ਨਵਾਂ ਪਿੰਡ, 18 ਜੂਨ (ਜਸਪਾਲ ਸਿੰਘ)-ਪਿਛਲੇ ਦਿਨੀਂ ਅਹਿਮਦਾਬਾਦ ਵਿਖੇ ਹੋਏ ਦਰਦਨਾਕ ਹਵਾਈ ਹਾਦਸੇ ਜਿਸ 'ਚ ਆਮ ਯਾਤਰੀਆਂ ਦੇ ਨਾਲ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਦੀ ਮੌਤ ਹੋ ਗਈ ਸੀ | ਉਨ੍ਹਾਂ ਦੀਆਂ ਅੰਤਿਮ ਰਸਮਾਂ 'ਚ ਸ਼ਾਮਿਲ ਹੋਣ ਦੇ ਲਈ ਪੰਜਾਬ ਤੋਂ ਰਾਜਕੋਟ (ਗੁਜਰਾਤ) ਵਿਖੇ ਪਹੁੰਚੇ ਭਾਈ ਮਨਜੀਤ ਸਿੰਘ ਮੁੱਖ ਸੇਵਾਦਰ ਧੰਨ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੋਸਾਇਟੀ, ਨੰਗਲ ਦਿਆਲ ਸਿੰਘ (ਪੰਜਾਬ) ਵਲੋਂ ਸਵਰਗੀ ਵਿਜੇ ਰੁਪਾਨੀ ਦੀ ਹੋਈ ਬੇਵਕਤੀ ਮੌਤ ਨਾਲ ਪਰਿਵਾਰ, ਭਾਜਪਾ ਤੇ ਦੇਸ਼ ਨੂੰ ਪਿਆ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਉਨ੍ਹਾਂ ਵਲੋਂ ਸਵ: ਵਿਜੇ ਰੁਪਾਨੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੌਕੇ ਉਨ੍ਹਾਂ ਦੇ ਨਾਲ ਪਰਮਜੀਤ ਕੌਰ ਛਾਬੜਾ ਪ੍ਰਧਾਨ ਸਿੱਖ ਫਾਊਾਡੇਸ਼ਨ ਗੁਜਰਾਤ, ਕੁਲਵਿੰਦਰ ਸਿੰਘ ਸਿੱਕਾ ਭਾਜਪਾ ਅਨਿਆ ਭਾਸ਼ੀ ਸੈੱਲ ਤੇ ਸ਼ਕਤੀ ਕੇਂਦਰ ਇੰਚਾਰਜ, ਜਲਮੀਤ ਸਿੰਘ ਢਿੱਲੋਂ ਪ੍ਰਧਾਨ ਗੁਰਦੁਆਰਾ ਰਾਜਕੋਟ, ਉਜਾਗਰ ਸਿੰਘ ਪ੍ਰਧਾਨ ਗੁਰਦੁਆਰਾ ਭੇਟ ਦਵਾਰਕਾ, ਅਜੀਤ ਸਿੰਘ ਛਾਬੜਾ ਚੇਤਰੀਆ ਆਦਿਕਸ਼ ਕਾਨਪੁਰ, ਐੱਚ. ਐੱਸ. ਸੰਧੂ, ਹਰਜਿੰਦਰ ਸਿੰਘ ਤੇ ਹੋਰ ਸਿੱਖ ਸ਼ਖ਼ਸੀਅਤਾਂ ਸ਼ਾਮਿਲ ਸਨ |