ਅੰਮਿ੍ਤਸਰ, 18 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਬਾਗਬਾਨੀ ਵਿਭਾਗ ਪੰਜਾਬ ਨੇ ਐੱਮ. ਆਈ. ਡੀ. ਐੱਚ. ਦੀਆਂ ਸੋਧੀਆਂ ਗਾਇਡ ਲਾਇਨਜ਼ ਨੂੰ ਵੱਧ ਤੋਂ ਵੱਧ ਜ਼ਿਮੀਦਾਰਾਂ ਤੱਕ ਪਹੁੰਚਾਉਣ ਲਈ ਇਕ ਰੋਜ਼ਾ ਜ਼ਿਲ੍ਹਾ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਪੀਅਰ ਅਸਟੇਟ ਵਿਖੇ ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਲਗਾਇਆ ਗਿਆ, ਜਿਸ 'ਚ ਮੁੱਖ ਤੌਰ 'ਤੇ ਐੱਮ. ਆਈ. ਡੀ. ਐੱਚ. ਸਕੀਮ ਅਧੀਨ ਜਾਰੀ ਗਾਈਡਲਾਇਨਸ ਬਾਰੇ ਜਿਵੇਂ ਕਿ ਨਵਾਂ ਬਾਗ ਲਗਾਉਣ ਲਈ 50 ਹਜ਼ਾਰ ਰੁਪਏ ਪ੍ਰਤੀ ਹੈਕ., ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ ਲਈ 20 ਹਜ਼ਾਰ ਰੁਪਏ ਪ੍ਰਤੀ ਹੈਕ., ਫੁੱਲਾਂ ਦੀ ਕਾਸ਼ਤ ਲਈ 20 ਹਜ਼ਾਰ ਰੁਪਏ ਪ੍ਰਤੀ ਹੈਕ., ਪੋਲੀ ਹਾਊਸ ਲਗਾਉਣ ਲਈ 12 ਲੱਖ 50 ਹਜ਼ਾਰ ਰੁਪਏ ਪ੍ਰਤੀ ਏਕੜ, ਸ਼ੇਡਨੈਟ ਹਾਊਸ ਲਈ 8,87,500/-ਰੁਪਏ ਪ੍ਰਤੀ ਏਕੜ, ਵਰਮੀਕੰਪੋਸਟ ਯੂਨਿਟ ਲਈ 50 ਹਜ਼ਾਰ ਰੁਪੈ, ਖੁੰਬਾਂ ਦੀ ਪੈਦਾਵਾਰ ਅਤੇ ਕੰਪੋਸਟ ਬਣਾਉਣ ਲਈ 12 ਲੱਖ ਰੁਪਏ ਪ੍ਰਤੀ ਯੂਨਿਟ ਆਦਿ ਸਕੀਮਾਂ 'ਚ ਕੀਤੀ ਸੋਧ ਬਾਰੇ ਦੱਸਿਆ ਗਿਆ | ਹਰਵਿੰਦਰ ਸਿੰਘ ਬਾਗਬਾਨੀ ਵਿਕਾਸ ਅਫਸਰ ਵਲੋਂ ਸਟੇਜ ਸੰਚਾਲਨ ਕਰਦੇ ਹੋਏ ਵਿਭਾਗ ਦੀਆਂ ਮੌਜੂਦਾ ਗਤੀਵਿਧੀਆਂ ਅਤੇ ਹੋਰ ਸਕੀਮਾਂ ਬਾਰੇ ਵਿਸਥਾਰ ਜਾਣੂ ਕਰਵਾਇਆ | ਰਵਦੀਪ ਕੌਰ ਟੀਮ ਲੀਡਰ ਐਗਰੀਕਲਚਰ ਇੰਫਰਾਸਟਰੈਕਚਰ ਫੰਡ ਅਤੇ ਸੋਹਣ ਟੀਮ ਮੈਂਬਰ ਵਲੋਂ ਨਾਖਾਂ ਦੇ ਜ਼ਿਮੀਦਾਰਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ ਗਈ | ਇਸ ਕੈਂਪ 'ਚ ਪਵਨਪ੍ਰੀਤ ਸਿੰਘ ਰਿਜੀਨਲ ਮੈਨੇਜਰ, ਪੰਜਾਬ ਐਗਰੋ, ਡਾ. ਆਸਥਾ ਕੇ. ਵੀ. ਕੇ, ਸੁਖਪਾਲ ਸਿੰਘ ਬਾਗਵਾਨੀ ਵਿਕਾਸ ਅਫਸਰ ਅਟਾਰੀ, ਹਰਪ੍ਰੀਤ ਕੌਰ ਬਾਗਵਾਨੀ ਵਿਕਾਸ ਅਫਸਰ, ਤੇਜਬੀਰ ਸਿੰਘ ਇੰਚਾਰਜ ਪੀਅਰ ਅਸਟੇਟ, ਹਰਪ੍ਰੀਤ ਕੌਰ ਖੇਤੀਬਾੜੀ ਵਿਭਾਗ, ਕੰਵਲਜੀਤ ਸਿੰਘ ਫੀਲਡ ਕੰਸਲਟੈਂਟ ਵਲੋਂ ਵੱਖ-ਵੱਖ ਵਿਸ਼ਿਆਂ 'ਤੇ ਲੈਕਚਰ ਦਿੱਤੇ ਗਏ | ਜਤਿੰਦਰ ਸਿੰਘ ਸੰਧੂ ਸਹਾਇਕ ਡਾਇਰੈਕਟਰ ਬਾਗਬਾਨੀ ਵਲੋਂ ਕੈਂਪ 'ਚ ਹਾਜ਼ਰ ਜ਼ਿਮੀਦਾਰਾਂ ਦਾ ਧੰਨਵਾਦ ਕੀਤਾ ਗਿਆ |