29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਵਿਰਸਾ ਵਿਹਾਰ ਵਿਖੇ ਸੰਗੀਤਕਾਰ ਆਰ. ਡੀ. ਬਰਮਨ ਨੂੰ ਸਮਰਪਿਤ ਸੰਗੀਤਕ ਸ਼ਾਮ

ਅਜੀਤ ਡੈਸਕ 19-06-2025
ਅੰਮਿ੍ਤਸਰ, 18 ਜੂਨ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਸੈਂਟਰਲ ਦੇ ਸਹਿਯੋਗ ਨਾਲ ਵਾਇਸ ਆਫ਼ ਡਾਕਟਰਜ਼ (ਵੀ. ਓ. ਡੀ.) ਅੰਮਿ੍ਤਸਰ ਗਰੁੱਪ ਵਲੋਂ ਵਿਰਸਾ ਵਿਹਾਰ ਵਿਖੇ ਬਾਲੀਵੁੱਡ ਦੇ ਮਹਾਨ ਸੰਗੀਤਕਾਰ ਆਰ. ਡੀ. ਬਰਮਨ ਨੂੰ ਸਮਰਪਿਤ ਸੰਗੀਤਕ ਸ਼ਾਮ ਕਰਵਾਈ ਗਈ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਸਰਜਨ ਡਾ. ਨਵਪ੍ਰੀਤ ਹੰਸਪਾਲ ਵਲੋਂ ਕੀਤਾ ਗਿਆ | ਇਸ ਮੌਕੇ ਜਿੱਥੇ ਡਾ. ਗੁਰਪ੍ਰੀਤ ਛਾਬੜਾ, ਡਾ. ਹਰਪ੍ਰੀਤ ਸਿੰਘ, ਡਾ. ਦਮਨਦੀਪ ਸਿੰਘ, ਡਾ. ਸੰਗੀਤਾ ਉੱਪਲ, ਡਾ. ਅਮਿਤ ਧਵਨ, ਰੋਟਰੀ ਕਲੱਬ ਅੰਮਿ੍ਤਸਰ ਸੈਂਟਰਲ ਦੇ ਪ੍ਰਧਾਨ ਰੋਟੇਰੀਅਨ ਅਮਨਦੀਪ ਲੂਥਰਾ, ਡਾ. ਜੇ. ਐੱਸ. ਗੁੰਬਰ, ਡਾ. ਨਵਸੀਤ, ਡਾ. ਮਧੁਰ ਪੌਦਾਰ, ਡਾ. ਹਰਿਦਿਆਪ੍ਰੀਤ ਕੌਰ, ਰੋਟੇਰੀਅਨ ਪਵਨ ਕਪੂਰ ਅਤੇ ਡਾ. ਗਾਇਤਰੀ ਸ਼ੂਰ ਨੇ ਆਪਣੀ ਮਧੁਰ ਆਵਾਜ਼ ਨਾਲ ਸਰੋਤਿਆਂ ਨੂੰ ਮੰਤਰ ਮੂਗਧ ਕੀਤਾ, ਉੱਥੇ ਮੁੱਖ ਮਹਿਮਾਨ ਡਾ. ਨਵਪ੍ਰੀਤ ਹੰਸਪਾਲ ਨੇ ਵੱਖ-ਵੱਖ ਮਿਊਜ਼ਿਕਲ ਇੰਸਟਰੂਮੈਂਟਸ ਵਜਾਕੇ ਖ਼ੂਬ ਵਾਹ-ਵਾਹੀ ਲੁੱਟੀ | ਉਪਰੰਤ ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਡਾ. ਗੁਰਪ੍ਰੀਤ ਛਾਬੜਾ, ਡਾ. ਹਰਪ੍ਰੀਤ ਸਿੰਘ, ਡਾ. ਦਮਨਦੀਪ, ਡਾ. ਅਮਿਤ ਧਵਨ ਅਤੇ ਰੋਟੇਰੀਅਨ ਅਮਨਦੀਪ ਲੂਥਰਾ ਨੇ ਆਰ. ਡੀ. ਬਰਮਨ ਦੀ ਜ਼ਿੰਦਗੀ ਦੇ ਯਾਦਗਾਰ ਪਲਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ | ਆਖੀਰ 'ਚ ਮੁੱਖ ਮਹਿਮਾਨ ਡਾ. ਹੰਸਪਾਲ ਵਲੋਂ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਇਲੈਕਟ੍ਰਾਨਿਕਸ ਵਿਭਾਗ ਦੇ 8 ਵਿਦਿਆਰਥੀਆਂ ਨੂੰ 13 ਲੱਖ ਰੁਪਏ ਸਾਲਾਨਾ ਤਨਖ਼ਾਹ 'ਤੇ ਮਿਲੀਆਂ ਨੌਕਰੀਆਂ ਅਗਲੀ ਖ਼ਬਰ ਭਾਈ ਮਨਜੀਤ ਸਿੰਘ ਨੇ ਵਿਜੇ ਰੁਪਾਨੀ ਦੀਆਂ ਅੰਤਿਮ ਰਸ਼ਮਾਂ 'ਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।