29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪਿ੍ੰਸੀਪਲ ਦੇ ਬਿਆਨਾਂ 'ਤੇ ਤਿੰਨ ਮੁਲਾਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 19-06-2025
ਬਾਬਾ ਬਕਾਲਾ ਸਾਹਿਬ, 18 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਸਰਕਾਰੀ ਆਈ. ਟੀ. ਆਈ. ਬਾਬਾ ਬਕਾਲਾ ਸਾਹਿਬ ਵਿਖੇ ਸਰਕਾਰੀ ਰਿਕਾਰਡ ਖੁਰਦ ਬੁਰਦ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਵਲੋਂ ਤਿੰਨਾਂ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ: ਸੁਖਦੇਵ ਸਿੰਘ ਪਿ੍ੰਸੀਪਲ ਸਰਕਾਰੀ ਆਈ. ਟੀ. ਆਈ. ਬਾਬਾ ਬਕਾਲਾ ਸਾਹਿਬ ਨੇ ਇਕ ਦਰਖਾਸਤ ਮੈਮੋ: ਨੰ 625 ਮਿਤੀ 09-6-25 ਐੱਸ. ਐੱਸ. ਪੀ. ਅਮਿ੍ੰਤਸਰ ਦਿਹਾਤੀ ਨੂੰ ਦਿੱਤੀ ਸੀ ਕਿ ਕਿ ਸਾਲ 2016 ਤੋਂ ਲੈ ਕੇ ਸਾਲ 2019 ਤੱਕ ਦਾ ਰਿਕਾਰਡ ਤਿੰਨ ਵਿਅਕਤੀਆਂ ਨੇ ਖੁਰਦ-ਬੁਰਦ ਕਰ ਦਿੱਤਾ ਹੈ, ਜੋ ਬਾਅਦ ਇਨਕੁਆਰੀ ਕੀਤੀ ਗਈ ਅਤੇ ਐੱਸ. ਐੱਸ. ਪੀ. ਅੰਮਿ੍ਤਸਰ ਦਿਹਾਤੀ ਦੇੇ ਹੁਕਮਾਂ ਤਹਿਤ ਜਸਬੀਰ ਸਿੰਘ (ਕਲਰਕ), ਬੁੱਧ ਪ੍ਰਕਾਸ਼ (ਜੂਨੀਅਰ ਸਹਾਇਕ) ਤੇ ਬੂਟਾ ਸਿੰਘ (ਕਲਰਕ ਵਾਸੀਆਨ ਸਰਕਾਰੀ ਆਈ. ਟੀ. ਆਈ. ਬਾਬਾ ਬਕਾਲਾ ਸਾਹਿਬ) ਖ਼ਿਲਾਫ਼ ਮੁਕੱਦਮਾ ਨੰ: 117 ਮਿਤੀ 12-06-25 ਜੁਰਮ 409 ਆਈ. ਪੀ. ਸੀ. ਤਹਿਤ ਥਾਣਾ ਬਿਆਸ ਵਿਖੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ |
ਪਿਛਲੀ ਖ਼ਬਰ ਚੋਰਾਂ ਵਲੋਂ ਚਾਹ-ਪਕੌੜਿਆਂ ਦੀ ਦੁਕਾਨ ਦੀਆਂ ਟੀਨਾਂ ਤੋੜ ਕੇ ਚੋਰੀ ਅਗਲੀ ਖ਼ਬਰ ਨਰੇਗਾ ਕੰਮ ਬੰਦ ਕਰਨ 'ਤੇ ਮਜ਼ਦੂਰਾਂ ਨੇ ਬੀ.ਡੀ.ਪੀ.ਓ ਸੁਧਾਰ ਦਫ਼ਤਰ ਅੱਗੇ ਲਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।