29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨਰੇਗਾ ਕੰਮ ਬੰਦ ਕਰਨ 'ਤੇ ਮਜ਼ਦੂਰਾਂ ਨੇ ਬੀ.ਡੀ.ਪੀ.ਓ ਸੁਧਾਰ ਦਫ਼ਤਰ ਅੱਗੇ ਲਾਇਆ ਧਰਨਾ

ਅਜੀਤ ਡੈਸਕ 19-06-2025
ਗੁਰੁਸਰ ਸੁਧਾਰ, 18 ਜੂਨ (ਜਗਪਾਲ ਸਿੰਘ ਸਿਵੀਆਂ)-ਪਿੰਡ ਐਤੀਆਣਾ ਦੇ ਨਰੇਗਾ ਕਾਮਿਆਂ ਨੇ ਕੰਮ ਨਾ ਮਿਲਣ ਦੇ ਵਿਰੋਧ ਵਿਚ ਬੀ.ਡੀ.ਪੀ.ਓ. ਦਫ਼ਤਰ ਸੁਧਾਰ ਅੱਗੇ ਧਰਨਾ ਲਗਾਇਆ | ਪ੍ਰਦਰਸ਼ਨਕਾਰੀਆਂ ਨੇ ਪਿੰਡ ਦੇ ਸਰਪੰਚ 'ਤੇ ਜਾਣਬੁੱਝ ਕੇ ਨਿੱਜੀ ਰੰਜਿਸ਼ ਕਾਰਨ ਕੰਮ ਨਾ ਦੇਣ ਦੇ ਇਲਜ਼ਾਮ ਲਗਾਏ | ਧਰਨੇ ਦੌਰਾਨ ਕਾਮਿਆਂ ਪਿਆਰਾ ਸਿੰਘ ਐਤੀਆਣਾ ਅਤੇ ਮੇਟ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਐਤੀਆਣਾ ਵਿਖੇ ਪਿਛਲੇ ਚਾਰ ਮਹੀਨਿਆਂ ਤੋਂ ਨਰੇਗਾ ਅਧੀਨ ਕੰਮ ਬਿਲਕੁੱਲ ਬੰਦ ਪਿਆ ਹੈ, ਜਿਸ ਕਾਰਨ ਉਨ੍ਹਾਂ ਦੀ ਆਰਥਿਕ ਸਥਿਤੀ ਬਦਤਰ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਪਿੰਡ ਦੇ ਸਰਪੰਚ ਜਸਵਿੰਦਰ ਕੌਰ ਦੇ ਪਤੀ ਦਲਜੀਤ ਸਿੰਘ ਵਲੋਂ ਕੁਝ ਮਜ਼ਦੂਰ ਔਰਤਾਂ ਨੂੰ ਜਾਤੀ ਸੂਚਕ ਸ਼ਬਦ ਬੋਲਣ 'ਤੇ ਥਾਣਾ ਸੁਧਾਰ ਦਰਖਾਸਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕੁਝ ਮਜ਼ਦੂਰ ਆਗੂਆਂ ਅਤੇ ਪਿੰਡ ਐਤੀਆਣਾ ਦੇ ਮੋਹਤਵਰਾਂ ਦੀ ਹਾਜ਼ਰੀ ਇਸ ਮਾਮਲੇ ਵਿਚ ਸਮਝੌਤਾ ਹੋ ਗਿਆ ਸੀ, ਪਰ ਉਸ ਸਮੇਂ ਤੋਂ ਬਾਅਦ ਸਰਪੰਚ ਦੇ ਪਤੀ ਵਲੋਂ ਦਰਖਾਸਤੀ ਮਜ਼ਦੂਰ ਔਰਤਾਂ ਨਾਲ ਨਿੱਜੀ ਦੁਸ਼ਮਣੀ ਕਾਰਨ ਸਮੁੱਚੀ ਪੰਚਾਇਤ ਨਾਲ ਰਲਕੇ ਪਿੰਡ ਵਿਚ ਨਰੇਗਾ ਦਾ ਕੰਮ ਬੰਦ ਕਰਵਾ ਕੇ ਉਨ੍ਹਾਂ ਨੂੰ ਰੁਜ਼ਗਾਰ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ | ਪ੍ਰਦਰਸ਼ਨਕਾਰੀਆਂ ਨੇ ਬੀ.ਡੀ.ਪੀ.ਓ ਦੀ ਗੈਰ-ਹਾਜ਼ਰੀ ਵਿਚ ਨਰੇਗਾ ਦੇ ਸੁਧਾਰ ਏ.ਪੀ.ਓ. ਗਰਇਕਵਾਲ ਸਿੰਘ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਹਰਨੇਕ ਸਿੰਘ, ਰਾਜ ਸਿੰਘ, ਪਾਲਾ ਸਿੰਘ ਅੰਮਿ੍ਤਪਾਲ ਸਿੰਘ, ਸੁਰਿੰਦਰਪਾਲ ਸਿੰਘ, ਗੁਰਮੇਲ ਸਿੰਘ, ਰੂਪ ਸਿੰਘ, ਜਸਪਾਲ ਕੌਰ, ਗਿਆਨ ਕੌਰ, ਜਰਨੈਲ ਸਿੰਘ, ਸੁਖਵੀਰ ਕੌਰ, ਪਰਮਜੀਤ ਕੌਰ, ਗੁਰਮੇਲ ਕੌਰ, ਸੁਰਿੰਦਰਪਾਲ ਕੌਰ ਅਤੇ ਬਲਵੀਰ ਕੌਰ ਸਮੇਤ ਹੋਰ ਨਰੇਗਾ ਮਜ਼ਦੂਰ ਹਾਜ਼ਰ ਸਨ |
ਕੀ ਕਹਿਣਾ ਸਰਪੰਚ ਦੇ ਪਤੀ ਅਤੇ ਸਰਪੰਚ ਦਾ :-
ਇਸ ਮੁੱਦੇ 'ਤੇ ਜਦੋਂ ਪਿੰਡ ਐਤੀਆਣਾ ਦੇ ਸਰਪੰਚ ਜਸਵਿੰਦਰ ਕੌਰ ਦੇ ਪਤੀ ਦਲਜੀਤ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨਰੇਗਾ ਮਜ਼ਦੂਰਾਂ ਦੇ ਇਲਜਾਮਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਵਾਹ ਵਾਸਤਾ ਨਹੀਂ, ਸਰਪੰਚ ਜਸਵਿੰਦਰ ਕੌਰ ਵਲੋਂ ਨੇ ਦੱਸਿਆ ਕਿ ਸਮੁੱਚੀ ਗ੍ਰਾਮ ਪੰਚਾਇਤ ਵਲੋਂ ਨਵਾਂ ਨਰੇਗਾ ਮੇਟ ਰੱਖਿਆ ਗਿਆ ਹੈ, ਪਰ ਪੁਰਾਣਾ ਮੇਟ ਇਨ੍ਹਾਂ ਮਜ਼ਦੂਰਾਂ ਨੂੰ ਗੁਮਰਾਹ ਕਰਕੇ ਪਿੰਡ ਵਿਚ ਨਰੇਗਾ ਕੰਮ ਚਲਾਉਣ ਵਿਚ ਅੜਿੱਕਾ ਪਾ ਰਿਹਾ ਹੈ |
ਪਿਛਲੀ ਖ਼ਬਰ ਪਿ੍ੰਸੀਪਲ ਦੇ ਬਿਆਨਾਂ 'ਤੇ ਤਿੰਨ ਮੁਲਾਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਖੰਨਾ ਵਿਖੇ 21 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।