29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਭਾਰਤ ਵਿਕਾਸ ਪ੍ਰੀਸ਼ਦ ਦੀ ਵਰਕਸ਼ਾਪ ਕਰਵਾਈ

ਅਜੀਤ ਡੈਸਕ 19-06-2025
ਅੰਮਿ੍ਤਸਰ, 18 ਜੂਨ (ਗਗਨਦੀਪ ਸ਼ਰਮਾ)-ਭਾਰਤ ਵਿਕਾਸ ਪਰਿਸ਼ਦ ਦੀ ਸੂਬਾਈ ਵਰਕਸ਼ਾਪ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਸੂਬਾ ਪ੍ਰਧਾਨ ਵਿਨੋਦ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਰਵਿੰਦਰ ਪਠਾਨੀਆ ਦੀ ਪ੍ਰਧਾਨਗੀ ਹੇਠ ਕਰਵਾਈ ਗਈ | ਇਸ ਮੌਕੇ 'ਵਰਸਿਟੀ ਦੇ ਹਿੰਦੀ ਵਿਭਾਗ ਦੇ ਐੱਚ. ਓ. ਡੀ. ਪ੍ਰੋਫੈਸਰ (ਡਾ.) ਸੁਨੀਲ ਕੁਮਾਰ, ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ, ਐੱਸ. ਕੇ. ਪੁੰਜ, ਐੱਸ. ਐੱਸ. ਗਿੱਲ, ਸੁਮਨ ਮਹਾਜਨ ਅਤੇ ਮੋਹਿਤ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪੰਜ ਸੈਸ਼ਨਾਂ 'ਚ ਹੋਣ ਵਾਲੀ ਇਸ ਵਰਕਸ਼ਾਪ ਦੀ ਸ਼ੁਰੂਆਤ ਅੰਮਿ੍ਤਸਰ ਮੇਨ ਬ੍ਰਾਂਚ ਦੇ ਪ੍ਰਧਾਨ ਸੁਮਿਤ ਪੁਰੀ ਵਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ | ਸੂਬਾ ਪ੍ਰਧਾਨ ਵਿਨੋਦ ਸ਼ਰਮਾ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਭਾਰਤ ਨੂੰ ਮੁੜ ਸਿਹਤਮੰਦ, ਖੁਸ਼ਹਾਲ ਅਤੇ ਸੱਭਿਆਚਾਰਕ ਬਨਾਉਣਾ ਹੈ | ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਸੇਵਾ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸੇਵਾ ਕੇਵਲ ਦਾਨ ਨਹੀਂ ਹੁੰਦੀ, ਸਗੋਂ ਇਕ ਭਾਵਨਾ ਹੁੰਦੀ ਹੈ ਜੋ ਹਰੇਕ ਸਵਾਰਥ ਤੋਂ ਪਰੇ ਹੁੰਦੀ ਹੈ | ਸੂਬਾ ਜਨਰਲ ਸਕੱਤਰ ਰਵਿੰਦਰ ਪਠਾਨੀਆ ਨੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉੱਠੋ, ਜਾਗੋ ਅਤੇ ਤਦ ਤੱਕ ਨਾ ਰੁਕੋ, ਜਦੋਂ ਤੱਕ ਟੀਚੇ ਦੀ ਪ੍ਰਾਪਤੀ ਨਹੀਂ ਹੋ ਜਾਂਦੀ | ਮੁੱਖ ਮਹਿਮਾਨ ਡਾ. ਸੁਨੀਲ ਕੁਮਾਰ ਨੇ ਬੱਚਿਆਂ ਨੂੰ ਬੱਚਿਆਂ ਨੂੰ ਤਿਆਰ ਕਰਨ 'ਚ ਮਾਪਿਆਂ ਦੀ ਭੂਮਿਕਾ 'ਤੇ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਪਰਮਾਤਮਾ ਦੇ ਨਾਲ ਜੋੜਨ ਤੇ ਬਜ਼ੁਰਗਾਂ ਦਾ ਆਦਰ-ਸਨਮਾਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੰਗਠਨ ਮੰਤਰੀ ਮੋਹਿਤ ਅਗਰਵਾਲ, ਕੁਲਭੁਸ਼ਣ ਖਜੂਰੀਆ, ਆਰਤੀ ਗੁਪਤਾ, ਸ਼ਾਲਿਕਾ ਅਗਰਵਾਲ, ਸ਼ਿਵ ਰਾਜਨ ਪੁਰੀ, ਸ਼ਿਵ ਗੌਤਮ, ਮੈਡਮ ਜਨਕ ਰਾਜ ਜੋਸ਼ੀ, ਸਕੱਤਰ ਵਿਜੇ ਸ਼ਰਮਾ, ਕਮਲਅਭਿ ਸ਼ਰਮਾ, ਦਲਜੀਤ ਕੋਹਲੀ, ਸਨੇਹ ਮਹਾਜਨ, ਸੰਜੀਵ ਜੈਨ, ਟੀ. ਆਰ. ਮਹਾਜਨ, ਪੀ. ਐੱਨ. ਸ਼ਰਮਾ, ਐੱਚ. ਐੱਸ. ਵਾਲੀਆ, ਸੁਰੇਂਦਰ ਕੁੰਡਲ, ਆਰ. ਡੀ. ਸ਼ਰਮਾ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਪੈਨਸ਼ਨਰ ਜਥੇਬੰਦੀਆਂ ਵਲੋਂ ਜ਼ਿਲ੍ਹਾ ਖਜ਼ਾਨਾ ਅਫ਼ਸਰ ਤੇ ਬੈਂਕਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਪਾਵਰਕਾਮ ਵਲੋਂ ਸਿਟੀ ਸਰਕਲ 'ਚ ਲਗਾਏ ਜਾ ਰਹੇ ਨਵੇਂ ਟ੍ਰਾਂਸਫਾਰਮਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।