29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪਾਵਰਕਾਮ ਵਲੋਂ ਸਿਟੀ ਸਰਕਲ 'ਚ ਲਗਾਏ ਜਾ ਰਹੇ ਨਵੇਂ ਟ੍ਰਾਂਸਫਾਰਮਰ

ਅਜੀਤ ਡੈਸਕ 19-06-2025
ਅੰਮਿ੍ਤਸਰ, 18 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਵਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ, ਜਿਸ 'ਚ ਐੱਸ. ਈ. ਸਿਟੀ ਸਰਕਲ ਗੁਰਸ਼ਰਨ ਸਿੰਘ ਖਹਿਰਾ, ਐਕਸੀਅਨ ਸਿਮਰ ਪਾਲ ਸਿੰਘ, ਐੱਸ. ਡੀ. ਓ. ਬਲਜੀਤ ਸਿੰਘ, ਐੱਸ. ਡੀ. ਓ. ਧਰਮਿੰਦਰ ਸਿੰਘ, ਐੱਸ. ਡੀ. ਓ. ਹਰਪਿੰਦਰ ਸਿੰਘ ਮੀਟਿੰਗ 'ਚ ਸ਼ਾਮਿਲ ਹੋਏ | ਇਸ ਦੌਰਾਨ ਡਾ. ਗੁਪਤਾ ਨੇ ਕਿਹਾ ਕਿ ਕਟੜਾ ਮੋਹਰ ਸਿੰਘ, ਪਾਪੜਾਂ ਵਾਲਾ ਬਾਜ਼ਾਰ, ਰਾਜੀਵ ਗਾਂਧੀ ਨਗਰ ਅਤੇ ਬਾਜ਼ਾਰ ਗਲਿਆਰਾ ਦੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਦੇ ਲੋਕ ਬਿਜਲੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਦੇ ਲੋਕ ਲਗਾਤਾਰ ਉਨ੍ਹਾਂ ਨੂੰ ਬਿਜਲੀ ਬਾਰੇ ਸ਼ਿਕਾਇਤ ਕਰ ਰਹੇ ਹਨ, ਜਿਥੇ ਨਵੇਂ ਟਰਾਂਸਫਾਰਮਰ ਲਗਾਉਣਾ ਸਮੇਂ ਦੀ ਅਹਿਮ ਮੰਗ ਹੈ | ਇਸ ਤੋਂ ਇਲਾਵਾ ਉਕਤ ਇਲਾਕਿਆਂ 'ਚ ਬਿਜਲੀ ਦੀਆਂ ਤਾਰਾਂ ਪੁਰਾਣੀਆਂ ਹੋਣ ਕਰਕੇ ਵੀ ਫਾਲਟ ਪੈ ਰਹੇ ਹਨ | ਉਨ੍ਹਾਂ ਹਦਾਇਤ ਕੀਤੀ ਕਿ ਬਿਜਲੀ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਲੋੜੀਂਦੀ ਸਮੱਗਰੀ ਉਪਲਬੱਧ ਹੋਣੀ ਚਾਹੀਦੀ ਹੈ, ਬਿਜਲੀ ਦੀਆਂ ਤਾਰਾਂ ਦੇ ਜਾਲ ਦਰੁਸਤ ਅਤੇ ਬਿਜਲੀ ਦੀਆਂ ਨੀਵੀਆਂ ਤਾਰਾਂ ਦਾ ਢੁੱਕਵਾਂ ਹੱਲ ਕੀਤਾ ਜਾਵੇ | ਇਸ ਮੌਕੇ ਐੱਸ. ਈ. ਸਿਟੀ ਸਰਕਲ ਗੁਰਸ਼ਰਨ ਸਿੰਘ ਖਹਿਰਾ ਨੇ ਅਧਿਕਾਰੀਆਂ ਨੂੰ ਆਉਣ ਵਾਲੇ ਦਿਨਾਂ 'ਚ ਕਟੜਾ ਮੋਹਰ ਸਿੰਘ 'ਚ 200 ਕਿਲੋਵਾਟ, ਪਾਪੜਾਂ ਵਾਲਾ ਬਾਜ਼ਾਰ 'ਚ 200 ਕਿਲੋਵਾਟ, ਰਾਜੀਵ ਗਾਂਧੀ ਨਗਰ 'ਚ 200 ਕਿਲੋਵਾਟ ਅਤੇ ਬਾਜ਼ਾਰ ਗਲਿਆਰਾ 'ਚ 500 ਕਿਲੋਵਾਟ ਦੇ ਨਵੇਂ ਟ੍ਰਾਂਸਫਾਰਮਰ ਲਗਾਉਣ ਦੇ ਆਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਗਰਮੀ ਕਰਕੇ ਬਿਜਲੀ ਦਾ ਲੋਡ ਲਗਾਤਾਰ ਵੱਧਦਾ ਹੈ ਜਿਸ ਕਾਰਨ ਫਾਲਟ ਪੈਣ ਦੀ ਸਮੱਸਿਆ ਆ ਰਹੀ ਹੈ | ਉਨ੍ਹਾਂ ਕਿਹਾ ਕਿ ਉਕਤ ਸਮੱਸਿਆਵਾਂ ਦਾ ਢੁੱਕਵਾਂ ਹੱਲ ਕੀਤਾ ਜਾ ਰਿਹਾ ਹੈ ਤਾਂ ਜੋ ਖਪਤਕਾਰਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਦੀ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।