾਂ, ਟਰੇਆਂ ਜੋ ਸਾਰੇ ਪਾ ਕੇ ਕਰੀਬ 10000 ਰੁਪਏ ਦਾ ਨੁਕਸਾਨ ਬਣਦਾ ਹੈ ਚੋਰੀ ਕਰਕੇ ਲੈ ਗਏ |